ਗੈਜੇਟ ਡੈਸਕ- ਸਮਾਰਟ ਹੋਮ ਦਾ ਬਾਜ਼ਾਰ ਕਦੇ ਕਾਫੀ ਤੇਜ਼ੀ ਨਾਲ ਵੱਧ ਰਿਹਾ ਸੀ ਪਰ ਹੁਣ ਥੜ੍ਹਾ ਠੰਡਾ ਪੈ ਗਿਆ ਹੈ। ਹੁਣ ਤਮਾਮ ਕੰਪਨੀਆਂ ਨੇ ਸਮਾਰਟ ਹੋਮ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਇਸੇ ਲਿਸਟ 'ਚ ਹੁਣ ਗੂਗਲ ਦਾ ਵੀ ਨਾਂ ਸ਼ਾਮਲ ਹੋ ਗਿਆ ਹੈ। ਗੂਗਲ ਨੇ ਹੁਣ ਆਪਣੇ ਦੋ ਸਾਲਾਂ ਤੋਂ ਪੁਰਾਣੇ ਸਕਿਓਰਿਟੀ ਸਿਸਟਮ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।
ਗੂਗਲ ਨੇ ਕਿਹਾ ਹੈ ਕਿ 8 ਅਪ੍ਰੈਲ 2024 ਤੋਂ ਉਹ ਆਪਣੇ ਦੋ ਸਕਿਓਰਿਟੀ ਡਿਵਾਈਸ ਨੂੰ ਸਪੋਰਟ ਦੇਣਾ ਬੰਦ ਕਰੇਗੀ। ਇਸ ਵਿਚ ਪਹਿਲੀ ਡਿਵਾਈਸ Dropcam ਹੈ ਜਿਸਨੂੰ 2012 'ਚ ਲਾਂਚ ਕੀਤਾ ਗਿਆ ਸੀ ਅਤੇ ਦੂਜੀ ਡਿਵਾਈਸ ਗੂਗਲ ਨੈਸਟ ਹੈ ਜਿਸਨੂੰ 2014 'ਚ ਪੇਸ਼ ਕੀਤਾ ਗਿਆ ਸੀ।
Nest Secure ਹੋਮ ਸਕਿਓਰਿਟੀ ਸਿਸਟਮ ਵੀ ਅਪ੍ਰੈਲ 2024 'ਚ ਬੰਦ ਹੋ ਜਾਵੇਗਾ। ਗੂਗਲ ਆਪਣੇ Works with Nest ਸਾਫਟਵੇਅਰ ਪਲੇਟਫਾਰਮ ਨੂੰ ਵੀ ਬੰਦ ਕਰਨ ਜਾ ਰਹੀ ਹੈ। ਇਸ ਪਲੇਟਫਾਰਮ ਨੂੰ 209 'ਚ ਪੇਸ਼ ਕੀਤਾ ਗਿਆ ਸੀ। ਇਸ ਪਲੇਟਫਾਰਮ ਨਾਲ ਕੁਨੈਕਟਿਡ ਸਾਰੇ ਸਮਾਰਟ ਹੋਮ ਪਲੇਟਫਾਰਮ ਨੂੰ 29 ਸਤੰਬਰ 2023 ਤੋਂ ਸਪੋਰਟ ਮਿਲਨਾ ਬੰਦ ਹੋ ਜਾਵੇਗਾ।
ਇਨ੍ਹਾਂ ਦੋਵਾਂ ਡਿਵਾਈਸ ਨੂੰ ਕਦੇ ਵੀ ਪੁਰਾਣੇ ਨੈਸਟ ਐਪ ਤੋਂ ਨਵੇਂ ਗੂਗਲ ਹੋਮ ਐਪ 'ਤੇ ਮਾਈਗ੍ਰੇਟ ਨਹੀਂ ਕੀਤਾ ਗਿਆ। ਉਂਝ ਗੂਗਲ ਨੇ ਕਿਹਾ ਹੈ ਕਿ ਜੋ ਲੋਕ ਅਜੇ ਵੀ Dropcam ਦਾ ਇਸਤੇਮਾਲ ਕਰ ਰਹੇ ਹਨ ਉਨ੍ਹਾਂ ਨੂੰ ਫ੍ਰੀ 'ਚ Nest Cam ਰਿਪਲੇਸਟਮੈਂਟ ਦੇ ਤੌਰ 'ਤੇ ਦਿੱਤਾ ਜਾਵੇਗਾ।
ਹੋਂਡਾ ਦੀ ਕਾਰ ਖ਼ਰੀਦਣ ਦਾ ਸ਼ਾਨਦਾਰ ਮੌਕਾ, ਇਨ੍ਹਾਂ ਦੋ ਮਾਡਲਾਂ 'ਤੇ ਮਿਲ ਰਿਹਾ ਬੰਪਰ ਡਿਸਕਾਊਂਟ
NEXT STORY