ਗੈਜੇਟ ਡੈਸਕ- ਭਾਰਤ ਸੰਚਾਰ ਨਿਗਮ ਲਿਮਿਟਡ (BSNL) ਆਪਣੇ ਸਸਤੇ ਅਤੇ ਲੰਬੀ ਵੈਲਿਡਿਟੀ ਵਾਲੇ ਰੀਚਾਰਜ ਪਲਾਨਾਂ ਕਰਕੇ ਗਾਹਕਾਂ 'ਚ ਖਾਸ ਪਸੰਦ ਬਣਿਆ ਹੋਇਆ ਹੈ। BSNL ਕੋਲ 300 ਦਿਨਾਂ ਦੀ ਵੈਲਿਡਿਟੀ ਵਾਲਾ ਇਕ ਅਜਿਹਾ ਸਸਤਾ ਪਲਾਨ ਹੈ, ਜੋ ਖਾਸ ਕਰਕੇ ਉਹਨਾਂ ਯੂਜ਼ਰਾਂ ਲਈ ਫਾਇਦੇਮੰਦ ਹੈ ਜੋ ਘੱਟ ਖਰਚ ‘ਚ ਆਪਣਾ ਨੰਬਰ ਲੰਬੇ ਸਮੇਂ ਤੱਕ ਐਕਟਿਵ ਰੱਖਣਾ ਚਾਹੁੰਦੇ ਹਨ। ਨਿੱਜੀ ਟੈਲੀਕਾਮ ਕੰਪਨੀਆਂ ਦੇ ਮੁਕਾਬਲੇ BSNL ਘੱਟ ਕੀਮਤ ‘ਚ ਵੱਧ ਬੇਨੀਫਿਟ ਦੇ ਰਿਹਾ ਹੈ ਅਤੇ ਕੰਪਨੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ ‘ਚ ਰੀਚਾਰਜ ਪਲਾਨ ਮਹਿੰਗੇ ਨਹੀਂ ਕੀਤੇ ਜਾਣਗੇ।
300 ਦਿਨਾਂ ਵਾਲਾ ਸਸਤਾ ਪਲਾਨ
BSNL ਨੇ ਆਪਣੇ ਅਧਿਕਾਰਿਕ ਹੈਂਡਲ ਰਾਹੀਂ ਇਸ ਪਲਾਨ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਮੁਤਾਬਕ, 1499 ਰੁਪਏ ਵਾਲੇ ਇਸ ਪਲਾਨ 'ਚ ਯੂਜ਼ਰਾਂ ਨੂੰ 300 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ, ਜਿਸ ਦਾ ਮਤਲਬ ਹੈ ਕਿ ਦਿਨ ਦਾ ਖਰਚ ਲਗਭਗ 5 ਰੁਪਏ ਹੀ ਪੈਂਦਾ ਹੈ। ਇਸ ਪਲਾਨ 'ਚ ਪੂਰੇ ਭਾਰਤ ‘ਚ ਅਨਲਿਮਿਟਡ ਕਾਲਿੰਗ ਦੀ ਸੁਵਿਧਾ ਦਿੱਤੀ ਜਾਂਦੀ ਹੈ। ਨਾਲ ਹੀ, ਯੂਜ਼ਰਾਂ ਨੂੰ ਫ੍ਰੀ ਨੈਸ਼ਨਲ ਰੋਮਿੰਗ ਦਾ ਲਾਭ ਵੀ ਮਿਲਦਾ ਹੈ। ਡਾਟਾ ਦੀ ਗੱਲ ਕਰੀਏ ਤਾਂ ਇਸ ਪਲਾਨ 'ਚ ਕੁੱਲ 24GB ਹਾਈ ਸਪੀਡ ਡਾਟਾ ਦਿੱਤਾ ਜਾਂਦਾ ਹੈ। ਇਸਦੇ ਨਾਲ ਹੀ ਹਰ ਦਿਨ 100 ਮੁਫ਼ਤ SMS ਦਾ ਫਾਇਦਾ ਵੀ ਮਿਲਦਾ ਹੈ।

ਲੰਬੀ ਵੈਲਿਡਿਟੀ ਵਾਲੇ ਹੋਰ ਪਲਾਨ
BSNL ਦੇ ਹੋਰ ਲੰਬੀ ਵੈਲਿਡਿਟੀ ਵਾਲੇ ਪਲਾਨਾਂ 'ਚ 2399 ਰੁਪਏ ਦਾ ਪਲਾਨ ਵੀ ਸ਼ਾਮਲ ਹੈ, ਜਿਸ 'ਚ ਯੂਜ਼ਰਾਂ ਨੂੰ 365 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ। ਇਹ ਪ੍ਰੀਪੇਡ ਪਲਾਨ ਹਾਲ ਹੀ 'ਚ ਲਾਂਚ ਕੀਤਾ ਗਿਆ ਹੈ। ਇਸ ਵਿੱਚ ਵੀ ਪੂਰੇ ਦੇਸ਼ ‘ਚ ਅਨਲਿਮਿਟਡ ਕਾਲਿੰਗ ਅਤੇ ਫ੍ਰੀ ਨੈਸ਼ਨਲ ਰੋਮਿੰਗ ਦੀ ਸੁਵਿਧਾ ਦਿੱਤੀ ਜਾਂਦੀ ਹੈ। ਨਾਲ ਹੀ, ਹਰ ਦਿਨ 100 ਮੁਫ਼ਤ SMS ਅਤੇ ਡੇਲੀ 2GB ਡਾਟਾ ਵੀ ਮਿਲਦਾ ਹੈ। ਇਹ ਸਾਲਾਨਾ ਪਲਾਨ ਨਿੱਜੀ ਟੈਲੀਕਾਮ ਕੰਪਨੀਆਂ ਦੇ ਮੁਕਾਬਲੇ ਕਾਫੀ ਸਸਤਾ ਦੱਸਿਆ ਜਾ ਰਿਹਾ ਹੈ।
ਲੋਕਾਂ ਦੀ ਜੇਬ 'ਤੇ ਪਵੇਗਾ ਬੋਝ, 20 ਫੀਸਦੀ ਤੱਕ ਮਹਿੰਗੇ ਹੋਣਗੇ 4G-5G ਪਲਾਨ!
NEXT STORY