ਗੈਜੇਟ ਡੈਸਕ - ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਦੌਰ 'ਚ ਜਿੱਥੇ ਤਕਨੀਕੀ ਸਹੂਲਤਾਂ ਵਧੀਆਂ ਹਨ, ਉੱਥੇ ਹੀ ਸੌਫਟਵੇਅਰ ਹੈਕਿੰਗ ਦਾ ਖਤਰਾ ਵੀ ਕਾਫੀ ਵੱਧ ਗਿਆ ਹੈ। ਇਸ ਚੁਣੌਤੀ ਨਾਲ ਨਜਿੱਠਣ ਲਈ ਦਿੱਗਜ ਤਕਨੀਕੀ ਕੰਪਨੀ ਗੂਗਲ ਨੇ 'AI ਥ੍ਰੈਟ ਡਿਫੈਂਸ' (AI Threat Defense) ਨਾਮਕ ਇਕ ਨਵਾਂ AI - ਪਾਵਰਡ ਸਾਈਬਰ ਸੁਰੱਖਿਆ ਟੂਲ ਲਾਂਚ ਕੀਤਾ ਹੈ। ਇਹ ਟੂਲ ਖਾਸ ਤੌਰ 'ਤੇ ਕਾਰੋਬਾਰਾਂ ਨੂੰ AI ਰਾਹੀਂ ਹੋਣ ਵਾਲੇ ਹਮਲਿਆਂ ਤੋਂ ਬਚਾਉਣ ਲਈ ਤਿਆਰ ਕੀਤਾ ਗਿਆ ਹੈ।
ਗੂਗਲ ਮੁਤਾਬਕ ਇਹ ਨਵਾਂ ਟੂਲ ਸਿਰਫ ਖਤਰਿਆਂ ਦੀ ਪਛਾਣ ਹੀ ਨਹੀਂ ਕਰਦਾ, ਸਗੋਂ ਇਹ ਲਗਾਤਾਰ AI ਖਤਰਿਆਂ ਦੀ ਨਿਗਰਾਨੀ ਕਰਦਾ ਹੈ ਅਤੇ ਕਿਸੇ ਵੀ ਕਾਰੋਬਾਰੀ ਨੁਕਸਾਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਰੋਕ ਦਿੰਦਾ ਹੈ। ਗੂਗਲ ਕਲਾਉਡ ਦੇ ਸੀ.ਓ.ਓ ਫ੍ਰਾਂਸਿਸ ਡਿਸੂਜ਼ਾ ਨੇ ਇਕ ਬਲੌਗ ਪੋਸਟ ਰਾਹੀਂ ਦੱਸਿਆ ਕਿ ਇਹ ਸਿਸਟਮ ਸੰਸਥਾਵਾਂ ਨੂੰ ਹਮਲੇ ਦੇ ਸੰਭਾਵਿਤ ਰਸਤੇ ਦਾ ਅੰਦਾਜ਼ਾ ਲਗਾਉਣ ਅਤੇ ਸਭ ਤੋਂ ਗੰਭੀਰ ਖਤਰਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ 'ਚ ਮਦਦ ਕਰਦਾ ਹੈ।
ਮੌਜੂਦਾ AI ਸੁਰੱਖਿਆ ਸਿਸਟਮਾਂ 'ਚ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਉਹ ਹਜ਼ਾਰਾਂ ਅਲਰਟ ਜਾਰੀ ਕਰ ਦਿੰਦੇ ਹਨ, ਜਿਸ ਨਾਲ ਸੁਰੱਖਿਆ ਟੀਮਾਂ ਉਲਝ ਜਾਂਦੀਆਂ ਹਨ। ਗੂਗਲ ਦਾ ਇਹ ਨਵਾਂ ਸਿਸਟਮ ਕੋਡ ਸਕੈਨਿੰਗ ਨੂੰ ਕਲਾਉਡ ਸੁਰੱਖਿਆ ਪਲੇਟਫਾਰਮ 'Wiz' ਨਾਲ ਜੋੜਦਾ ਹੈ। ਇਹ ਇਹ ਜਾਂਚ ਕਰਦਾ ਹੈ ਕਿ ਕਿਹੜੀ ਕਮੀ ਅਸਲ 'ਚ ਇੰਟਰਨੈੱਟ ਰਾਹੀਂ ਖਤਰਨਾਕ ਹੋ ਸਕਦੀ ਹੈ। ਜੇਕਰ ਕੋਈ ਕਮੀ ਗੰਭੀਰ ਹੈ ਪਰ ਉਹ ਅਲੱਗ-ਥਲੱਗ ਹੈ, ਤਾਂ ਸਿਸਟਮ ਉਸ ਨੂੰ ਘੱਟ ਤਰਜੀਹ ਦਿੰਦਾ ਹੈ, ਤਾਂ ਜੋ ਸੁਰੱਖਿਆ ਟੀਮਾਂ ਸਿਰਫ ਉਨ੍ਹਾਂ ਖਤਰਿਆਂ 'ਤੇ ਧਿਆਨ ਦੇ ਸਕਣ ਜਿਨ੍ਹਾਂ ਦਾ ਫਾਇਦਾ ਹੈਕਰ ਉਠਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਗੂਗਲ ਤੋਂ ਪਹਿਲਾਂ ਅਪ੍ਰੈਲ 'ਚ ਐਂਥਰੋਪਿਕ ਨੇ 'ਕਲਾਉਡ ਮਾਈਥੋਸ' ਅਤੇ ਮਈ 2026 'ਚ ਓਪਨਏਆਈ ਨੇ 'ਡੇਅਬ੍ਰੇਕ' ਪਲੇਟਫਾਰਮ ਪੇਸ਼ ਕੀਤਾ ਸੀ। ਹੁਣ ਗੂਗਲ ਦੇ ਇਸ ਨਵੇਂ ਕਦਮ ਨਾਲ ਸਾਈਬਰ ਸੁਰੱਖਿਆ ਦੇ ਖੇਤਰ 'ਚ ਮੁਕਾਬਲਾ ਹੋਰ ਤੇਜ਼ ਹੋ ਗਿਆ ਹੈ।
ਅੱਜ ਲਾਂਚ ਹੋਣਗੇ 7000mAh ਬੈਟਰੀ ਵਾਲੇ Xiaomi ਦੇ 2 ਧਮਾਕੇਦਾਰ 5G ਫੋਨ! ਫੀਚਰਜ਼ ਜਾਣ ਉਡਣਗੇ ਹੋਸ਼
NEXT STORY