ਜਲੰਧਰ : ਫਰਾਂਸਿਸਕੋ 'ਚ ਆਯੋਜਿਤ ਪਿਕਸਲ ਈਵੇਂਟ 'ਚ ਗੂਗਲ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਬਿਹਤਰੀਨ ਕੈਮਰੇ ਵਾਲੇ ਪਿਕਸਲ ਸਮਾਰਟਫੋਨਸ ਨੂੰ ਲਾਂਚ ਕਰ ਦਿੱਤਾ ਹੈ। ਅਮਰੀਕੀ ਮਾਰਕੀਟ 'ਚ ਗੂਗਲ ਪਿਕਸਲ ਅਤੇ ਗੂਗਲ ਪਿਕਸਲ ਐਕਸ ਐੱਲ ਸਮਾਰਟਫੋਨ ਦੀ ਪ੍ਰੀ-ਆਰਡਰ ਬੁਕਿੰਗ ਮੰਗਲਵਾਰ ਤੋਂ ਸ਼ੁਰੂ ਹੋ ਜਾਵੇਗੀ। ਉਥੇ ਹੀ, ਭਾਰਤੀ ਮਾਰਕੀਟ 'ਚ ਇਸ ਸਮਾਰਟਫੋਨ ਦੀ ਪ੍ਰੀ-ਆਰਡਰ ਬੁਕਿੰਗ 13 ਅਕਤੂਬਰ ਤੋਂ ਸ਼ੁਰੂ ਹੋਵੇਗੀ। ਭਾਰਤ 'ਚ ਇਹ ਸਮਾਰਟਫੋਨਸ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਮਿਲਣਗੇ। ਭਾਰਤ 'ਚ ਇਹ 57,000 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਮਿਲੇਗਾ। ਇਨ੍ਹਾਂ ਦੇ ਹਾਈ ਐਂਡ ਵੇਰਿਅੰਟ ਦੀ ਕੀਮਤ 65 ,000 ਤੱਕ ਹੋਣ ਦੀ ਉਮੀਦ ਹੈ। ਆਓ ਜੀ ਜਾਣਦੇ ਹਨ ਗੂਗਲ Pixel ਅਤੇ Pixel XL ਦੇ ਸ਼ਾਨਦਾਰ ਫੀਚਰ ਦੇ ਬਾਰੇ 'ਚ : -
ਸਭ ਤੋਂ ਬਿਹਤਰੀਨ ਕੈਮਰੇ ਵਾਲੇ ਪਿਕਸਲ ਸਮਾਰਟਫਨਂਸ ਦੀ ਗੱਲ ਕਰੀਏ ਤਾਂ Pixel ਸਮਾਰਟਫੋਨ 'ਚ 5 ਇੰਚ ਦੀ ਐੱਚ. ਡੀ ਐਮੋਲੇਡ ਅਤੇ Pixel XL 'ਚ 5.5 ਇੰਚ ਦੀ ਕਵਾਡ ਐੱਚ. ਡੀ ਐਮੋਲੇਡ ਡਿਸਪਲੇ ਦਿੱਤੀ ਗਈ ਹੈ। ਇਸ ਸਮਾਰਟਫੋਨਸ 'ਚ ਕਵਾਲਕਾਮ ਦਾ ਸਨੈਪਡ੍ਰੈਨਗ 821 ਦਾ ਹਾਈ ਐਂਡ ਪ੍ਰੋਸੈਸਰ ਦਿੱਤਾ ਗਿਆ ਹੈ। ਐਂਡ੍ਰਾਇਡ 7.1 ਨੂਗਾ 'ਤੇ ਚੱਲਣ ਵਾਲੇ ਪਿਕਸਲ ਸਮਾਰਟਫੋਨ 'ਚ ਯੂ. ਐੱਸ. ਬੀ ਟਾਈਪ-ਸੀ ਪੋਰਟ ਹੋਣਗੇ। Pixel ਦੀ ਬੈਟਰੀ 2, 770mAh ਕੀਤੀ ਹੈ ਜਦ ਕਿ Pixel XL ਦੀ ਬੈਟਰੀ 3 , 450mAh ਕੀਤੀ ਹੈ। ਇਸ ਸਮਾਰਟਫੋਨ ਨੂੰ ਤੁਸੀਂ ਸਿਰਫ਼ 15 ਮਿੰਟ ਦੀ ਚਾਰਜਿੰਗ 'ਤੇ 7 ਘੰਟੇ ਤੱਕ ਚੱਲਾ ਸਕੋਗੇ।
ਕੈਮਰੇ ਦੀ ਪਿਕਚਰ ਕੁਆਲਿਟੀ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਹੀ ਮਾਡਲ 'ਚ ਐੱਫ/2.0 ਅਪਰਚਰ ਵਾਲੇ 12.3 MP ਦੇ ਰਿਅਰ ਕੈਮਰੇ ਹਨ। ਫ੍ਰੰਟ ਕੈਮਰੇ ਦੇ ਸੈਂਸਰ 8 MP ਦੇ ਹੈ । DXO ਮਾਰਕ ਨੇ ਪਿਕਸਲ ਦੇ ਕੈਮਰੇ ਨੂੰ 89 ਪੁਵਾਇੰਟਸ ਦੇ ਨਾਲ ਕਿਸੇ ਵੀ ਦੂੱਜੇ ਸਮਾਰਟਫੋਨ ਦੀ ਤੁਲਨਾ 'ਚ ਅੱਗੇ ਰੱਖਿਆ ਹੈ। ਇਸ ਸਮਾਰਟਫੋਨ 'ਚ ਗੂਗਲ ਅਸਿਸਟੇਂਟ ਦੀ ਸਹੂਲਤ ਵੀ ਹੋਵੇਗੀ। ਯੂਜ਼ਰ ਗੂਗਲ ਅਸਿਸਟੇਂਟ ਦਾ ਇਸਮੇਤਾਲ ਮੇਸੇਜ਼, ਵਾਟਸਐਪ ਅਤੇ ਹੋਰ ਐਕਟੀਵੀਟੀਜ਼ ਲਈ ਕਰ ਸਕਣਗੇ। ਇਸ ਲਗਜ਼ਰੀ ਸਮਾਰਟਫੋਨ ਦੀ ਰੈਮ 4GB ਹੈ। ਇਸ ਦੇ ਇਲਾਵਾ ਇਸ ਫੋਨ ਦੀ ਸਟੋਰੇਜ਼ ਸਮਰੱਥਾ ਵੀ 32GB ਹੈ।
Amazon ਸੇਲ : ਆਈਫੋਂਸ 'ਤੇ ਮਿਲ ਰਹੀ ਏ ਭਾਰੀ ਛੋਟ
NEXT STORY