ਜਲੰਧਰ- ਇਸ ਮਹੀਨੇ ਹੋਏ ਗੂਗਲ I/O 2018 'ਚ ਗੂਗਲ ਨੇ ਕਈ ਵੱਡੇ ਐਲਾਨ ਕੀਤੇ ਸਨ। ਇਨ੍ਹਾਂ ਐਲਾਨ 'ਚ ਗੂਗਲ ਲੈਨਜ਼ ਵੀ ਇਕ ਸੀ। ਕੰਪਨੀ ਨੇ ਇਸ ਕਾਨਫਰੰਸ 'ਚ ਭਵਿੱਖ ਦੀ ਤਕਨੀਕ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਫੋਕਸ ਕੀਤਾ ਸੀ। ਗੂਗਲ ਨੇ ਗੂਗਲ ਲੈਨਜ਼ ਦੇ ਬਾਰੇ 'ਚ ਮਹੱਤਵਪੂਰਨ ਐਲਾਨ ਕਰਦੇ ਹੋਏ ਕਿਹਾ ਕਿ ਗੂਗਲ ਲੈਨਜ਼ ਫੀਚਰ ਦੀ ਸਹੂਲਤ ਹੁਣ ਗੂਗਲ ਅਸਿਸਟੈਂਸ ਅਤੇ ਗੂਗਲ ਫੋਟੋਜ਼ ਤੱਕ ਹੀ ਨਹੀਂ ਸਿਮਟੀ ਰਹੇਗੀ, ਇਸ ਨੂੰ ਹੁਣ ਸਮਾਰਟਫੋਨ ਦੇ ਕੈਮਰੇ ਦੇ ਨਾਲ ਇੰਟੀਗ੍ਰੇਟ ਕੀਤਾ ਜਾਵੇਗਾ। ਕੰਪਨੀ ਨੇ ਇਸਦੇ ਨਾਲ ਹੀ ਰਿਅਲ ਟਾਈਮ ਡਿਟੈਕਸ਼ਨ ( ਜਾਂ ਲੁੱਕਅਪ) ਦੇ ਨਾਲ ਸਮਾਰਟ ਟੈਕਸਟ ਸਿਲੈਕਸ਼ਨ ਫੀਚਰਸ ਬਾਰੇ 'ਚ ਵੀ ਦੱਸਿਆ ਸੀ, ਜੋ ਹੁਣ ਰੋਲ ਆਊਟ ਹੋਣਾ ਸ਼ੁਰੂ ਹੋ ਗਿਆ ਹੈ।
ਬਿਨਾਂ ਟਾਈਪ ਕੀਤੇ ਜਾਂ ਬੋਲੇ ਹੀ ਕਰ ਸਕੋਗੇ ਸਰਚ
ਗੂਗਲ ਰਿਪੋਰਟ ਮੁਤਾਬਕ ਗੂਗਲ ਲੈਨਜ਼ ਦੇ ਰਿਅਲ ਟਾਈਮ ਲੁਕ ਅਪ ਅਤੇ ਸਮਾਰਟ ਟੈਕਸਟ ਸਿਲੈਕਸ਼ਨ ਫੀਚਰ ਨੂੰ ਫਿਰ ਨਾਲ ਡਿਜ਼ਾਇਨ ਕਰਕੇ ਕੈਮਰਾ ਐਪਸ ਦੇ ਨਾਲ ਜੋੜਿਆ ਗਿਆ ਹੈ। ਗੂਗਲ ਲੈਨਜ਼ 'ਚ ਲੁਕ ਆਊਟ ਫੀਚਰ ਜੁੜ ਜਾਣ ਤੋਂ ਬਾਅਦ ਲੈਨਜ਼ ਦੀ ਮਦਦ ਨਾਲ ਜੋ ਵੀ ਤੁਸੀਂ ਵੇਖੋਗੇ, ਉਸ ਦੀ ਜਾਣਕਾਰੀ ਉਪਲੱਬਧ ਹੋ ਸਕੇਗੀ। ਇਸ ਫੀਚਰ ਦੇ ਜੁੜ ਜਾਣ ਦੀ ਵਜ੍ਹਾ ਨਾਲ ਬਿਨਾਂ ਕੁੱਝ ਟਾਈਪ ਕੀਤੇ ਜਾਂ ਬੋਲੇ ਵੀ ਤੁਸੀਂ ਉਸ ਦੇ ਬਾਰੇ ਜਾਣਕਾਰੀ ਕੱਢ ਸਕੋਗੇ।
ਫੋਟੋ 'ਤੇ ਛਪੇ ਹੋਏ ਸ਼ਬਦ ਕਰ ਸਕੋਗੇ ਕਾਪੀ-ਪੇਸਟ
ਇਹ ਤਕਨੀਕ ਮਸ਼ੀਨ ਲਰਨਿੰਗ ਦਾ ਇਸਤੇਮਾਲ ਕਰਕੇ ਅਤੇ ਡਿਵਾਇਸ ਦੇ ਇੰਟੈਲੀਜੈਂਸ ਅਤੇ ਕਲਾਊਡ ਟੀ. ਪੀ. ਯੂ ਦੀ ਮਦਦ ਨਾਲ ਲੈਨਜ਼ ਨੂੰ ਕਰੋਂਡੋਂ ਸ਼ਬਦ ਪਹਿਚਾਣ 'ਚ ਮਦਦ ਕਰਦਾ ਹੈ। ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਜ੍ਹਾ ਨਾਲ ਹੀ ਸੰਭਵ ਹੋ ਪਾਇਆ ਹੈ। ਗੂਗਲ ਨੇ ਪਹਿਲਾਂ ਵੀ ਸਮਾਰਟ ਸਿਲੈਕਸ਼ਨ ਦੇ ਬਾਰਾਂ 'ਚ ਦਸਦੇ ਹੋਏ ਕਿਹਾ ਕਿ ਇਸ ਤਕਨੀਕ ਦੀ ਮਦਦ ਨਾਲ ਤੁਸੀਂ ਫੋਟੋ 'ਤੇ ਛਪੇ ਹੋਏ ਸ਼ਬਦਾਂ ਨੂੰ ਵੀ ਕਾਪੀ-ਪੇਸਟ ਕਰ ਸਕੋਗੇ।
ਵਟਸਐਪ ਐਂਡਰਾਇਡ ਐਪ 'ਚ ਆਇਆ ਫੋਟੋ ਤੇ ਕਾਨਟੈਕਟ ਨਾਲ ਜੁੜਿਆ ਖਾਸ ਫੀਚਰ
NEXT STORY