ਜਲੰਧਰ-ਗੂਗਲ ਨੇ ਅੱਜ 'ਟ੍ਰੈਜਿਡੀ ਕੁਵੀਨ' ਦੇ ਨਾਂ ਨਾਲ ਮਸ਼ਹੂਰ ਅਦਾਕਾਰ ਮੀਨਾ ਕੁਮਾਰੀ ਦੇ 85ਵੇਂ ਜਨਮਦਿਨ 'ਤੇ ਸ਼ਾਨਦਾਰ ਡੂਡਲ ਰਾਹੀਂ ਸਰਧਾਂਜਲੀ ਦਿੱਤੀ ਹੈ। ਮੀਨਾ ਕੁਮਾਰੀ ਭਾਰਤੀ ਸਿਨੇਮਾ ਦੀ ਖੂਬਸੂਰਤ ਐਕਟਰ ਸੀ, ਜਿਸ ਨੇ ਬਾਲੀਵੁੱਡ 'ਚ ਲਗਭਗ ਤਿੰਨ ਦਹਾਕਿਆਂ ਤੱਕ ਰਾਜ ਕੀਤਾ ਹੈ। ਸਾਹਿਬ, ਬੀਵੀ ਔਰ ਗੁਲਾਮ, ਪਰੀਨੀਤਾ, ਫੂਲ ਔਰ ਪੱਥਰ , ਦਿਲ ਏਕ ਮੰਦਰ , ਕਾਜਲ ਔਰ ਪਾਕੀਜਾ ਵਰਗੀਆਂ ਫਿਲਮਾਂ 'ਚ ਉਨ੍ਹਾਂ ਦੇ ਸ਼ਾਨਦਾਰ ਰੋਲ ਲਈ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਫਿਲਮਾਂ 'ਚ ਉਨ੍ਹਾਂ ਨੇ ਕੰਮ ਕਰਨ ਦੇ ਨਾਲ-ਨਾਲ ਦਰਸ਼ਕਾਂ ਦੇ ਦਿਲ 'ਚ ਇਕ ਵੱਖਰੀ ਜਗ੍ਹਾ ਬਣਾਈ ਹੈ।
ਗੂਗਲ ਨੇ ਬਣਾਇਆ ਸ਼ਾਨਦਾਰ ਡੂਡਲ-
ਗੂਗਲ ਨੇ ਅੱਜ ਸ਼ਾਨਦਾਰ ਡੂਡਲ 'ਚ ਮੀਨਾ ਕੁਮਾਰੀ ਆਸਮਾਨ 'ਚ ਟਿਮਟਿਮਾਉਂਦੇ ਹੋਏ ਤਾਰਿਆਂ 'ਚ ਆਪਣੀ ਰੌਸ਼ਨੀ ਬਿਖੇਰ ਰਹੀ ਹੈ। ਲਾਲ ਸਾੜੀ 'ਚ ਮੀਨਾ ਕੁਮਾਰੀ ਇਸ ਡੂਡਲ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਨੇ ਬੈਸਟ ਐਕਟਰਸ ਕੈਟਾਗਿਰੀ 'ਚ ਚਾਰ ਫਿਲਮਫੇਅਰ ਐਵਾਰਡ ਜਿੱਤੇ ਹਨ। 10ਵੇਂ ਫਿਲਮਫੇਅਰ (1963) ਐਵਾਰਡ 'ਚ ਬੈਸਟ ਐਕਟਰਸ ਦੇ ਸਾਰੇ ਨੋਮੀਨੇਸ਼ਨ ਪ੍ਰਾਪਤ ਕਰ ਕੇ ਉਨ੍ਹਾਂ ਨੇ ਇਤਿਹਾਸ ਰਚਾ ਦਿੱਤਾ ਸੀ ਅਤੇ ਸਾਹਿਬ , ਬੀਵੀ ਔਰ ਗੁਲਾਮ ਦੇ ਲਈ ਇਸ ਐਵਾਰਡ ਨੂੰ ਆਪਣੇ ਨਾਂ ਕੀਤਾ ਸੀ।
ਮੀਨਾ ਕੁਮਾਰੀ ਦਾ ਜਨਮ ਅਤੇ ਕੈਰੀਅਰ-
ਮੀਨਾ ਕੁਮਾਰੀ ਦਾ ਜਨਮ 1 ਅਗਸਤ 1933 ਨੂੰ ਹੋਇਆ ਸੀ ਅਤੇ ਉਨ੍ਹਾਂ ਦਾ ਅਸਲੀ ਨਾਂ ਮਹਿਜਬੀਂ ਬਾਨੋ ਸੀ। ਮੀਨਾ ਕੁਮਾਰੀ ਦੇ ਮਾਤਾ ਪਿਤਾ ਇਕਬੇਲ ਬੇਗਮ ਅਤੇ ਅਲੀ ਬਕਸ਼ ਸੀ ਅਤੇ ਮੀਨਾ ਕੁਮਾਰੀ ਉਨ੍ਹਾਂ ਦੀ ਤੀਸਰੀ ਬੇਟੀ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਜਦੋਂ ਮੀਨਾ ਕੁਮਾਰੀ ਦਾ ਜਨਮ ਹੋਇਆ ਤਾਂ ਉਨ੍ਹਾਂ ਦੇ ਮਾਤਾ-ਪਿਤਾ ਨੇ ਕੋਲ ਹਸਪਤਾਲ ਦੀ ਫੀਸ ਭਰਨ ਲਈ ਪੈਸੇ ਨਹੀਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਅਨਾਥ ਆਸ਼ਰਮ ਦੇ ਬਾਹਰ ਆਪਣੀ ਬੇਟੀ ਨੂੰ ਛੱਡਣ ਦਾ ਫੈਸਲਾ ਕੀਤਾ ਪਰ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਦਾ ਪਿਆਰ ਉਨ੍ਹਾਂ ਨੂੰ ਵਾਪਸ ਅਨਾਥ ਆਸ਼ਰਮ ਲੈ ਗਿਆ ਅਤੇ ਉੱਥੋ ਉਹ ਬੇਬੀ ਮਹਿਜਬੀਂ ਨੂੰ ਵਾਪਸ ਲੈ ਆਏ ਸਨ।
ਫਿਲਮਾਂ 'ਚ ਆਉਣ ਤੋਂ ਬਾਅਦ ਉਨ੍ਹਾਂ ਨੂੰ 'ਮੀਨਾ ਕੁਮਾਰੀ' ਦੇ ਨਾਂ ਨਾਲ ਜਾਣਨ ਲੱਗੇ। ਉਨ੍ਹਾਂ ਨੇ 4 ਸਾਲ ਦੀ ਉਮਰ 'ਚ ਇਕ ਚਾਈਲਡ ਐਕਟਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਭ ਤੋਂ ਪਹਿਲਾਂ 1939 'ਚ ਉਨ੍ਹਾਂ ਨੇ ਫਿਲਮ ''ਲੈਦਰਫੇਸ'' 'ਚ ਬੇਬੀ ਮਹਿਜਬੀਂ ਦਾ ਰੋਲ ਪਲੇਅ ਕੀਤਾ ਸੀ। ਇਸ ਫਿਲਮ ਨੂੰ ਵਿਜੈ ਭੱਟ ਨੇ ਨਿਰਦੇਸ਼ਿਤ ਕੀਤਾ ਸੀ। ਉਨ੍ਹਾਂ ਨੇ ਲਗਭਗ 33 ਸਾਲ ਦੇ ਆਪਣੇ ਕੈਰੀਅਰ 'ਚ 92 ਫਿਲਮਾਂ 'ਚ ਐਕਟਿੰਗ ਕੀਤੀ ਸੀ। ਉਨ੍ਹਾਂ ਨੇ ਫਿਲਮ ਨਿਰਮਾਤਾ ਕਮਾਲ ਅਮਰੋਹੀ ਨਾਲ 1852 'ਚ ਨਿਕਾਹ ਕਰ ਲਿਆ ਸੀ। ਮੀਨਾ ਕੁਮਾਰੀ 31 ਮਾਰਚ 1972 'ਚ ਸਿਰਫ 38 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ।
ਘਰ ਨਾਲੋਂ ਘੱਟ ਨਹੀਂ ਇਹ ਲਗਜ਼ਰੀ ਮੋਟਰਹੋਮ
NEXT STORY