ਗੈਜੇਟ ਡੈਸਕ : ਟੈਕਨਾਲੋਜੀ ਦੇ ਖੇਤਰ ਵਿੱਚ ਵੱਡੀ ਕ੍ਰਾਂਤੀ ਲਿਆਉਣ ਵਾਲੀ ਕੰਪਨੀ OpenAI, ਜਿਸ ਨੇ ChatGPT ਰਾਹੀਂ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ, ਹੁਣ ਜਲਦ ਹੀ ਦੁਨੀਆ ਦਾ ਪਹਿਲਾ AI Phone ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਸੈਮ ਆਲਟਮੈਨ ਦੀ ਅਗਵਾਈ ਵਾਲੀ ਇਹ ਕੰਪਨੀ ਹੁਣ ਸਮਾਰਟਫੋਨ ਬਾਜ਼ਾਰ ਵਿੱਚ ਸਿੱਧੀ ਦਸਤਕ ਦੇਣ ਜਾ ਰਹੀ ਹੈ ਅਤੇ ਇਸ ਫੋਨ ਦੇ ਪ੍ਰੋਸੈਸਰ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ।
2027 'ਚ ਸ਼ੁਰੂ ਹੋ ਸਕਦੈ ਵੱਡੇ ਪੱਧਰ 'ਤੇ ਉਤਪਾਦਨ
ਐਪਲ ਦੇ ਮਸ਼ਹੂਰ ਐਨਾਲਿਸਟ ਮਿੰਗ-ਚੀ-ਕੁਓ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਸ ਫੋਨ ਬਾਰੇ ਅਹਿਮ ਵੇਰਵੇ ਸਾਂਝੇ ਕੀਤੇ ਹਨ। ਕੁਓ ਅਨੁਸਾਰ, OpenAI ਦੇ ਇਸ ਆਗਾਮੀ AI ਫੋਨ ਦਾ ਮਾਸ ਪ੍ਰੋਡਕਸ਼ਨ (ਵੱਡੇ ਪੱਧਰ 'ਤੇ ਉਤਪਾਦਨ) 2027 ਦੀ ਪਹਿਲੀ ਛਿਮਾਹੀ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਪਹਿਲਾਂ ਅਜਿਹੀਆਂ ਰਿਪੋਰਟਾਂ ਸਨ ਕਿ ਇਹ ਕੰਮ 2028 ਵਿੱਚ ਸ਼ੁਰੂ ਹੋਵੇਗਾ ਪਰ ਹੁਣ ਇਸ ਦੇ ਜਲਦੀ ਆਉਣ ਦੀ ਉਮੀਦ ਹੈ। ਅਨੁਮਾਨ ਹੈ ਕਿ ਕੰਪਨੀ 2027 ਤੋਂ 2028 ਦੇ ਵਿਚਕਾਰ ਲਗਭਗ 30 ਮਿਲੀਅਨ ਯੂਨਿਟਸ ਦਾ ਉਤਪਾਦਨ ਕਰ ਸਕਦੀ ਹੈ।
ਸ਼ਕਤੀਸ਼ਾਲੀ ਪ੍ਰੋਸੈਸਰ ਤੇ ਅਡਵਾਂਸ ਟੈਕਨਾਲੋਜੀ
ਰਿਪੋਰਟਾਂ ਮੁਤਾਬਕ, ਇਸ ਫੋਨ ਵਿੱਚ MediaTek ਦਾ ਸ਼ਕਤੀਸ਼ਾਲੀ ਚਿੱਪਸੈੱਟ ਵਰਤਿਆ ਜਾਵੇਗਾ, ਜੋ ਕਿ 2nm ਪ੍ਰੋਸੈਸਿੰਗ ਟੈਕਨਾਲੋਜੀ 'ਤੇ ਅਧਾਰਤ ਹੋਵੇਗਾ। ਇਸ ਵਿੱਚ Dimensity ਸੀਰੀਜ਼ ਦਾ 5G ਚਿੱਪ (ਸੰਭਵ ਤੌਰ 'ਤੇ Dimensity 9600) ਦੇਖਣ ਨੂੰ ਮਿਲ ਸਕਦਾ ਹੈ। ਇਸ ਫੋਨ ਦੀਆਂ ਕੁਝ ਹੋਰ ਖ਼ਾਸ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
•ਡਿਊਲ NPU ਆਰਕੀਟੈਕਚਰ: ਇਹ ਫੋਨ ਹੇਟਰੋਜੀਨਸ AI ਪ੍ਰੋਸੈਸਿੰਗ ਟੈਕਨਾਲੋਜੀ ਨਾਲ ਲੈਸ ਹੋਵੇਗਾ, ਜੋ AI ਕੰਮਾਂ ਨੂੰ ਬੇਹੱਦ ਤੇਜ਼ ਬਣਾਏਗਾ।
•ਸਟੋਰੇਜ ਅਤੇ ਮੈਮੋਰੀ: ਇਸ ਵਿੱਚ LPDDR6 ਮੈਮੋਰੀ ਅਤੇ UFS 5.0 ਸਟੋਰੇਜ ਮਿਲਣ ਦੀ ਉਮੀਦ ਹੈ।
•ਸੁਰੱਖਿਆ: ਡਿਵਾਈਸ ਦੀ ਸੁਰੱਖਿਆ ਲਈ ਇਸ ਵਿੱਚ ਪ੍ਰੋਟੈਕਟਡ ਕਰਨਲ ਬੇਸਡ ਵਰਚੁਅਲ ਮਸ਼ੀਨ (pKVM) ਵਰਗੀ ਤਕਨੀਕ ਵਰਤੀ ਜਾਵੇਗੀ।
ਹਾਲਾਂਕਿ OpenAI ਵੱਲੋਂ ਅਜੇ ਤੱਕ ਅਧਿਕਾਰਤ ਤੌਰ 'ਤੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਪਰ ਇਹ ਫੋਨ ਭਵਿੱਖ ਵਿੱਚ ਸਮਾਰਟਫੋਨ ਦੀ ਵਰਤੋਂ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇੰਸਟਾਗ੍ਰਾਮ 'ਤੇ ਹੁਣ ਨਹੀਂ ਛੁਪੇਗਾ AI ਕੰਟੈਂਟ ! ਮੈਟਾ ਨੇ ਪੇਸ਼ ਕੀਤਾ ਨਵਾਂ 'AI ਕ੍ਰਿਏਟਰ ਲੇਬਲ'
NEXT STORY