ਜਲੰਧਰ : ਗੂਗਲ ਮਾਈ ਮੈਪਸ ਐਪ ਜਿਸ 'ਚ ਤੁਸੀਂ ਕਸਟਮ ਮੈਪਸ ਕ੍ਰਿਏਟ ਤੇ ਸ਼ੇਅਰ ਕਰ ਸਕਦੇ ਹੋ। ਇਸ ਐਪ ਨੂੰ 2014 ਤੋਂ ਬਾਅਦ 2016 'ਤ ਆਪਣੀ ਪਹਿਲੀ ਅਪਡੇਟ ਮਿਲੀ ਹੈ। ਇਸ ਅਪਡੇਟ 'ਚ ਪੂਰੀ ਤਰ੍ਹਾਂ ਬਦਲੇ ਯੂਜ਼ਰ ਇੰਟਰਫੇਸ ਦੇ ਨਾਲ ਕਈ ਇੰਪਰੂਵਡ ਫੀਚਰ ਐਡ ਕੀਤੇ ਗਏ ਹਨ। ਇਸ ਐਪ ਦੇ ਅਪਡੇਟ ਵਰਜ਼ਨ 2.0 'ਚ ਸਭ ਤੋਂ ਪਹਿਲਾਂ ਵੈਲਕਮ ਗਾਈਡ ਦਿੱਤੀ ਗਈ ਹੈ ਜੋ ਨਵੇਂ ਯੂਜ਼ਰਜ਼ ਨੂੰ ਇਸ ਐਪ ਨੂੰ ਸਮਝਣ 'ਚ ਮਦਦ ਕਰਦੀ ਹੈ, ਉਦਾਹਰਣ ਲਈ ਵੈੱਬ 'ਚ ਐਡ ਹੋਈਆਂ ਵੀਡੀਓਜ਼ ਤੇ ਇਮੇਜਿਜ਼ ਨੂੰ ਕਿਵੇਂ ਦੇਖਿਆ ਜਾਵੇ, ਡਾਇਰੈਕਸ਼ਨਾਂ ਕਿਵੇਂ ਲਈਆਂ ਜਾਣ ਆਦਿ।
ਇਸ ਅਪਡੇਟ 'ਚ ਤੁਸੀਂ ਸਟੈਂਡਕਡ, ਸੈਟਾਲਾਈਟ ਤੇ ਟਰੇਨ ਬੇਸ ਲੇਅਰ 'ਚੋਂ ਆਪਣੀ ਪਸੰਦ ਦੀ ਲੇਅਰ ਚੁਣ ਸਕਦੇ ਹੋ। ਗੂਗਲ ਮਾਈ ਮੈਪਸ ਹੁਣ ਗੂਗਲ ਪਲੇਅ ਸਟੋਰ 'ਚ ਉਪਲੱਬਧ ਹੈ। ਹੁਣ ਤੁਹਾਨੂੰ ਸਟ੍ਰੀਟਸ ਦੇ ਨਾਂ ਤੇ ਐਗਜ਼ਿਟ ਪੁਆਇੰਟਸ ਵੀ ਦਿਖਣਗੇ ਨਾ ਕਿ ਨਿਲੀ ਲਾਈਨ ਜੋ ਪਹਿਲਾਂ ਇਸ ਐਪ 'ਚ ਸੀ। ਇਸ ਤੋਂ ਇਲਾਵਾ ਕਾਲ ਦੇ ਦੌਰਾਨ ਤੁਸੀਂ ਵੁਆਇਸ ਨੈਵੀਗੇਸ਼ਨ ਨੂੰ ਡਿਸੇਬਲ- ਅਨੇਬਲ ਕਰ ਸਕਦੇ ਹੋ, ਜੋ ਕਿ ਪਹਿਲਾਂ ਇਸ ਐਪ 'ਚ ਨਹੀਂ ਸੀ। ਜੋ ਇਸ ਅਪਡੇਟ ਨੂੰ ਖਾਸ ਬਣਾਉਂਦਾ ਹੈ ਉਹ ਹੈ ਲੋਕੇਸ਼ਨ ਦੇ ਨਾਲ ਫੋਟੋ ਐਡ ਕਰ ਕੇ ਰਿਵਿਊ ਦੇਣ ਦੀ ਕਾਬਿਲੀਅਤ ਜੋ ਤੁਹਾਡਾ ਉਸ ਜਗ੍ਹਾ 'ਤੇ ਐਰਸਪੀਰੀਅੰਸ ਰਿਹਾ ਹੈ, ਨੂੰ ਐਰਸਪ੍ਰੈਸ ਕਰਨ ਦੀ ਆਪਸ਼ਨ ਦਿੰਦਾ ਹੈ।
ਘਰ ਦੀ ਖ਼ੂਬਸੂਰਤੀ ਨੂੰ ਵਧਾਉਣਗੇ ਕਲਾਸਿਕ LED ਬਲਬ (ਵੀਡੀਓ)
NEXT STORY