ਗੈਜੇਟ ਡੈਸਕ : ਐਂਡ੍ਰਾਇਡ ਸਮਾਰਟਫੋਨਜ਼ ’ਤੇ ਗੂਗਲ ਨਿਊਜ਼ ਐਪ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੇ ਸ਼ਿਕਾਇਤਾਂ ਵਿਚ ਦੱਸਿਆ ਹੈ ਕਿ ਇਹ ਐਪ ਬੈਕਗਰਾਊਂਡ ਵਿਚ ਬਹੁਤ ਜ਼ਿਆਦਾ ਡਾਟਾ ਦੀ ਖਪਤ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਜ਼ਿਆਦਾ ਡਾਟਾ ਚਾਰਜਿਜ਼ ਖਰਚ ਕਰਨੇ ਪੈ ਰਹੇ ਹਨ। ਅਮਰੀਕੀ ਟੈਕਨਾਲੋਜੀ ਨਿਊਜ਼ ਵੈੱਬਸਾਈਟ ‘ਦਿ ਵਰਜ’ ਦੀ ਰਿਪੋਰਟ ਅਨੁਸਾਰ ਗੂਗਲ ਨਿਊਜ਼ ਹੈਲਪ ਫੋਰਮਸ ’ਤੇ ਯੂਜ਼ਰਸ ਵਲੋਂ ਦਰਜਨਾਂ ਪੋਸਟਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਯੂਜ਼ਰਸ ਦਾ ਕਹਿਣਾ ਹੈ ਕਿ ਜੂਨ ਤੋਂ ਹੀ ਇਹ ਐਪ ਜ਼ਿਆਦਾ ਡਾਟਾ ਦੀ ਖਪਤ ਕਰ ਰਹੀ ਹੈ। ਹੋ ਸਕਦਾ ਹੈ ਕਿ ਇਹ ਐਪ ਕਿਸੇ ਬੱਗ ਦਾ ਸ਼ਿਕਾਰ ਹੋਈ ਹੋਵੇ। ਗੂਗਲ ਇਸ ਸਮੱਸਿਆ ਨੂੰ ਦੇਖ ਤਾਂ ਰਹੀ ਹੈ ਪਰ ਅਜੇ ਵੀ ਇਸ ਨੂੰ ਖਤਮ ਨਹੀਂ ਕੀਤਾ ਗਿਆ।
ਇੰਝ ਸਾਹਮਣੇ ਆਈ ਸਮੱਸਿਆ
ਵਰਜ ਦੇ ਹੀ ਰੀਡਰ ਜੈਚ ਡਾਊਡਲ ਨੇ ਈ-ਮੇਲ ਰਾਹੀਂ ਆਪਣਾ ਤਜਰਬਾ ਅਤੇ ਐਪ ਦੇ ਸਕਰੀਨਸ਼ਾਟਸ ਨਿਊਜ਼ ਵੈੱਬਸਾਈਟ ਨਾਲ ਸ਼ੇਅਰ ਕੀਤੇ ਅਤੇ ਇਸ ਵਿਚ ਡਾਟਾ ਦੀ ਖਪਤ ਨੂੰ ਵੀ ਦਰਸਾਇਆ। ਰਿਪੋਰਟ ਵਿਚ ਉਨ੍ਹਾਂ ਦੱਸਿਆ ਕਿ ਗੂਗਲ ਨਿਊਜ਼ ਐਪ ਲਗਾਤਾਰ ਯੂਜ਼ਰ ਦੀ ਜਾਣਕਾਰੀ ਤੋਂ ਬਿਨਾਂ ਜ਼ਿਆਦਾ ਮਾਤਰਾ ਵਿਚ ਡਾਟਾ ਦੀ ਖਪਤ ਕਰ ਰਹੀ ਹੈ। ਇਸ ਐਪ ਨੇ ਮੇਰੇ ਫੋਨ ਵਿਚ 12GB ਡਾਟਾ ਦੀ ਖਪਤ ਕੀਤੀ ਹੈ, ਉਹ ਵੀ ਉਸ ਵੇਲੇ, ਜਦੋਂ ਮੈਂ ਸੁੱਤਾ ਪਿਆ ਸੀ। ਉਸ ਵੇਲੇ ਮੈਂ Wi-Fi ਨੂੰ ਵੀ ਡਿਸਕੁਨੈਕਟ ਕੀਤਾ ਹੋਇਆ ਸੀ। ਇਸ ਨਾਲ ਮੈਨੂੰ 75 ਅਮਰੀਕੀ ਡਾਲਰ (ਲਗਭਗ 5500 ਰੁਪਏ) ਓਵਰ ਚਾਰਜਿਜ਼ ਵੀ ਦੇਣੇ ਪੈਣਗੇ।
ਮੋਬਾਇਲ ਡਾਟਾ ਦੀ ਜ਼ਿਆਦਾ ਖਪਤ ਕਰ ਰਹੀ ਹੈ ਐਪ
ਕਈ ਯੂਜ਼ਰਸ ਅਨੁਸਾਰ ਇਹ ਐਪ ਮੋਬਾਇਲ ਡਾਟਾ ਦੀ ਖਪਤ ਕਰ ਰਹੀ ਹੈ, ਉਹ ਵੀ ਉਸ ਵੇਲੇ ਜਦੋਂ ਉਨ੍ਹਾਂ ਸੈਟਿੰਗਜ਼ ’ਚ ਡਾਊਨਲੋਡ ਵਾਇਆ Wi-Fi ਆਪਸ਼ਨ ਆਨ ਕੀਤਾ ਹੋਇਆ ਹੈ। ਕੁਝ ਮਾਮਲਿਆਂ ਵਿਚ ਗੂਗਲ ਨਿਊਜ਼ ਐਪ ਨੇ ਯੂਜ਼ਰ ਦੇ 24GB ਤਕ ਡਾਟਾ ਦੀ ਖਪਤ ਕੀਤੀ ਹੈ, ਜਿਸ ਨਾਲ ਸੈਲੂਲਰ ਕੰਪਨੀ ਵਲੋਂ ਯੂਜ਼ਰ ਨੂੰ 385 ਡਾਲਰ (28,300 ਰੁਪਏ) ਤਕ ਦੀ ਜ਼ਿਆਦਾ ਫੀਸ ਲੱਗ ਸਕਦੀ ਹੈ।
ਇਸ਼ੂ ਨੂੰ ਫਿਕਸ ਕਰਨ ’ਤੇ ਹੋ ਰਿਹੈ ਕੰਮ
ਇਸ ਇਸ਼ੂ ਨੂੰ ਗੂਗਲ ਨਿਊਜ਼ ਕਮਿਊਨਿਟੀ ਮੈਨੇਜਰ ਵਲੋਂ ਵੈਰੀਫਾਈ ਕਰਨ ਪਿੱਛੋਂ ਸਤੰਬਰ ਤੋਂ ਹੀ ਐਡਰੈੱਸ ਕੀਤਾ ਜਾ ਰਿਹਾ ਸੀ। ਕੰਪਨੀ ਜ਼ਿਆਦਾ ਡਾਟਾ ਦੀ ਖਪਤ ਹੋਣ ਨੂੰ ਲੈ ਕੇ ਲਗਾਤਾਰ ਜਾਂਚ ਕਰ ਰਹੀ ਹੈ ਅਤੇ ਇਸ ਨੂੰ ਫਿਕਸ ਕਰਨ ’ਤੇ ਕੰਮ ਵੀ ਹੋ ਰਿਹਾ ਹੈ ਪਰ ਇਹ ਅਜੇ ਠੀਕ ਨਹੀਂ ਹੋਇਆ।
ਸਮੱਸਿਆ ਦੂਰ ਕਰਨ ਦਾ ਇਕੋ-ਇਕ ਢੰਗ
ਇਹ ਸਮੱਸਿਆ ਸਾਹਮਣੇ ਆਉਣ ਪਿੱਛੋਂ ਕੁਝ ਯੂਜ਼ਰਸ ਨੇ ਦੱਸਿਆ ਕਿ ਇਸ ਦਾ ਸਿਰਫ ਇਕੋ ਹੱਲ ਹੈ ਕਿ ਬੈਕਗਰਾਊਂਡ ਡਾਟਾ ਨੂੰ ਡਿਸੇਬਲ ਕਰ ਦਿੱਤਾ ਜਾਵੇ। ਇਸ ਸਮੱਸਿਆ ਨੂੰ ਲੈ ਕੇ ‘ਦਿ ਵਰਜ’ ਨੇ ਗੂਗਲ ਤਕ ਪਹੁੰਚ ਬਣਾਈ ਹੈ ਪਰ ਹੁਣ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਅੱਜ ਸੈਮਸੰਗ ਲਾਂਚ ਕਰੇਗਾ ਆਪਣਾ ਇਹ ਨਵਾਂ ਸਮਾਰਟਫੋਨ
NEXT STORY