ਜਲੰਧਰ : ਚਰਚਾਵਾਂ ਬਟੋਰ ਰਹੇ ਗੂਗਲ ਦੇ ਨੈਕਸਸ ਸਮਾਰਟਫੋਨ 'ਸੇਲਫਿਸ਼' ਨੂੰ ਸਪਾਟ ਕੀਤਾ ਗਿਆ ਐਂਟੂਟੂ ਤੇ ਗੀਕ ਬੈਂਚਮਾਰਕਿੰਗ ਵੈੱਬਸਾਈਟਸ 'ਤੇ, ਤੇ ਦੋਵਾਂ ਸਾਈਟਾਂ ਦੇ ਮੁਤਾਬਿਕ ਨੈਕਸਸ ਸੇਲਫਿਸ਼ ਐਂਡ੍ਰਾਇਡ ਦੇ ਐੱਨ. ਐੱਮ. ਆਰ. 1 (ਐਂਡ੍ਰਾਇਡ ਨੁਗਟ ਮੈਨੁਫੈਕਚਰਰ ਰਿਲੀਜ਼ 1) 'ਤੇ ਰਨ ਕਰੇਗਾ। ਆਸ ਲਗਾਈ ਜਾ ਰਹੀ ਹੈ ਕਿ ਇਸ ਫੋਨ 'ਚ ਫੁੱਲ ਐੱਚ. ਡੀ. (1080*1920 ਪਿਕਸਲਜ਼) ਰੈਜ਼ੋਲਿਊਸ਼ਨ ਡਿਸਪਲੇ, ਕੁਆਡਕੋਰ ਕੁਆਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਦੇ ਨਾਲ 4 ਜੀ. ਬੀ. ਰੈਮ ਹੋਵੇਗੀ।
ਨੈਕਸਸ ਸੇਲਫਿਸ਼ 32 ਜੀ. ਬੀ. ਦੀ ਇਨ-ਬਿਲਟ ਸਟੋਰੇਜ ਦੇ ਨਾਲ ਆ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਫੋਨ 'ਚ 13 ਮੈਗਾਪਿਕਸਲ ਰਿਅਰ ਤੇ 8 ਮੈਗਾਪਿਕਸਲ ਫ੍ਰੰਟ ਫੇਸਿੰਗ ਕੈਮਰਾ ਹੋਵੇਗਾ। ਗੂਗਲ ਸਭ ਤੋਂ ਪਹਿਲਾਂ ਆਫਿਸ਼ੀਅਲ ਐਂਡ੍ਰਾਇਡ ਨੁਗਟ ਨੂੰ ਨੈਕਸਸ ਡਿਵਾਈਜ਼ 'ਚ ਪੇਸ਼ ਕਰੇਗੀ ਪਰ ਇਸ ਦੇ ਨਾਲ ਗੂਗਲ 'ਨੈਕਸਸ ਲਾਂਚਰ' ਵੀ ਇਸ ਦੇ ਨਾਲ ਹੀ ਇੰਟ੍ਰੋਡਿਊਸ ਕਰੇਗੀ ਜਿਸ 'ਚ ਨਵੇਂ ਫੋਲਡਰਜ਼, ਗੂਗਲ ਸਰਚ ਆਈਕਨ 'ਚ ਬਦਲਾਵ ਤੇ ਕਈ ਨਵੇਂ ਐਨੀਮੇਸ਼ਨ ਐਡ ਕੀਤੇ ਗਏ ਹਨ। ਇਸ ਵਾਰ ਗੂਗਲ ਦੀ ਨੈਕਸਸ ਡਿਵਾਈਜ਼ ਐੱਚ. ਟੀ. ਸੀ. ਵੱਲੋਂ ਤਿਆਰ ਕੀਤੀ ਜਾ ਰਹੀ ਹੈ ਤੇ ਅਫਵਾਹਾਂ ਹਨ ਕਿ ਗੂਗਲ ਦੀ ਅਗਲੀ ਡਿਵਾਈਜ਼, ਜਿਸ ਦਾ ਕੋਡਨੇਮ 'ਮਰਲਿਨ' ਹੈ, ਉਹ ਨੈਕਸਸ ਸੇਲਫਿਸ਼ ਤੋਂ ਜ਼ਿਆਦਾ ਪਾਵਰਫੁਲ ਹੋਵੇਗਾ।
ZTE ਦਾ ਇਹ ਸਮਾਰਟਫੋਨ ਆਨਲਾਈਨ ਆਇਆ ਨਜ਼ਰ, 4900 ਐੱਮ ਏ ਐੱਚ ਬੈਟਰੀ ਨਾਲ ਲੈਸ
NEXT STORY