ਜਲੰਧਰ- ਮੋਬਾਇਲ ਡਿਵਾਈਸਿਸ ਨਿਰਮਾਤਾ ਕੰਪਨੀ ZTE ਦੇ ਇਕ ਨਵੇਂ ਸਮਾਰਟਫੋਨ ਨੂੰ ਚੀਨ ਦੀ ਟੈਲੀਕਾਮ ਅਥਾਰਿਟੀ TENNA 'ਤੇ ਵੇਖਿਆ ਗਿਆ ਹੈ। ਇੱਥੇ ਇਸ ਸਮਾਰਟਫ਼ੋਨ ਨੂੰ ZTE BV0730 ਮਾਡਲ ਨੰਬਰ ਨਾਲ ਲਿਸਟ ਕੀਤਾ ਗਿਆ ਹੈ। ਉਮੀਦ ਹੈ ਕਿ ਇਹ ਫ਼ੋਨ ਵੌਇਸ 5 ਹੋ ਸਕਦਾ ਹੈ। ਇਸ ਲਿਸਟਿੰਗ ਦੇ ਜ਼ਰੀਏ ਇਸ ਫ਼ੋਨ ਦਾ ਡਿਜ਼ਾਇਨ ਅਤੇ ਸਪੈਕਸ ਸਾਹਮਣੇ ਆਏ ਹਨ।
ਇਸ ਲਿਸਟਿੰਗ ਦੇ ਅਨੁਸਾਰ , ZTE ਦੇ ਇਸ ਸਮਾਰਟਫ਼ੋਨ 'ਚ 5.5-ਇੰਚ ਦੀ ਫੁੱਲ HD ਡਿਸਪਲੇ ਮੌਜੂਦ ਹੋਵੇਗੀ। ਇਸ ਡਿਸਪਲੇ ਦਾ ਰੈਜ਼ੋਲਿਊਸ਼ਨ 1080x1920 ਪਿਕਸਲ ਹੋਵੇਗਾ। ਇਸ ਚ 1.57 GHz ਓਕਟਾ - ਕੋਰ ਪ੍ਰੋਸੈਸਰ ਅਤੇ 3GB ਦੀ ਰੈਮ ਵੀ ਮੌਜੂਦ ਹੈ। ਇਹ 32GB ਦੀ ਇੰਟਰਨਲ ਸਟੋਰੇਜ ਦੇ ਨਾਲ ਆਵੇਗਾ। ਨਾਲ ਹੀ 13 ਮੈਗਾਪਿਕਸਲ ਦੇ ਰਿਅਰ ਅਤੇ 8 ਮੈਗਾਪਿਕਸਲ ਦੇ ਫ੍ਰੰਟ ਫੇਸਿੰਗ ਕੈਮਰੇ ਨਾਲ ਲੈਸ ਹੈ। ਇਸ 'ਚ 4900mAh ਦੀ ਬੈਟਰੀ ਵੀ ਦਿੱਤੀ ਗਈ ਹੈ। ਇਹ ਡਿਵਾਇਸ ਫਿੰਗਰਪ੍ਰਿੰਟ ਸੈਂਸਰ ਨਾਲ ਆਵੇਗਾ।
ਇਸ ਦੇ ਨਾਲ ਹੀ ਇਹ ਫ਼ੋਨ ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੋਵੇਗਾ। ਇਸ ਦਾ ਭਾਰ 189 ਗ੍ਰਾਮ ਹੈ। ਇਹ ਫ਼ੋਨ ਗੋਲਡ ਰੰਗ 'ਚ ਉਪਲੱਬਧ ਹੋਵੇਗਾ। ਹਾਲਾਂਕਿ ਇਹ ਫ਼ੋਨ ਕਦੋਂ ਤੱਕ ਬਾਜ਼ਾਰ 'ਚ ਉਪਲੱਬਧ ਹੋਵੇਗਾ ਇਸ ਦੇ ਬਾਰੇ 'ਚ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।
ਪਾਕਿਸਤਾਨੀ ਹੈਕਰ ਨੇ ਬਣਾਇਆ Canara Bank ਦੀ ਵੈੱਬਸਾਈਟ ਨੂੰ ਨਿਸ਼ਾਨਾ
NEXT STORY