ਗੈਜੇਟ ਡੈਸਕ- ਗੂਗਲ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਆਪਣੇ ਯੂਜ਼ਰਜ਼ ਲਈ ਡਾਰਕ ਵੈੱਬ ਰਿਪੋਰਟ ਫੀਚਰ ਜਾਰੀ ਕੀਤਾ ਹੈ। ਗੂਗਲ ਦਾ ਡਾਰਕ ਵੈੱਬ ਰਿਪੋਰਟ ਫੀਚਰ ਭਾਰਤ 'ਚ 'ਗੂਗਲ ਵਨ' ਸਬਸਕ੍ਰਾਈਬਰਾਂ ਲਈ ਹੈ ਜੋ ਕਿ ਇਕ ਪੇਡ ਸਰਵਿਸ ਹੈ। ਡਾਰਕ ਵੈੱਬ ਰਿਪੋਰਟ 'ਚ ਡਾਟਾ ਲੀਕ ਦੀ ਜਾਣਕਾਰੀ ਹੁੰਦੀ ਹੈ। ਇਸ ਰਿਪੋਰਟ ਦੀ ਮਦਦ ਨਾਲ ਯੂਜ਼ਰਜ਼ ਜਾਣ ਸਕਣਗੇ ਕਿ ਉਨ੍ਹਾਂ ਦਾ ਡਾਟਾ ਲੀਕ ਹੋਇਆ ਹੈ ਜਾਂ ਨਹੀਂ ਅਤੇ ਜੇਕਰ ਹੋਇਆ ਹੈ ਤਾਂ ਕਿੱਥੇਲੀਕ ਹੋਇਆ ਹੈ।
ਕੀ ਹੈ ਡਾਰਕ ਵੈੱਬ ਰਿਪੋਰਟ
ਜੇਕਰ ਕਿਸੇ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਜਿਵੇਂ ਨਾਂ, ਜਨਮ ਤਾਰੀਖ਼, ਫੋਨ ਨੰਬਰ, ਈ-ਮੇਲ ਐਡਰੈੱਸ ਵਰਗੀ ਜਾਣਕਾਰੀ ਕਿਸੇ ਡਾਟਾ ਲੀਕ 'ਚ ਲੀਕ ਹੁੰਦੀ ਹੈ ਤਾਂ ਇਸਦੀ ਜਾਣਕਾਰੀ ਗੂਗਲ ਦੇਵੇਗਾ। ਗੂਗਲ ਦੁਆਰਾ ਦਿੱਤੀਆਂ ਗਈਆਂ ਇਨ੍ਹਾਂ ਜਾਣਕਾਰੀਆਂ ਦੇ ਆਧਾਰ 'ਤੇ ਯੂਜ਼ਰਜ਼ ਆਪਣੇ ਅਕਾਊਂਟ ਦੀ ਸੁਰੱਖਿਆ ਯਕੀਨੀ ਕਰ ਸਕਣਗੇ।
ਗੂਗਲ ਦੇ ਯੂਜ਼ਰਜ਼ ਇਸਦੀ ਵੀ ਸੈਟਿੰਗ ਕਰ ਸਕਣਗੇ ਕਿ ਉਨ੍ਹਾਂ ਨੂੰ ਕਦੋਂ-ਕਦੋਂ ਅਤੇ ਕਿਸ ਤਰ੍ਹਾਂ ਦੀਆਂ ਜਾਣਕਾਰੀਆਂ ਦੇ ਲੀਕ ਹੋਣ ਤੋਂ ਬਾਅਦ ਰਿਪੋਰਟ ਮਿਲੇ। ਉਂਝ ਤੁਸੀਂ ਵੀ ਆਪਣੀ ਈ-ਮੇਲ ਆਈ.ਡੀ. ਰਾਹੀਂ ਡਾਰਕ ਵੈੱਬ ਰਿਪੋਰਟ ਚੈੱਕ ਕਰ ਸਕਦੇ ਹੋ ਪਰ ਤੁਹਾਨੂੰ ਗੂਗਲ ਵਨ ਯੂਜ਼ਰਜ਼ ਦੀ ਤਰ੍ਹਾਂ ਵਿਸਥਾਰ ਨਾਲ ਰਿਪੋਰਟ ਨਹੀਂ ਮਿਲੇਗੀ।
ਕੀ ਹੈ ਗੂਗਲ ਵਨ
ਜੇਕਰ ਤੁਹਾਨੂੰ ਪਤਾ ਨਹੀਂ ਹੈ ਤਾਂ ਦੱਸ ਦੇਈਏ ਕਿ ਗੂਗਲ ਵਨ ਗੂਗਲ ਦੀ ਇਕ ਪੇਡ ਸਰਵਿਸ ਹੈ। ਇਸ ਤਹਿਤ ਪ੍ਰਮੁੱਖ ਰੂਪ ਨਾਲ ਤਿੰਨ ਸੇਵਾਵਾਂ ਮਿਲਦੀਆਂ ਹਨ ਜਿਨ੍ਹਾਂ 'ਚ ਡਾਟਾ ਬੈਕਅਪ ਲਈ ਸਟੋਰੇਜ, ਆਨਲਾਈਨ ਸਕਿਓਰਿਟੀ ਅਤੇ ਗੂਗਲ ਫੋਟੋਜ਼ ਦੇ ਸਪੈਸ਼ਲ ਫੀਚਰ ਸ਼ਾਮਲ ਹਨ।
ਗੂਗਲ ਵਨ ਦੇ ਪਲਾਨ ਦੀ ਸ਼ੁਰੂਆਤੀ ਕੀਮਤ 130 ਰੁਪਏ ਪ੍ਰਤੀ ਮਹੀਨਾ ਹੈ, ਹਾਲਾਂਕਿ, ਸ਼ੁਰੂਆਤ 'ਚ ਤਿੰਨ ਮਹੀਨੇ ਤੁਹਾਨੂੰ ਸਿਰਫ 35 ਰੁਪਏ ਪ੍ਰਤੀ ਮਹੀਨਾ ਹੀ ਖਰਚ ਕਰਨੇ ਹੋਣਗੇ। ਇਸ ਪਲਾਨ 'ਚ 100 ਜੀ.ਬੀ. ਦੀ ਸਟੋਰੇਜ ਮਿਲੇਗੀ। ਇਸ ਵਿਚ ਡਾਰਕ ਵੈੱਬ ਰਿਪੋਰਟ ਮਿਲੇਗੀ ਅਤੇ ਗੂਗਲ ਫੋਟੋਜ਼ ਦੇ ਸਪੈਸ਼ਲ ਫੀਚਰ ਤੋਂ ਇਲਾਵਾ ਆਨਲਾਈਨ ਸਕਿਓਰਿਟੀ ਵੀ ਮਿਲੇਗੀ।
ਵੀਵੋ ਨੇ ਲਾਂਚ ਕੀਤਾ ਸਸਤਾ 5ਜੀ ਫੋਨ, ਜਾਣੋ ਕੀਮਤ ਤੇ ਫੀਚਰਜ਼
NEXT STORY