ਜਲੰਧਰ- ਅਜਿਹਾ ਲੱਗ ਰਿਹਾ ਹੈ ਕਿ ਗੂਗਲ ਹੌਲੀ-ਹੌਲੀ ਆਪਣੀ ਵੈੱਬ ਸਰਵਿਸ ਤੇ ਐਪਸ ਨੂੰ ਨਵੇਂ ਵਿਜ਼ੂਅਲ ਸੁਧਾਰ ਦੇ ਰਹੀ ਹੈ। ਇਨ੍ਹਾਂ 'ਚੋਂ ਲਟੈਸਟ ਐਪ ਗੂਗਲ Photos ਐਪ ਹੈ ਜਿਸ ਨੂੰ ਗੂਗਲ ਨੇ ਨਵਾਂ ਡਿਜ਼ਾਈਨ ਦਿੱਤਾ ਹੈ। 7oogle Photos ਗੂਗਲ ਦੀ ਫੋਟੋ ਮੈਨੇਜਮੈਂਟ ਸਰਵਿਸ ਹੈ। ਗੂਗਲ 'ਚ Photos ਲਈ ਨਵਾਂ 4.0 ਵਰਜਨ ਰੋਲ-ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਰਜਨ 'ਚ ਕੰਪਨੀ ਨੇ ਨਵਾਂ ਮਟੀਰਿਅਲ ਥੀਮ ਦਿੱਤਾ ਹੈ ਜਿਸ ਨੂੰ ਪਹਿਲਾਂ I/O 2018 'ਚ ਵਿਖਾਇਆ ਗਿਆ ਹੈ।
ਅਪਡੇਟ 'ਚ ਐਪ ਦੇ ਬਾਟਮ ਵਾਰ 'ਚ ਬੋਲਡ ਆਊਟਲਾਈਨ ਵਾਲੇ ਆਈਕਾਨ ਦਿੱਤੇ ਗਏ ਹਨ। ਟਾਪ 'ਚ ਦਿੱਤੇ ਗਏ ਸਰਚ ਵਾਰ ਹੁਣ ਥੋੜ੍ਹਾ ਰਾਊਂਡਿਡ ਕਾਰਨਰ ਦੇ ਨਾਲ ਆਉਂਦੇ ਹਨ। ਆਊਟਲਾਈਨ ਕੀਤੇ ਗਏ ਆਇਕਾਨ ਡਾਰਕ ਗ੍ਰੇ ਕਲਰ ਦੇ ਵਿਖਾਈ ਦੇਣਗੇ, ਪਰ ਹੁਣ ਸਿਲੈਕਟ ਕੀਤੀਆਂ ਗਈਆਂ ਆਈਟਮ ਬ੍ਰਾਈਟ ਬਲੂ ਕਲਰ ਨਾਲ ਹਾਈਲਾਈਟ ਹੋਣਗੀਆਂ। 'Album' ਟੈਬ ਦੇ ਅੰਦਰ ਆਉਣ ਵਾਲਾ 'combined' ਐਲਬਮ ਦਾ ਥੰਬਨੇਲ ਹੁਣ ਰਾਊਂਡਿਡ ਕਾਰਨਰ ਦੇ ਨਾਲ ਆਉਂਦਾ ਹੈ।
ਜਦੋਂ photos ਨੂੰ ਫੁੱਲ-ਸਕ੍ਰੀਨ ਦੇ ਨਾਲ ਵੇਖਿਆ ਜਾਂਦਾ ਹੈ ਤਾਂ ਹੁਣ ਇਸ 'ਚ ਇੱਕ ਨਵਾਂ ਜੇਸਚਰ ਫੀਚਰ ਐਡ ਕੀਤਾ ਗਿਆ ਹੈ, ਜੋ ਯੂਜ਼ਰ ਨੂੰ ਤਸਵੀਰ ਦੇ ਬਾਰੇ 'ਚ ਐਕਸਟਰਾ ਇੰਫਾਰਮੇਸ਼ਨ ਦਿਖਾਂਉਦਾ ਹੈ। ਇਸ ਦੇ ਨੈਵੀਗੇਸ਼ਨ ਮਕੈਨੀਜ਼ਮ 'ਚ ਕੋਈ ਬਦਲਾਅ ਨਹੀਂ ਕੀਤੇ ਗਏ ਹਨ। 7oogle Photos ਦਾ ਨਵਾਂ ਵਰਜਨ Google Play Store ਦੇ ਰਾਹੀਂ ਰੋਲ-ਆਊਟ ਹੋ ਰਿਹਾ ਹੈ। ਹਾਲਾਂਕਿ ਵਰਗਾ ਦੀ ਸਾਰੇ ਫੇਜ਼ਡ ਰੋਲਆਊਟ ਦੇ ਮਾਮਲੇ 'ਚ ਹੁੰਦਾ ਹੈ, ਸਾਰੇ ਯੂਜ਼ਰਸ ਨੂੰ ਅਪਡੇਟ ਮਿਲਣ 'ਚ ਕੁਝ ਸਮਾਂ ਲੱਗ ਸਕਦਾ ਹੈ।
ਗੂਗਲ ਫੋਟੋਜ਼ ਨਵਾਂ ਡਿਜ਼ਾਈਨ ਕੰਪਨੀ ਦੇ ਸਾਰੇ ਪਲੇਟਫਾਰਮ 'ਤੇ ਇਕ ਨਵੇਂ ਡਿਜ਼ਾਈਨ ਦੇ ਨਾਲ ਆਪਣੇ ਕ੍ਰੋਮ ਬਰਾਊਜ਼ਰ ਨੂੰ ਅਪਡੇਟ ਕਰਨ ਦੇ ਇਕ ਦਿਨ ਬਾਅਦ ਆਇਆ ਹੈ। ਅਪਡੇਟ ਕ੍ਰੋਮ ਦੀਆਂ ਦਸਵੀਂ ਐਨੀਵਰਸਰੀ ਦੇ ਮੌਕੇ 'ਤੇ ਆਇਆ ਹੈ, ਜੋ ਹੁਣ ਦੁਨੀਆਭਰ 'ਚ ਸਭ ਤੋਂ ਲੋਕਪ੍ਰਿਯ ਬ੍ਰਾਊਜ਼ਰ ਹੈ।
ਫੇਸਬੁੱਕ ਦੀ ਫੱਟੀ ਪੋਚ ਰਹੇ ਹਨ ਯੂਜ਼ਰਸ, ਲੋਕਾਂ ਦਾ ਟੁੱਟਿਆ ਮੋਹ
NEXT STORY