ਜਲੰਧਰ- ਗੂਗਲ ਪਿਕਸਲ 2 ਸਮਾਰਟਫੋਨ 'ਚ ਦੋ ਵੱਡੀਆਂ ਸਮੱਸਿਆਵਾਂ ਨੂੰ ਲੈ ਕੇ ਅੱਜਕਲ ਯੂਜ਼ਰਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਗੈਜੇਟ ਦੀ ਰਿਪੋਰਟ ਮੁਤਾਬਕ ਪੂਰੀ ਦੁਨੀਆ ਤੋਂ ਪਿਕਸਲ 2 ਸਮਾਰਟਫੋਨਸ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੇ ਅਮਰੀਕੀ ਡਿਸਕਸ਼ਨ ਵੈੱਬਸਾਈਟ ਰੈਡਿਟ 'ਤੇ ਇਸ ਫੋਨ 'ਚ ਆ ਰਹੀਆਂ ਸਮੱਸਿਆਵਾਂ ਨੂੰ ਪੋਸਟ ਕੀਤਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਫਰਵਰੀ 'ਚ ਫੋਨ 'ਚ ਆਏ ਸਕਿਓਰਿਟੀ ਅਪਡੇਟ ਨੂੰ ਇੰਸਟਾਲ ਕਰਨ ਤੋਂ ਬਾਅਦ ਉਨ੍ਹਾਂ ਦੇ ਫੋਨ 'ਚ ਦੋ ਵੱਡੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ 'ਚ ਪਹਿਲੀ ਸਮੱਸਿਆ ਫੋਨ ਦਾ ਬੈਟਰੀ ਬੈਕਅੱਪ ਘੱਟ ਹੋਣਾ ਹੈ, ਉਥੇ ਹੀ ਕੁਝ ਯੂਜ਼ਰਸ ਨੇ ਰਿਪੋਰਟ ਕੀਤੀ ਹੈ ਕਿ ਉਨ੍ਹਾਂ ਦਾ ਫੋਨ ਗਰਮ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਫੋਨ ਨੂੰ ਚਾਰਜਿੰਗ 'ਤੇ ਲਾਉਣ ਤੇ ਵਰਤੋਂ ਕਰਨ 'ਚ ਕਾਫੀ ਦਿੱਕਤ ਹੋ ਰਹੀ ਹੈ।
ਸਟੈਂਡਬੁਆਏ ਮੋਡ 'ਤੇ ਗਰਮ ਹੋ ਰਿਹਾ ਪਿਕਸਲ 2
ਐਂਡ੍ਰਾਇਡ ਦੀ ਜਾਣਕਾਰੀ ਸਭ ਤੋਂ ਪਹਿਲਾਂ ਲੋਕਾਂ ਤੱਕ ਪਹੁੰਚਾਉਣ ਵਾਲੇ ਟੈਕਨਾਲੋਜੀ ਜਗਤ ਦੇ ਮੰਨੇ-ਪ੍ਰਮੰਨੇ ਨਾਂ ਤੇ ਬੈਨ ਸਕੂਨ ਨੇ 9ਟੂ5 ਗੂਗਲ 'ਤੇ ਰਿਪੋਰਟ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਗੂਗਲ ਪਿਕਸਲ 2 XL ਨੂੰ ਅਪਡੇਟ ਕਰਨ ਤੋਂ ਬਾਅਦ ਸਟੈਂਡਬੁਆਏ ਮੋਡ 'ਤੇ ਵੀ ਸਮਾਰਟਫੋਨ ਗਰਮ ਹੋ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਨੋਟਿਸ ਕੀਤਾ ਹੈ ਕਿ ਫੋਨ ਦਾ ਬੈਟਰੀ ਬੈਕਅੱਪ ਵੀ ਕਾਫੀ ਘੱਟ ਹੋ ਗਿਆ ਹੈ। ਅੰਦਾਜ਼ਾ ਲਾਇਆ ਜਾਵੇ ਤਾਂ ਫੋਨ 30 ਫੀਸਦੀ ਪਹਿਲਾਂ ਹੀ ਸਵਿਚ ਆਫ ਹੋ ਜਾਂਦਾ ਹੈ, ਜੋ ਅਪਡੇਟ ਹੋਣ ਤੋਂ ਪਹਿਲਾਂ ਪੂਰਾ ਬੈਟਰੀ ਬੈਕਅੱਪ ਦੇ ਰਿਹਾ ਸੀ।
ਇਕ ਘੰਟੇ 'ਚ 40 ਫੀਸਦੀ ਤੱਕ ਘੱਟ ਹੋ ਰਹੀ ਹੈ ਬੈਟਰੀ
ਰੈਡਿਟ 'ਤੇ ਗੂਗਲ ਪਿਕਸਲ 2 ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੇ ਪੋਸਟ ਕੀਤਾ ਹੈ ਕਿ ਕਰੀਬ ਇਕ ਘੰਟਾ ਗੂਗਲ ਪਿਕਸਲ 2 ਸਮਾਰਟਫੋਨ ਦੀ ਵਰਤੋਂ ਕਰਨ 'ਤੇ ਉਹ ਵੀ ਬਿਨਾਂ ਨਵੀਂ ਐਪਸ ਨੂੰ ਇੰਸਟਾਲ ਕੀਤੇ ਇਸ ਦੀ ਬੈਟਰੀ 40 ਫੀਸਦੀ ਤੱਕ ਘੱਟ ਹੋ ਰਹੀ ਹੈ, ਜਿਸ ਨਾਲ ਯੂਜ਼ਰਸ ਨੂੰ ਵਾਰ-ਵਾਰ ਫੋਨ ਨੂੰ ਚਾਰਜਿੰਗ 'ਤੇ ਲਾਉਣਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਕਿਓਰਿਟੀ ਅਪਡੇਟ ਤੋਂ ਸ਼ੁਰੂ ਹੋਈਆਂ ਸਮੱਸਿਆਵਾਂ
ਰੈਡਿਟ 'ਤੇ ਯੂਜ਼ਰਸ ਨੇ ਸ਼ਿਕਾਇਤ ਕਰਦੇ ਹੋਏ ਦੱਸਿਆ ਹੈ ਕਿ ਸਕਿਓਰਿਟੀ ਅਪਡੇਟ ਨੂੰ ਇੰਸਟਾਲ ਕਰਨ ਤੋਂ ਬਾਅਦ ਇਸ ਤਰ੍ਹਾਂ ਦੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਫੋਨ ਦਾ ਬੈਟਰੀ ਬੈਕਅੱਪ ਪੂਰੀ ਤਰ੍ਹਾਂ ਠੀਕ ਸੀ ਪਰ ਜਦੋਂ ਤੋਂ ਉਨ੍ਹਾਂ ਨੇ ਇਸ 'ਚ ਇਸ ਸਕਿਓਰਿਟੀ ਅਪਡੇਟ ਨੂੰ ਇੰਸਟਾਲ ਕੀਤਾ ਹੈ ਫੋਨ ਦਾ ਬੈਟਰੀ ਬੈਕਅੱਪ ਕਾਫੀ ਘੱਟ ਹੋ ਗਿਆ ਹੈ।
ਗੂਗਲ ਨੇ ਨਹੀਂ ਦਿੱਤਾ ਜਵਾਬ
ਇਨ੍ਹਾਂ ਦੋਵਾਂ ਸਮੱਸਿਆਵਾਂ ਲੈ ਕੇ ਐਨਗੈਜੇਟ ਨੇ ਗੂਗਲ ਤੱਕ ਪਹੁੰਚ ਬਣਾਈ ਪਰ ਫਿਲਹਾਲ ਗੂਗਲ ਨੇ ਸਕਿਓਰਿਟੀ ਅਪਡੇਟ ਤੋਂ ਬਾਅਦ ਸਾਹਮਣੇ ਆਈਆਂ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਕੋਈ ਕੋਈ ਜਵਾਬ ਨਹੀਂ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਮਾਰਚ ਮਹੀਨੇ 'ਚ ਇਕ ਸਕਿਓਰਿਟੀ ਅਪਡੇਟ ਜਾਰੀ ਕਰੇਗੀ, ਜਿਸ ਨਾਲ ਇਸ ਸਮੱਸਿਆ ਨੂੰ ਸੁਲਝਾਇਆ ਜਾਵੇਗਾ।
ਕੰਪਨੀ ਦੀ ਸਾਖ 'ਤੇ ਪਏਗਾ ਬੁਰਾ ਅਸਰ
ਗੂਗਲ ਪਿਕਸਲ 2 ਤੇ ਪਿਕਸਲ 2 XL ਸਮਾਰਟਫੋਨਸ ਨੂੰ ਲਾਂਚ ਕਰਨਾ ਗੂਗਲ ਲਈ ਸਹੀ ਫੈਸਲਾ ਨਹੀਂ ਰਿਹਾ। ਇਨ੍ਹਾਂ ਨੂੰ ਬਾਜ਼ਾਰ 'ਚ ਉਪਲਬਧ ਕਰਦੇ ਹੀ ਕੁਝ ਹੀ ਮਹੀਨਿਆਂ 'ਚ ਯੂਜ਼ਰਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਨਵੰਬਰ 'ਚ ਇਨ੍ਹਾਂ ਮਾਡਲਸ 'ਚ ਰੈਂਡਮ ਰੀਬੂਟ ਪ੍ਰਾਬਲਮ ਆਉਣੀ ਸ਼ੁਰੂ ਹੋ ਗਈ ਉਥੇ ਹੀ ਕੁਝ ਯੂਜ਼ਰਸ ਨੇ ਰਿਪੋਰਟ ਕੀਤੀ ਕਿ ਇਨ੍ਹਾਂ ਡਿਵਾਈਸਿਸ 'ਚ ਕਲਿਕ ਦੀ ਆਵਾਜ਼ ਅਤੇ ਬਜਰ ਵਰਗੀ ਸਾਊਂਡ ਆ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।
ਇਸ ਤੋਂ ਬਾਅਦ ਇਨ੍ਹਾਂ ਸਮਾਰਟਫੋਨ ਮਾਡਲਸ 'ਚ ਸਕ੍ਰੀਨ ਸੜਨ ਦੀ ਸਮੱਸਿਆ ਅਤੇ ਖਰਾਬ ਆਡੀਓ ਰਿਕਾਰਡਿੰਗ ਦੀ ਕੁਆਲਿਟੀ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਲੱਗੀਆਂ। ਯੂਜ਼ਰਸ ਨੇ ਇਸ ਤੋਂ ਬਾਅਦ ਰਿਪੋਰਟ ਕੀਤੀ ਕਿ ਉਨ੍ਹਾਂ ਨੂੰ ਜੋ ਪਿਕਸਲ 2 ਸਮਾਰਟਫੋਨ ਮਿਲਿਆ ਹੈ ਉਸ 'ਚ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਹੀ ਇੰਸਟਾਲਡ ਨਹੀਂ ਹੈ। ਇੰਨੇ ਮਹਿੰਗੇ ਸਮਾਰਟਫੋਨ 'ਚ ਇਸ ਤਰ੍ਹਾਂ ਦੀ ਸਮੱਸਿਆ ਆਉਣ ਨਾਲ ਕੰਪਨੀ ਦੀ ਸਾਖ 'ਤੇ ਕਾਫੀ ਅਸਰ ਪਵੇਗਾ।
ਇਹ ਕੰਪਨੀ ਸਿਰਫ 699 ਰੁਪਏ 'ਚ ਦੇ ਰਹੀਂ ਹੈ 4G ਸਮਾਰਟਫੋਨ
NEXT STORY