ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 24 ਘੰਟੇ ਅਹਿਮ! 11 ਜ਼ਿਲ੍ਹਿਆਂ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, IMD ਨੇ ਕੀਤੀ ਭਵਿੱਖਬਾਣੀ
ਰਾਮਗੜ੍ਹ ਫੀਡਰ ਅਧੀਨ ਪੈਂਦੇ ਪਿੰਡਾਂ ਦੀ ਬਿਜਲੀ ਅੱਜ ਬੰਦ ਰਹੇਗੀ
ਤਲਵਾੜਾ (ਜੋਸ਼ੀ)- ਸਹਾਇਕ ਕਾਰਜਕਾਰੀ ਇ ਉਪਮੰਡਲ ਤਲਵਾੜਾ ਇੰਜੀਨੀਅਰ ਚੱਤਰ ਸਿੰਘ ਨੇ ਦੱਸਿਆ ਹੈ ਕਿ 16 ਮਈ ਨੂੰ 66 ਕੇ. ਵੀ. ਅਮਰੋਹ ਤੋਂ ਚਲਦੇ 11 ਕੇ. ਵੀ. ਫੀਡਰ ਰਾਮਗੜ੍ਹ ਦੀ ਜ਼ਰੂਰੀ ਰਿਪੇਅਰ ਕਾਰਣ ਇਸ ਫੀਡਰ ਅਧੀਨ ਪੈਂਦੇ ਪਿੰਡਾਂ ਅਮਰੋਹ ,ਨੰਗਲ ਖਨੌੜਾ, ਧਰਮਪੁਰ ਕਰਟੋਲੀ, ਰਾਮਗੜ੍ਹ ਭਵਨੌਰ , ਝਰੇੜਾ ਸੰਧਾਨੀ ਆਦਿ ਪਿੰਡਾਂ ਦੀ ਸਪਲਾਈ ਸਵੇਰੇ 9 ਵਜੇ ਤੋਂ 1 ਵਜੇ ਤੱਕ ਪ੍ਰਭਾਵਿਤ ਰਹੇਗੀ ।
ਨਵਾਂਸ਼ਹਿਰ 'ਚ ਬਿਜਲੀ ਸਪਲਾਈ ਬੰਦ ਰਹੇਗੀ
ਨਵਾਂਸ਼ਹਿਰ (ਤ੍ਰਿਪਾਠੀ)- ਸਹਾਇਕ ਇੰਜੀਨੀਅਰ ਸ਼ਹਿਰੀ ਉਪਮੰਡਲ ਨਵਾਂਸ਼ਹਿਰ ਦੁਆਰਾ ਦੱਸਿਆ ਗਿਆ ਕਿ ਮਿਤੀ 16 ਮਈ ਨੂੰ 132 ਕੇ. ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ. ਵੀ. ਚੰਡੀਗੜ੍ਹ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰ ਕੇ ਸਵੇਰੇ 10:00 ਵਜੇ ਤੋਂ ਦੁਪਿਹਰ 2:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਰਕੇ ਹੇਠ ਲਿਖੇ ਇਲਾਕੇ ਦੀ ਸਪਲਾਈ ਪ੍ਰਭਾਵਿਤ ਹੋਵੇਗੀ, ਜਿਵੇਂ ਕਿ ਡੀ. ਸੀ. ਕੰਪਲੈਕਸ, ਤਹਿਸੀਲ ਕੰਪਲੈਕਸ, ਸਿਵਲ ਸਰਜਨ ਕੰਪਲੈਕਸ, ਲੱਖ ਦਾਤਾ ਪੀਰ ਗਲੀ, ਬੱਸ ਸਟੈਂਡ, ਚੰਡੀਗੜ੍ਹ ਚੌਂਕ, ਬਾਗ ਕਾਲੋਨੀ, ਗੜਸ਼ੰਕਰ ਰੋਡ ਅਤੇ ਇਸ ਤੋਂ ਚੱਲਦੇ ਹੋਰ ਇਲਾਕੇ ਆਦਿ ਬੰਦ ਰਹਿਣਗੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ : ਡੂੰਘੇ ਬੋਰਵੈੱਲ 'ਚ ਡਿੱਗਿਆ ਜਵਾਕ! ਰੈਸਕਿਊ ਆਪਰੇਸ਼ਨ ਜਾਰੀ
ਜਲੰਧਰ 'ਚ ਵੀ ਲੱਗੇਗਾ ਪਾਵਰ ਕੱਟ
ਜਲੰਧਰ- 16 ਮਈ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਬਿਜਲੀ ਸਪਲਾਈ ਠੱਪ ਰਹੇਗੀ। ਬਿਜਲੀ ਵਿਭਾਗ ਰੱਖ-ਰਖਾਅ ਅਤੇ ਹੋਰ ਜ਼ਰੂਰੀ ਕੰਮਾਂ ਲਈ ਵੱਖ-ਵੱਖ 11 ਕੇ. ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਕਰੇਗਾ। ਵਿਭਾਗ ਦੇ ਅਨੁਸਾਰ ਰੇਲਵੇ ਰੋਡ, ਮੰਡੀ ਰੋਡ, ਪ੍ਰਤਾਪ ਬਾਗ, ਭਗਤ ਸਿੰਘ ਚੌਕ, ਪੰਜ ਪੀਰ ਚੌਕ, ਕ੍ਰਿਸ਼ਨਾ ਨਗਰ ਵਰਗੇ ਖੇਤਰਾਂ 'ਚ 11 ਕੇ. ਵੀ. ਮੰਡੀ ਰੋਡ ਫੀਡਰ ਅਤੇ ਰੇਲਵੇ ਰੋਡ ਫੀਡਰ 'ਤੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੇਗੀ। ਇਸ ਤੋਂ ਇਲਾਵਾ 11 ਕੇ. ਵੀ. ਕਿਲਾ ਮੁਹੱਲਾ ਫੀਡਰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਧਨ ਮੁਹੱਲਾ, ਕਿਲ੍ਹਾ ਮੁਹੱਲਾ, ਕਾਜ਼ੀ ਮੁਹੱਲਾ, ਖਿੰਗੜਾ ਗੇਟ, ਪੰਜ ਪੀਰ ਬਾਜ਼ਾਰ, ਅਟਾਰੀ ਬਾਜ਼ਾਰ, ਸ਼ਿਵਰਾਜਗੜ੍ਹ ਅਤੇ ਅੱਡਾ ਹੁਸ਼ਿਆਰਪੁਰ ਖੇਤਰਾਂ ਵਿੱਚ ਵੀ ਪ੍ਰਭਾਵਿਤ ਰਹੇਗਾ। 11 ਕੇ. ਵੀ. ਅਰਬਨ ਅਸਟੇਟ ਫੀਡਰ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗਾ। ਇਸ ਦੌਰਾਨ, ਬਸ਼ੀਰਪੁਰਾ, ਕਮਲ ਵਿਹਾਰ ਅਤੇ ਠਾਕੁਰ ਸਿੰਘ ਕਲੋਨੀ ਵਿੱਚ ਬਿਜਲੀ ਸਪਲਾਈ ਠੱਪ ਰਹੇਗੀ। ਬਿਜਲੀ ਵਿਭਾਗ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਅਤੇ ਅਸੁਵਿਧਾ ਲਈ ਅਫ਼ਸੋਸ ਪ੍ਰਗਟ ਕੀਤਾ ਹੈ।
ਸ੍ਰੀ ਮੁਕਤਸਰ ਸਾਹਿਬ 'ਚ ਬਿਜਲੀ ਸਪਲਾਈ ਰਹੇਗੀ ਬੰਦ
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸਹਾਇਕ ਕਾਰਜਕਾਰੀ ਇੰਜੀਨੀਅਰ ਸ਼ਹਿਰੀ ਸ੍ਰੀ ਮੁਕਤਸਰ ਸਾਹਿਬ ਇੰਜੀਨੀਅਰ ਬਲਜੀਤ ਸਿੰਘ ਵੱਲੋਂ ਸੂਚਿਤ ਕੀਤਾ ਗਿਆ ਕਿ 11 ਕੇ. ਵੀ. ਬਲਮਗੜ੍ਹ ਫੀਡਰ ਨੂੰ ਬਾਈਫਰਕੇਟ ਕਰਕੇ ਨਵੀਂ ਲਾਈਨ ਖਿੱਚਣ ਲਈ 11 ਕੇ. ਵੀ. ਮਲੋਟ ਰੋਡ, 11 ਕੇ. ਵੀ. ਬੱਸ ਸਟੈਂਡ, 11 ਕੇ. ਵੀ. ਦਾਣਾ ਮੰਡ ਅਤੇ 11 ਕੇ. ਵੀ. ਬਲਮਗੜ੍ਹ ਰੋਡ ਫੀਡਰਾਂ ਦੀ ਬਿਜਲੀ ਸਪਲਾਈ 16 ਮਈ ਨੂੰ ਸਮਾਂ ਸਵੇਰੇ 6 ਵਜੇ ਤੋਂ 9:45 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ: ਜਲੰਧਰ 'ਚ ਚੋਰਾਂ ਦੇ ਬੁਲੰਦ ਹੌਂਸਲੇ! ਫੁੱਟਬਾਲ ਚੌਕ ਨੇੜੇ 10 ਸਕਿੰਟਾਂ 'ਚ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਹਵਾਈ ਅੱਡੇ 'ਤੇ 2,11,00,000 ਕਰੋੜ ਦੀਆਂ ਸਿਗਰਟਾਂ ਬਰਾਮਦ, ਵੱਖ-ਵੱਖ ਮਾਮਲਿਆਂ 'ਚ ਹੋਈਆਂ ਜ਼ਬਤ
NEXT STORY