ਜਲੰਧਰ- ਈਮੇਜ ਬੈਂਚ ਮਾਰਕਿੰਗ ਤੇ ਸਾਫਟਵੇਅਰ ਕੰਪਨੀ DoXMark ਨੇ ਆਪਣੇ ਟਵਿਟਰ ਹੈਂਡਲ ਤੋਂ ਹਾਲ 'ਚ ਲਾਈਨ ਹੋਏ ਸਮਾਰਟਫੋਨ ਦੀ ਈਮੇਜ ਬੈਂਚ ਮਾਰਕਿੰਗ ਸਕੋਰ 'ਤੇ ਕਮੈਂਟ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਸਮਾਰਟਫੋਨ ਦੇ ਕੈਮਰੇ ਸਕੋਰ ਜੋ ਲਾਈਨ ਹੋਏ ਹਨ ਉਹ ਠੀਕ ਨਹੀਂ ਹਨ, ਇਹ ਫੇਕ ਹੈ। ਕੁਝ ਦਿਨ ਪਹਿਲਾਂ ਅਪਕਮਿੰਗ ਸਮਾਰਟਫੋਨ ਲਈ DxOMark ਸਕੋਰ ਲਾਈਨ ਹੋਏ ਸਨ, ਜਿਸ 'ਚ ਵਨਪਲੱਸ 6ਟੀ, iPhone XR, Google Pixel 3, Huawei Mate 20, Mate 20 Pro ਤੇ ਕਈ ਸਮਾਰਟਫੋਨਜ਼ ਦੇ ਨਾਂ ਸਨ।
DxOMark ਦੇ ਬਾਰੇ 'ਚ ਜੋ ਲੋਕ ਨਹੀਂ ਜਾਣਦੇ ਹਨ ਉਨ੍ਹਾਂ ਨੂੰ ਦੱਸ ਦਿੰਦੇ ਹਾਂ ਕਿ ਇਹ ਕੰਪਨੀ ਅਪਕਮਿੰਗ ਸਮਾਰਟਫੋਨ ਨੂੰ ਟੈਸਟ ਕਰਦੀ ਹੈ ਤੇ ਉਸ ਦੇ ਬਾਅਦ ਉਨ੍ਹਾਂ ਦੀ ਪਰਫਾਰਮੈਂਸ ਦੇ ਹਿਸਾਬ ਵਲੋਂ ਉਨ੍ਹਾਂ ਨੂੰ ਸਕੋਰ ਕਰਦੀ ਹੈ।
DxOMark ਸਕੋਰ ਦੇ ਰਾਹੀਂ ਕਈ ਸਮਾਰਟਫੋਨਜ਼ ਕੰਪਨੀਆਂ ਆਪਣੇ ਡਿਵਾਈਸ ਨੂੰ ਕਿਸੇ ਦੂਜੀ ਕੰਪਨੀ ਦੇ ਡਿਵਾਈਸ ਤੋਂ ਕੰਪੇਅਰ ਕਰਦੀਆਂ ਹਨ। ਕੁਝ ਦਿਨਾਂ ਪਹਿਲਾਂ ਅਪਕਮਿੰਗ ਸਮਾਰਟਫੋਨ ਲਈ DxOMark ਸਕੋਰ ਲਾਈਨ ਹੋ ਗਏ ਸਨ। ਇਸ ਲਿਸਟ 'ਚ Huawei Mate 20 Pro ਨੂੰ ਬੇਸਟ ਕੈਮਰਾ ਦੱਸਿਆ ਗਿਆ ਸੀ ਜਿਸ ਨੂੰ DxOMark ਟੈਸਟ ਦੇ ਦੌਰਾਨ 116 ਪੁਵਾਇੰਟਸ ਮਿਲਣ ਦੀ ਗੱਲ ਕਹੀ ਗਈ ਸੀ। ਇਸ ਤੋਂ ਪਹਿਲਾਂ P20 Pro ਨੂੰ DoXMark tests 'ਚ 109 ਸਕੋਰ ਮਿਲੇ ਸਨ।

ਹਾਲਾਂਕਿ DxOMark ਨੇ ਟਵਿੱਟਰ ਦੇ ਰਾਹੀਂ ਕਿਹਾ ਹੈ ਕਿ ਉਹ ਜਲਦ ਹੀ ਅਪਕਮਿੰਗ ਸਮਾਰਟਫੋਨਜ਼ ਨੂੰ ਟੈਸਟ ਕਰਕੇ ਸਕੋਰ ਜਾਰੀ ਕਰੇਗੀ। ਇਸ ਤੋਂ ਪਤਾ ਚੱਲਦਾ ਹੈ ਕਿ ਕੰਪਨੀ ਨੇ ਅਜੇ ਇਨ੍ਹਾਂ ਸਮਾਰਟਫੋਨਜ਼ ਨੂੰ ਟੈਸਟ ਹੀ ਨਹੀਂ ਕੀਤਾ ਹੈ।
ਮਾਰੂਤੀ ਜਲਦ ਭਾਰਤ 'ਚ ਲਾਂਚ ਕਰੇਗੀ Swift RS
NEXT STORY