ਗੈਜੇਟ ਡੈਸਕ– ਗੂਗਲ ਦੇ ਅਧਿਕਾਰਤ ਟੀਜ਼ਰ ਤੋਂ ਇਹ ਸਾਫ ਹੋ ਗਿਆ ਹੈ ਕਿ ਪਿਕਸਲ 4 ਸੀਰੀਜ਼ ਦੇ ਸਮਾਰਟਫੋਨਜ਼ ’ਚ ਪਹਿਲੀ ਵਾਰ ਡਿਊਲ ਰੀਅਰ ਕੈਮਰਾ ਦਿੱਤਾ ਜਾਵੇਗਾ। ਅਜਿਹੇ ’ਚ ਸਵਾਲ ਇਹ ਹੈ ਕਿ ਇਸ ਕੈਮਰਾ ਸੈੱਟਅਪ ’ਚ ਸੈਕੇਂਡਰੀ ਸੈਂਸਰ ਲਈ ਕਿਸ ਲੈੱਨਜ਼ ਦਾ ਇਸਤੇਮਾਲ ਕੀਤਾ ਜਾਵੇਗਾ। ਐਂਡਰਾਇਡ ਕਿਊ ਬੀਟਾ 5 ਦੇ ਗੂਗਲ ਕੈਮਰਾ ਐਪ ਦੇ ਕੋਡ ਤੋਂ ਪਤਾ ਚੱਲਦਾ ਹੈ ਕਿ ਫੋਨ ’ਚ ਆਪਟਿਕਲ ਜ਼ੂਮ ਲਈ ਟੈਲੀਫੋਟੋ ਲੈੱਨਜ਼ ਦਾ ਇਸਤੇਮਾਲ ਕੀਤਾ ਜਾਵੇਗਾ।
ਹਨ੍ਹੇਰੇ ’ਚ ਫੇਸ ਅਨਲੌਕ
ਇੰਨਾ ਹੀ ਨਹੀਂ ਇਸ ਕੋਡ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਫੋਨ ਇੰਫ੍ਰਾਰੈੱਡ ਫਰੰਟ ਫੇਸਿੰਗ ਕੈਮਰਾ ਹੋ ਸਕਦਾ ਹੈ। ਇਸ ਦਾ ਇਸਤੇਮਾਲ ਫੇਸ ਅਨਲੌਕ ਲਈ ਕੀਤਾ ਜਾਵੇਗਾ। ਇਸ ਰਾਹੀਂ ਹਨ੍ਹੇਰੇ ’ਚ ਵੀ ਫੇਸ ਅਨਲੌਕ ਫੀਚਰ ਦਾ ਇਸਤੇਮਾਲ ਕੀਤਾ ਜਾ ਸਕੇਗਾ। ਗੂਗਲ ਆਪਣੇ ਅਪਕਮਿੰਗ ਐਂਡਰਾਇਡ ਕਿਊ ਲਈ 6 ਬੀਟਾ ਵਰਜਨ ਰਿਲੀਜ਼ ਕਰੇਗੀ।
ਮਿਸਟਰੀ ਕੋਡਸ ਤੋਂ ਮਿਲੇਗੀ ਜਾਣਕਾਰੀ
XDA Developers ਨੇ ਆਪਣੀ ਰਿਪੋਰਟ ’ਚ ਦੱਸਿਆ ਕਿ ਲੀਕ ਕੋਡ ਤੋਂ ਪਤਾ ਚੱਲਦਾ ਹੈ ਕਿ ਫੋਨ ’ਚ ਸੈਕੇਂਡਰੀ ਰੀਅਰ ਕੈਮਰੇ ਲਈ ਟੈਲੀਫੋਟੋ ਲੈੱਨਜ਼ ਅਤੇ ਫਰੰਟ ਕੈਮਰੇ ਲਈ ਇੰਫ੍ਰਾਰੈੱਡ ਦਾ ਇਸਤੇਮਾਲ ਕੀਤਾ ਜਾਵੇਗਾ। XDA Developers ਨੇ ਐਂਡਰਾਇਡ ਕਿਊ ’ਚ ਕੁਝ ਮਿਸਟਰੀ ਕੋਡਸ ਸਰਚ ਕਰਕੇ ਆਪਣੀ ਰਿਪੋਰਟ ’ਚ ਦੱਸਿਆ ਕਿ ਗੂਗਲ ਪਿਕਸਲ 4 ’ਚ ਟੈਲੀਫੋਟੋ ਲੈੱਨਜ਼ ਦੇ ਨਾਲ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਇਹ ਕੋਡ ਐਂਡਰਾਇਡ ਕਿਊ Android Q beta 5 ਵਰਜਨ ’ਚ ਪਾਇਆ ਗਿਆ ਹੈ। ਇਸ ਦਾ ਬਿਲਡ ਨੰਬਰ QP1A.190626.001 ਹੈ।
BSNL ਗਾਹਕਾਂ ਲਈ ਚੰਗੀ ਖਬਰ, ਹੁਣ ਅਕਤੂਬਰ ਤਕ ਮਿਲੇਗਾ 2.2GB ਡਾਟਾ
NEXT STORY