ਗੈਜੇਟ ਡੈਸਕ- ਤਮਾਮ ਲੀਕਸ ਦੇ ਸਾਹਮਣੇ ਆਉਣ ਤੋਂ ਬਾਅਦ ਗੂਗਲ ਨੇ ਆਖਿਰਕਾਰ 'ਪਿਕਸਲ ਫੋਲਡ' ਨੂੰ ਲੈ ਕੇ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ। ਗੂਗਲ ਦਾ ਪਹਿਲਾ ਫੋਲਡੇਬਲ ਫੋਨ ਪਿਕਸਲ ਫੋਲਡ ਇਸੇ ਮਹੀਨੇ ਲਾਂਚ ਹੋਣ ਵਾਲਾ ਹੈ। ਪਿਕਸਲ ਫੋਲਡ ਦੀ ਲਾਂਚਿੰਗ 10 ਮਈ ਨੂੰ ਹੋਣ ਵਾਲੇ ਗੂਗਲ ਦੇ Google I/O 2023 ਈਵੈਂਟ 'ਚ ਹੋਵੇਗੀ।
ਪਿਕਸਲ ਫੋਲਡ ਨੂੰ ਲੈ ਕੇ ਗੂਗਲ ਨੇ ਟੀਜ਼ਰ ਜਾਰੀ ਕੀਤਾ ਹੈ ਜਿਸ ਮੁਤਾਬਕ, ਪਿਕਸਲ ਫੋਲਡ 'ਚ ਤਿੰਨ ਰੀਅਰ ਕੈਮਰੇ ਹੋਣਗੇ। ਅੰਦਰ ਦੀ ਸਕਰੀਨ ਦੇ ਨਾਲ ਵੱਡਾ ਬੇਜ਼ਲ ਮਿਲੇਗਾ। ਬੇਜ਼ਲ ਦੇ ਟਾਪ 'ਤੇ ਕੈਮਰੇ ਨੂੰ ਵੀ ਟੀਜ਼ਰ 'ਚ ਦੇਖਿਆ ਜਾ ਸਕਦਾ ਹੈ। ਟੀਜ਼ਰ ਮੁਤਾਬਕ, ਹਿੰਜ ਬਿਲਕੁਲ ਦਿਖਾਈ ਨਹੀਂ ਦੇਵੇਗਾ।
ਲੀਕ ਰਿਪੋਰਟ ਮੁਤਾਬਕ, ਪਿਕਸਲ ਫੋਲਡ 'ਚ 7.6 ਇੰਚ ਦੀ ਸਕਰੀਨ ਮਿਲੇਗੀ ਜਿਸਦਾ ਰੈਜ਼ੋਲਿਊਸ਼ਨ 1840x2208 ਪਿਕਸਲ ਹੋਵੇਗਾ। ਡਿਸਪਲੇਅ ਦਾ ਆਸਪੈਕਟ ਰੇਸ਼ੀਓ 6:5 ਹੋਵੇਗਾ ਅਤੇ ਪੈਨਲ ਓ.ਐੱਲ.ਈ.ਡੀ. ਹੋਵੇਗਾ ਜਿਸਦਾ ਰਿਫ੍ਰੈਸ਼ ਰੇਟ 120Hz ਹੋਵੇਗਾ। ਡਿਸਪਲੇਅ ਦੀ ਪੀਕ ਬ੍ਰਾਈਟਨੈੱਸ 1450 ਨਿਟਸ ਹੋਵੇਗੀ।
ਫੋਨ 'ਚ ਤਿੰਨ ਰੀਅਰ ਕੈਮਰੇ ਮਿਲਣਗੇ। ਕੈਮਰੇ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਪਿਕਸਲ ਫੋਲਡ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼ ਹੋਵੇਗਾ ਜਿਸਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ OIS ਮਿਲੇਗਾ। ਦੂਜਾ ਲੈੱਨਜ਼ 10.8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੋਵੇਗਾ। ਇਸ ਵਿਚ ਤੀਜਾ ਲੈੱਨਜ਼ 10.8 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਹੋਵੇਗਾ ਜਿਸਦੇ ਨਾਲ 20x ਸੁਪਰ ੇਜ ਜ਼ੂਮ ਮਿਲੇਗਾ।
ਪਿਕਸਲ ਫੋਲਡ ਨੂੰ IPX8 ਦੀ ਰੇਟਿੰਗ ਮਿਲੇਗੀ। ਫੋਨ ਦੀ ਵਿਕਰੀ 27 ਜੂਨ ਤੋਂ ਸ਼ੁਰੂ ਹੋ ਸਕਦੀ ਹੈ। 10 ਮਈ ਨੂੰ ਹੋਣ ਵਾਲੇ ਈਵੈਂਟ 'ਚ ਗੂਗਲ ਆਪਣੇ ਨਵੇਂ ਫੋਨ ਪਿਕਸਲ 7ਏ ਨੂੰ ਵੀ ਪੇਸ਼ ਕਰਨ ਵਾਲੀ ਹੈ।
ਅਮਰੀਕਾ 'ਚ ਸਾਈਬਰ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੀ ਚਿਤਾਵਨੀ, ਹੈਕਰਾਂ ਦੇ ਨਿਸ਼ਾਨੇ 'ਤੇ ਹਨ ਇਹ ਸੈਕਟਰ
NEXT STORY