ਜਲੰਧਰ— ਗੂਗਲ ਦੁਆਰਾ ਇਸ ਸਾਲ ਲਾਂਚ ਕੀਤੇ ਜਾਣ ਵਾਲੇ ਪਿਕਸਲ 2 ਅਤੇ ਪਿਕਸਲ ਐਕਸ. ਐੱਲ 2 ਨੂੰ ਲੈ ਕੇ ਕਾਫੀ ਸਮੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ। ਕੰਪਨੀ ਦੇ ਹਾਰਡਵੇਅਰ ਪ੍ਰਮੁੱਖ Rick osterloh ਨੇ ਪਹਿਲੇ ਹੀ ਪੁਸ਼ਟੀ ਕਰ ਦਿੱਤੀ ਸੀ ਕਿ 2017 'ਚ ਨਵੇਂ ਗੂਗਲ ਦੀ ਅਗਲੀ ਜੇਨਰੇਸ਼ਨ ਆ ਰਹੀ ਹੈ। ਹਾਲਾਂਕਿ ਇਹ ਕਦੋ ਤਕ ਲਾਂਚ ਹੋਣਗੇ, ਇਸ ਦੇ ਬਾਰੇ 'ਚ ਕੋਈ ਜਾਣਕਾਰੀ ਅਜੇ ਤਕ ਸਾਹਮਣੇ ਨਹੀਂ ਆਈ ਹੈ। ਪਿਛਲੇ ਸਾਲ ਲੀਕ ਹੋਈਆਂ ਖਬਰਾਂ ਮੁਤਾਬਕ ਜਾਣਕਾਰੀ ਦਿੱਤੀ ਗਈ ਹੈ ਕਿ ਨਵੇਂ ਪਿਕਸਲ ਫੋਨ ਇਸ ਸਾਲ ਅਕਤੂਬਰ 'ਚ ਲਾਂਚ ਹੋਣਗੇ। ਪਿਛਲੇ ਸਾਲ ਵੀ ਇਸ ਦੌਰਾਨ ਪਿਕਸਲ ਸਮਾਰਟਫੋਨ ਲਾਂਚ ਕੀਤਾ ਗਿਆ ਸੀ। ਹੁਣ ਨਵੇਂ ਪਿਕਸਲ ਸਮਾਰਟਫੋਨ ਨਾਲ ਜੁੜੇ ਨਵਾਂ ਰੈਂਡਰ ਸਾਹਮਣੇ ਆਇਆ ਹੈ। ਸਾਹਮਣੇ ਆਏ ਨਵੇਂ ਰੈਂਡਰ 'ਚ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਪਿਕਸਲ ਐਕਸ. ਐੱਲ 2 'ਚ Squeezable Body ਫੀਚਰ ਹੋ ਸਕਦਾ ਹੈ ਅਤੇ ਇਸ 'ਚ ਪੱਤਲੇ ਬੈਜਲ ਨਾਲ 6 ਇੰਚ ਦੀ ਐਮੋਲੇਡ ਡਿਸਪੇਲਅ ਹੋਵੇਗੀ। ਐਂਡ੍ਰਾਇਡ ਪੁਲਸ ਦੀ ਰਿਪੋਰਟ ਮੁਤਾਬਕ ਗੂਗਲ ਪਿਕਸਲ ਐਕਸ.ਐੱਲ 2 ਦਾ ਨਿਰਮਾਣ LGਦੁਆਰਾ ਕੀਤਾ ਜਾ ਰਿਹਾ ਹੈ। ਸਮਾਰਟਫੋਨ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ 'ਚ Original ਪਿਕਸਲ ਵਰਗੀ ਕਰਵ ਹੋਵੇਗਾ। ਡਿਵਾਈਸ ਦੋ ਭਾਗਾਂ 'ਚ ਵੰਡਿਆ ਹੋਵੇਗਾ, ਜਿਸ 'ਚ ਅੱਧਾ Alluminium ਅਤੇ ਅੱਧਾ ਗਲਾਸ ਡਿਜ਼ਾਈਨ ਹੋਵੇਗਾ। ਨਵੇ ਡਿਵਾਈਸ 'ਚ ਫਿੰਗਪ੍ਰਿੰਟ ਸਕੈਨਰ ਦੇ ਸਥਾਨ ਨੂੰ ਬਦਲ ਕੇ Alluminium ਭਾਗ 'ਚ ਸਥਿਤ ਕੀਤਾ ਜਾ ਸਕਦਾ ਹੈ ਜਦਕਿ ਪਹਿਲੇ ਇਹ ਗਲਾਸ ਵਾਲੇ ਹਿੱਸੇ 'ਤੇ ਸਥਿਤ ਸੀ।
ਇਸ ਤੋਂ ਇਲਾਵਾ ਅਫਵਾਹ ਹੈ ਕਿ ਪਿਕਸਲ ਐਕਸ.ਐੱਲ 2 'ਚ sSqueezable ਫਰੇਮ ਦੀ ਸੁਵਿਧਾ ਉਪਲੱਬਧ ਹੋ ਸਕਦੀ ਹੈ। ਪਿਕਸਲ 2 'ਚ 4.97 ਇੰਚ ਦੀ ਫੁੱਲ ਐੱਚ.ਡੀ Resoution ਹੋ ਸਕਦਾ ਹੈ। ਇਸ 'ਚ 4 ਜੀ.ਬੀ ਰੈਮ ਅਤੇ 64 ਜੀ.ਬੀ ਇੰਟਰਨਲ ਸਟੋਰੇਜ ਹੋਵੇਗੀ। ਪਿਕਸਲ ਐਕਸ.ਐੱਲ 2 'ਚ LG G6 ਤਰ੍ਹਾਂ 5 ਇੰਚ ਦੀ 2:1 Ratio ਡਿਸਪਲੇਅ ਹੋਵੇਗੀ। ਇਸ 'ਚ 6 ਜੀ.ਬੀ ਰੈਮ ਅਤੇ 128 ਜੀ.ਬੀ ਇੰਟਰਨਲ ਮੈਮਰੀ ਹੋ ਸਕਦੀ ਹੈ। ਹਾਲ ਹੀ 'ਚ ਆਈ ਰਿਪੋਰਟ ਮੁਤਾਬਕ ਪਿਕਸਲ 2 ਕਵਾਲਕਾਮ ਦੇ ਆਉਣ ਵਾਲੇ ਨਵੇਂ ਪ੍ਰੋਸੈਸਰ ਸਨੈਪਡਰੈਗਨ ਨਾਲ ਪੇਸ਼ ਹੋਵੇਗਾ।
ਆਈਫੋਨ 6 ਦਾ 32 ਜੀ.ਬੀ ਗੋਲਡ ਵੇਰੀਅੰਟ ਹੁਣ ਅਮੇਜ਼ਨ ਇੰਡੀਆ 'ਤੇ ਖਰੀਦਣ ਲਈ ਹੋਈਆ ਉਪਲੱਬਧ
NEXT STORY