ਜਲੰਧਰ : ਜੇ ਗੂਗਲ ਪਲੇਅ ਮਿਊਜ਼ਿਕ ਤੇ ਰਨਟੈਸਟਿਕ ਵਰਕਆਊਟ ਲਈ ਤੁਹਾਡੀ ਮਨਪਸੰਦ ਐਪ ਹੈ ਤਾਂ ਤੁਹਾਡੇ ਲਈ ਇਕ ਖੁਸ਼ਖਬਰ ਹੈ। ਗੂਗਲ ਪਲੇਅ ਮਿਊਜ਼ਿਕ ਤੇ ਰਨਟੈਸਟਿਕ ਮਿਲ ਕੇ ਵਕਰਆਊਟ ਪਲੇਅ ਲਿਸਟ ਤਿਆਰ ਕਰ ਰਹੀਆਂ ਹਨ ਜੋ ਫ੍ਰੀ ਹੋਵੇਗੀ। ਐਡੀਡਾਸ ਵੱਲੋਂ ਖਰੀਦੀ ਗਈ ਰਨਟੈਸਟਿਕ ਐਪ ਨੂੰ ਓਪਨ ਕਰ ਕੇ ਤੁਹਾਨੂੰ ਮਿਊਜ਼ਿਕ ਸੈਕਸ਼ਨ ਨੂੰ ਐਕਸੈਸ ਕਰਨਾ ਹੋਵੇਗਾ। ਇਸ 'ਚ ਤੁਹਾਨੂੰ 130 ਬੀਟਸ ਪ੍ਰਤੀ ਮਿਨਟ ਦੇ ਹਿਸਾਬ ਨਾਲ ਟ੍ਰੈਕਸ ਹੋਣਗੇ ਜੋ ਤੁਹਾਨੂੰ ਦੌੜਦੇ ਸਮੇਂ ਇਕ ਵੱਖਰਾ ਐਕਸਪੀਰੀਅੰਸ ਦੇਣਗੇ। ਇਸ 'ਚ ਤੁਹਾਨੂੰ ਇਲੈਕਟ੍ਰਾਨਿਕਸ ਡਾਂਸ ਮਿਊਜ਼ਿਕ, ਹਾਈ ਐਨਰਜੀ ਰਾਕ ਟਿਊਨਜ਼ ਮਿਲਣਗੀਆਂ।
ਰਨਟੈਸਟਿਕ ਐਪ 'ਚ ਹੀ ਤੁਸੀਂ ਮਿਊਜ਼ਿਕ ਪਲੇਅ-ਪਾਜ਼ ਕਰ ਸਕੋਗੇ ਤੇ ਇਸ ਲਈ ਤੁਹਾਨੂੰ ਕਿਸੇ ਹੋਰ ਐਪ ਨੂੰ ਖੋਲ੍ਹਣ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਜੇ ਤੁਸੀਂ ਰਨਟੈਸਟਿਕ ਐਪ ਦੀ ਵਰਤੋਂ ਕਰਦੇ ਹੋ ਤਾਂ ਗੂਗਲ ਪਲੇਅ ਮਿਊਜ਼ਿਕ ਦੇ ਨਾਲ ਤੁਹਾਨੂੰ 2 ਮਹੀਨੇ ਦਾ ਸਬਸਕ੍ਰਿਪਸ਼ਨ ਫ੍ਰੀ ਮਿਲੇਗਾ ਪਰ ਇਸ ਲਈ ਤੁਹਾਡੇ ਕੋਲ ਆਈਫੋਨ ਜਾਂ ਐਂਡ੍ਰਾਇਡ ਡਿਵਾਈਜ਼ ਹੋਣੀ ਜ਼ਰੂਰੀ ਹੈ।
ਆਈਫੋਨ 7 ਖਰੀਦਣ 'ਤੇ ਏਅਰਟੈੱਲ ਦੇਵੇਗੀ ਸਾਲ ਭਰ ਲੀ ਫ੍ਰੀ 4ਜੀ ਡਾਟਾ!
NEXT STORY