ਜਲੰਧਰ (ਪੁਨੀਤ) – ਧੁੰਦ ਵਿਚਕਾਰ ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਜਿਥੇ ਲੰਬੀ ਦੂਰੀ ਦੀਆਂ ਟ੍ਰੇਨਾਂ ਘੰਟਿਆਂਬੱਧੀ ਦੇਰੀ ਨਾਲ ਚੱਲ ਰਹੀਆਂ ਹਨ। ਉਥੇ ਹੀ ਨਵੀਂ ਦਿੱਲੀ ਲਈ ਅਪ-ਡਾਊਨ ਕਰਨ ਵਾਲੀਸ਼ਾਨ-ਏ-ਪੰਜਾਬ, ਸ਼ਤਾਬਦੀ, ਵੰਦੇ ਮਾਤਰਮ ਵਰਗੀਆਂ ਅਤਿ-ਮਹੱਤਵਪੂਰਨ ਟ੍ਰੇਨਾਂ ਵੀ ਯਾਤਰੀਆਂ ਨੂੰ ਲੰਬੀ ਉਡੀਕ ਕਰਵਾ ਰਹੀਆਂ ਹਨ। ਪਲੇਟਫਾਰਮ ’ਤੇ ਘੰਟਿਆਂਬੱਧੀ ਉਡੀਕ ਕਰਨੀ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸੇ ਤਰ੍ਹਾਂ ਨਾਲ ਬੱਸ ਅੱਡੇ ’ਤੇ ਵੀ ਯਾਤਰੀਆਂ ਨੂੰ ਉਡੀਕ ਕਰਨੀ ਪੈ ਰਹੀ ਹੈ। ਧੁੰਦ ਕਾਰਨ ਬੱਸਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਕੁੱਲ ਮਿਲਾ ਕੇ ਧੁੰਦ ਵਿਚ ਬੱਸਾਂ ਅਤੇ ਟ੍ਰੇਨਾਂ ਦਾ ਸਫਰ ਮੁਸ਼ਕਲ ਬਣ ਰਿਹਾ ਹੈ।
ਟ੍ਰੇਨਾਂ ਦੇ ਸਿਲਸਿਲੇ ਵਿਚ ਅੱਜ ਨਵੀਂ ਦਿੱਲੀ ਤੋਂ ਰੀ-ਸ਼ਡਿਊਲ ਹੋ ਕੇ ਚੱਲਣ ਵਾਲੀ 12497 ਸ਼ਾਨ-ਏ-ਪੰਜਾਬ ਜਲੰਧਰ ਸਿਟੀ ਦੇ ਆਪਣੇ ਤੈਅ ਸਮੇਂ ਦੁਪਹਿਰ 12.50 ਤੋਂ 4 ਘੰਟੇ ਲੇਟ ਰਹਿੰਦੇ ਹੋਏ 5 ਵਜੇ ਦੇ ਲੱਗਭਗ ਪਹੁੰਚੀ। ਅੰਮ੍ਰਿਤਸਰ ਤੋਂ 4 ਘੰਟੇ ਤੋਂ ਵੱਧ ਦੀ ਦੇਰੀ ਨਾਲ ਰੀ-ਸ਼ਡਿਊਲ ਹੋ ਕੇ ਚੱਲਣ ਵਾਲੀ 12498 ਜਲੰਧਰ ਦੇ ਆਪਣੇ ਤੈਅ ਸਮੇਂ ਤੋਂ 4 ਘੰਟੇ ਤੋਂ ਵੱਧ ਦੀ ਦੇਰੀ ਨਾਲ 9 ਵਜੇ ਦੇ ਲੱਗਭਗ ਜਲੰਧਰ ਸਿਟੀ ਪਹੁੰਚੀ।
ਨਵੀਂ ਦਿੱਲੀ ਤੋਂ ਆਉਣ ਵਾਲੀ 12029 ਸਵਰਨ ਸ਼ਤਾਬਦੀ 12.06 ਤੋਂ ਲੱਗਭਗ ਡੇਢ ਘੰਟਾ ਲੇਟ ਰਹਿੰਦੇ ਹੋਏ 1.30 ਵਜੇ ਦੇ ਬਾਅਦ ਸਿਟੀ ਪਹੁੰਚੀ, ਜਦਕਿ 12030 ਆਨ ਟਾਈਮ ਸਪਾਟ ਹੋਈ। ਅੰਮ੍ਰਿਤਸਰ ਤੋਂ ਦਿੱਲੀ ਜਾਣਵਾਲੀ 12014 ਅੰਮ੍ਰਿਤਸਰ ਸ਼ਤਾਬਦੀ ਅੱਧਾ ਘੰਟਾ ਦੇਰੀ ਨਾਲ ਪਹੁੰਚੀ। ਅੰਮ੍ਰਿਤਸਰ ਦਿੱਲੀ ਰੂਟ ਦੀ 22487/22488 ਵੰਦੇ ਭਾਰਤ ਐਕਸਪ੍ਰੈੱਸ ਦੋਵਾਂ ਰੂਟਾਂ ’ਤੇ 25 ਮਿੰਟ ਦੀ ਦੇਰੀ ਨਾਲ ਕੈਂਟ ਪਹੁੰਚੀ।
ਪੰਜਾਬ ਦੇ 25 ਪਿੰਡਾਂ 'ਚ ਪੀਣਯੋਗ ਨਹੀਂ ਹੈ ਪਾਣੀ! ਕੇਂਦਰੀ ਰਿਪੋਰਟ ਨੇ ਉਡਾਏ ਹੋਸ਼
NEXT STORY