ਜਲੰਧਰ- ਗੂਗਲ ਨੇ ਐਂਡ੍ਰਾਇਡ ਪਲੇਅ ਸਟੋਰ ਤੋਂ 13 ਐਪਸ ਨੂੰ ਹਟਾ ਦਿੱਤਾ ਹੈ । ਸਿਕਿਓਰਿਟੀ ਖੋਜਕਾਰਾਂ ਨੇ ਦੱਸਿਆ ਸੀ ਕਿ ਇਨ੍ਹਾਂ ਐਪਸ ਨੇ ਐਂਡ੍ਰਾਇਡ ਫੋਨਜ਼ 'ਤੇ ਬਿਨ੍ਹਾਂ ਪ੍ਰਮਿਸ਼ਨ ਸ਼ੱਕੀ ਸਾਮਗਰੀ ਡਾਊਨਲੋਡ ਕਰ ਦਿੱਤੀ ਸੀ । ਇਨ੍ਹਾਂ ਐਪਸ ਨੇ ਰੂਟ ਪ੍ਰਿਵਿਲਿਜ਼ ਲੈਣ ਅਤੇ ਡਿਵਾਈਸ ਪਾਰਟਿਸ਼ਨ 'ਚ ਫਾਈਲਜ਼ ਕਾਪੀ ਕਰਨ ਵਰਗੇ ਕੰਮ ਕੀਤੇ ਸਨ । ਸਮੱਸਿਆ ਇਹ ਹੈ ਕਿ ਇਹ ਫਾਈਲਜ਼ ਫੈਕਟਰੀ ਰੀਸੈੱਟ ਕਰਨ 'ਤੇ ਵੀ ਨਹੀਂ ਹਲ ਹੁੰਦੀ । ਜੇਕਰ ਤੁਸੀਂ ਇਹ ਐਪ ਡਾਊਨਲੋਡ ਕੀਤੇ ਹਨ ਤਾਂ ਇਨ੍ਹਾਂ ਨੂੰ ਤੁਸੀਂ ਤੁਰੰਤ ਹਟਾ ਦਿਓ । ਗੂਗਲ ਸਟੋਰ ਦੇ ਇਲਾਵਾ ਹੋਰ ਕਿਸੇ ਸਟੋਰ 'ਚ ਵੀ ਇਨ੍ਹਾਂ ਨੂੰ ਬਿਲਕੁਲ ਡਾਊਨਲੋਡ ਨਾ ਕਰੋ । ਇਨ੍ਹਾਂ ਐਪਸ ਦੇ ਵਿਚ ਕੇਕ ਬਲਾਸਟ, ਜੰਪ ਪਲੈਨੇਟ, ਹਨੀ ਕੋਂਬ, ਕਰੇਜ਼ੀ ਬਲਾਕ, ਕਰੇਜ਼ੀ ਜੈਲੀ, ਟਿਨੀ ਪਜ਼ਲ, ਨਿੰੰਜਾ ਹੁਕ, ਪਿਗੀ ਜੰਪ, ਜੱਸਟ ਫਾਇਰ, ਈਟ ਬਬਲ, ਹਿਟ ਪਲੈਨੇਟ, ਕੇਕ ਟਾਵਰ ਅਤੇ ਡ੍ਰੈਗ ਬਾਕਸ ਸ਼ਾਮਿਲ ਹਨ।
ਇਹ ਮਾਲਵੇਅਰ Brain Test ਫੈਮਿਲੀ ਦਾ ਹੈ । ਪਹਿਲਾਂ ਵੀ ਇਹ ਚਰਚਾ 'ਚ ਆਇਆ ਸੀ , ਪਰ ਇਸ ਵਾਰ ਇਸ ਨੇ ਵੱਖ-ਵੱਖ ਨਾਂ ਦੇ ਐਪਸ ਨਾਲ ਵਾਪਸੀ ਕੀਤੀ ਹੈ । ਇਸ ਨੂੰ ਫੈਕਟਰੀ ਰੀਸੈੱਟ ਕਰਨ 'ਤੇ ਵੀ ਹਟਾਇਆ ਨਹੀਂ ਜਾ ਸਕਦਾ । ਅਜਿਹਾ ਇਸ ਲਈ , ਕਿਉਂਕਿ ਅਜਿਹਾ ਕਰਨ ਨਾਲ ਸਿਸਟਮ ਪਾਰਟਿਸ਼ਨ ਕਲੀਅਰ ਨਹੀਂ ਹੁੰਦੀ । ਸਭ ਤੋਂ ਵਧੀਆ ਆਪਸ਼ਨ ਇਹ ਹੈ ਕਿ ਤੁਸੀਂ ਆਪਣੀ ਡਿਵਾਈਸ ਦਾ ਬੈਕਅੱਪ ਲੈ ਲਓ ਅਤੇ ਆਪਣੇ ਡਿਵਾਈਸ ਦੀ ਕੰਪਨੀ ਵੱਲੋਂ ਦਿੱਤਾ ਗਿਆ ਆਫਿਸ਼ਅਲੀ ROM ਫਿਰ ਤੋਂ ਫਲੈਸ਼ ਕਰੋ । ਇਸ ਲਈ ਆਪਣੇ ਹੈਂਡਸੈੱਟ ਕੰਪਨੀ ਦੇ ਸਰਵਿਸ ਸੈਂਟਰ ਦੀ ਮਦਦ ਵੀ ਲਈ ਜਾ ਸਕਦੀ ਹੈ।
4GB RAM ਅਤੇ ਵਿੰਡੋਜ਼ 10 ਜਿਹੇ ਕਈ ਫੀਚਰਸ ਹਨ ਇਸ ਮਿੰਨੀ ਕੰਪਿਊਟਰ 'ਚ
NEXT STORY