ਜਲੰਧਰ- ਜੇਕਰ ਤੁਸੀਂ ਵੀ ਪੈਸਿਆਂ ਜਾਂ ਕਿਸੇ ਹੋਰ ਕਾਰਨਾਂ ਕਰਕੇ ਕੋਡਿੰਗ ਦੇ ਸ਼ੌਕ ਨੂੰ ਦਬਾ ਰਹੇ ਹੋ ਤਾਂ ਤੁਹਾਡੇ ਵਰਗੇ ਲੋਕਾਂ ਲਈ ਗੂਗਲ ਇਕ ਐਪ ਲੈ ਕੇ ਆਈ ਹੈ ਜਿਸ ਦਾ ਨਾਂ Grasshopper ਹੈ। ਇਸ ਐਪ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਘਰ ਬੈਠੇ ਮੁਫਤ 'ਚ ਗੂਗਲ ਪਲੇਅ-ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
Grasshopper ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਹਾਡੇ ਕੋਲੋਂ ਈ-ਮੇਲ ਆਈ.ਡੀ. ਮੰਗੀ ਜਾਵੇਗੀ, ਉਸ ਤੋਂ ਬਾਅਦ ਤੁਹਾਡੇ ਕੋਲੋਂ ਪੁੱਛਿਆ ਜਾਵੇਗਾ ਕਿ ਤੁਸੀਂ ਕੋਡਿੰਗ ਬਾਰੇ ਜਾਣਦੇ ਹੋ ਜਾਂ ਨਹੀਂ? ਇਸ ਤੋਂ ਬਾਅਦ ਤੁਸੀਂ ਆਪਣੇ ਹਿਸਾਬ ਨਾਲ ਕਲਾਸ ਦੀ ਸ਼ੁਰੂਆਤ ਕਰ ਸਕਦੇ ਹੋ। ਇਸ ਪਜਲ ਰਾਹੀਂ ਕੋਡਿੰਗ ਸਿਖਾਈ ਜਾਂਦੀ ਹੈ।
ਪਹਿਲਾਂ ਤੁਹਾਨੂੰ ਕੁਝ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ ਅਤੇ ਫਿਰ ਤੁਹਾਡੇ ਕੋਲੋਂ ਸਵਾਲ ਪੁੱਛੇ ਜਾਂਦੇ ਹਨ। ਜਵਾਬ ਲਈ ਤਿੰਨ ਆਪਸ਼ਨ ਮਿਲਦੇ ਹਨ। ਸਹੀ ਜਵਾਬ ਦੇ ਕੇ ਤੁਸੀਂ ਇਕ ਲੈਵਲ ਨੂੰ ਪਾਰ ਕਰਦੇ ਹੋ ਅਤੇ ਦੂਜੇ 'ਚ ਪਹੁੰਚਦੇ ਹੋ। ਗੇਮ ਦੌਰਾਨ ਤੁਹਾਨੂੰ ਪੁਆਇੰਟ ਵੀ ਮਿਲਦੇ ਹਨ ਜੋ ਕਿ ਸੱਜੇ ਪਾਸੇ ਸਭ ਤੋਂ ਉੱਪਰ ਦਿਸਣਗੇ। ਹਾਲਾਂਕਿ ਅਜਿਹਾ ਵੀ ਨਹੀਂ ਹੈ ਕਿ ਇਸ ਐਪ ਰਾਹੀਂ ਤੁਹਾਨੂੰ ਕੋਡਿੰਗ 'ਚ ਮਹਾਰਤ ਹਾਸਲ ਹੋ ਜਾਵੇਗੀ। ਇਸ ਐਪ ਰਾਹੀਂ ਤੁਸੀਂ ਬੇਸਿਕ ਕੋਡਿੰਗ ਸਿਖ ਜਾਓਗੇ।
ਹੀਰੋ Xtreme 200R ਦੀ ਬੂਕਿੰਗ ਸ਼ੁਰੂ, ਜਲਦ ਹੀ ਹੋਵੇਗੀ ਵਿਕਰੀ ਦੇ ਲਈ ਉਪਲੱਬਧ
NEXT STORY