ਜਲੰਧਰ- ਗੂਗਲ ਨੇ ਆਪਣੀ ਆਈ.ਓ. ਕਾਨਫਰੰਸ 2016 'ਚ Allo ਅਤੇ Duo ਐਪ ਨੂੰ ਪੇਸ਼ ਕੀਤਾ ਸੀ। ਜਿਥੇ Duo ਐਪ ਨੂੰ ਲਾਂਚ ਕਰ ਦਿੱਤਾ ਗਿਆ ਹੈ ਉਥੇ ਹੀ Allo ਨੂੰ ਅਜੇ ਤੱਕ ਯੂਜ਼ਰਸ ਲਈ ਉਪਲੱਬਧ ਨਹੀਂ ਕਰਵਾਇਆ ਗਿਆ ਹੈ ਪਰ ਜਲਦੀ ਹੀ Allo ਐਪ ਵੀ ਉਪਲੱਬਧ ਹੋਣ ਵਾਲਾ ਹੈ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਐਪ ਨੂੰ ਕਦੋਂ ਲਾਂਚ ਕੀਤਾ ਜਾਵੇਗਾ ਪਰ ਟੈੱਕ ਦੀ ਖਬਰ ਲੀਕ ਕਰਨ ਵਾਲੇ ਲੋਕਪ੍ਰਿਅ Evan Blass ਮੁਤਾਬਕ ਇਸ ਐਪ ਨੂੰ ਇਸ ਹਫਤੇ (21 ਸਤੰਬਰ) ਨੂੰ ਲਾਂਚ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ Duo ਐਪ ਇਕ ਵੀਡੀਓ ਕਾਲਿੰਗ ਐਪ ਹੈ ਅਤੇ Allo ਇਕ ਮੈਸੇਜਿੰਗ ਐਪ ਹੈ। Duo ਐਪ ਦੀ ਤਰ੍ਹਾਂ Allo ਵੀ ਹੋਰ ਦੋਸਤਾਂ ਨੂੰ ਲੱਭਣ ਲਈ ਫੋਨ ਨੰਬਰ ਦੀ ਵਰਤੋਂ ਕਰਦੀ ਹੈ। ਇਹ ਐਪ ਸਿੱਖਦਾ ਹੈ ਕਿ ਯੂਜ਼ਰ ਕਿਵੇਂ ਮੈਸੇਜ ਦਾ ਜਵਾਬ ਦਿੰਦੇ ਹਨ ਅਤੇ ਇਸੇ ਦੇ ਆਧਾਰ 'ਤੇ ਦੋਸਤਾਂ ਨੂੰ ਰਿਪਲਾਈ ਕਰਨ ਦਾ ਸੁਝਾਅ ਦਿੰਦੀ ਹੈ।
Samsung ਨੇ ਅਪਗ੍ਰੇਡ ਵਰਜ਼ਨ ਨਾਲ ਲਾਂਚ ਕੀਤਾ ਨਵਾਂ Galaxy J7 Prime
NEXT STORY