ਗੈਜੇਟ ਡੈਸਕ- ਗੂਗਲ ਆਪਣੇ ਐਪ 'ਚ ਕੁਝ ਮਹੱਤਵਪੂਰਨ ਬਦਲਾਅ ਕਰਨ ਦੀ ਪਲਾਨਿੰਗ ਕਰ ਰਿਹਾ ਹੈ ਜਿਸ ਤੋਂ ਬਾਅਦ ਐਂਡਰਾਇਡ ਡਿਵਾਈਸਿਜ਼ 'ਤੇ ਦਿਖਾਈ ਦੇਣ ਵਾਲੀ ਹੇਠਲੀ ਸਰਚ ਬਾਰ ਨੂੰ ਹਟਾਇਆ ਜਾ ਸਕਦਾ ਹੈ। ਇਹ ਬਦਲਾਅ ਕੰਪਨੀ ਦੁਆਰਾ ਜੈਮਿਨੀ ਏ.ਆਈ.-ਪਾਵਰਡ ਸਰਚ 'ਚ ਨਵੇਂ ਫੀਚਰਜ਼ ਜੋੜਨ ਦੀਆਂ ਕੋਸ਼ਿਸ਼ਾਂ ਦਰਮਿਆਨ ਸਾਹਮਣੇ ਆ ਰਿਹਾ ਹੈ।
ਇਸ ਅਪਡੇਟ ਦੀ ਪਹਿਲੀ ਜਾਣਕਾਰੀ ਟਿਪਸਟਰ ਅਸੈਂਬਲੀ ਡੀਬਗ (ਐਂਡਰਾਇਡ ਹੈੱਡਲਾਈਨ) ਦੁਆਰਾ ਗੂਗਲ ਦੇ ਐਂਡਰਾਇਡ ਵਰਜ਼ਨ 15.32.37.28.arm64 ਦੇ ਬੀਟਾ ਐਪ 'ਚ ਮਿਲੀ ਸੀ। ਰਿਪੋਰਟ ਮੁਤਾਬਕ, ਗੂਗਲ ਕਈ ਲੇਆਊਟ 'ਤੇ ਕੰਮ ਕਰ ਰਿਹਾ ਹੈ ਜਿਸ ਵਿਚ ਹੇਠਲੇ ਹਿੱਸੇ 'ਚ ਸਰਚ ਬਾਰ ਨਹੀਂ ਹੈ।
ਹਾਲਾਂਕਿ, ਗੂਗਲ ਨੇ ਅਧਿਕਾਰਤ ਤੌਰ 'ਤੇ ਇਸ ਬਦਲਾਅ ਦੀ ਪੁਸ਼ਟੀ ਨਹੀਂ ਕੀਤੀ ਅਤੇ ਨਾ ਹੀ ਸਰਚ ਬਾਰ ਨੂੰ ਹਟਾਉਣ ਦਾ ਕੋਈ ਕਾਰਨ ਦੱਸਿਆ ਹੈ ਹੈ ਪਰ ਟਿਪਸਟਰ ਦਾ ਕਹਿਣਾ ਹੈ ਕਿ ਨਵੇਂ ਯੂ.ਆਈ. ਬਦਲਾਅ ਡਾਟਾ ਵਿਸ਼ਲੇਸ਼ਣ ਦੇ ਕਾਰਨ ਹੋ ਰਿਹਾ ਹੈ। ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਗੂਗਲ ਐਪ 'ਚ ਸਰਚ ਬਾਰ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।
ਨਵੇਂ ਅਪਡੇਟ ਦਾ ਅਸਰ ਡਿਸਕਵਰ ਸੈਕਸ਼ਨ ਜਾਂ ਕਲੈਕਸ਼ੰਸ ਬ੍ਰਾਊਜ਼ 'ਤੇ ਹੀ ਦਿਸੇਗਾ। ਸਰਚ ਵਿਜ਼ੇਟ ਪਹਿਲਾਂ ਦੀ ਤਰ੍ਹਾਂ ਹੀ ਉਪਲੱਬਧ ਰਹੇਗਾ ਅਤੇ ਉਸੇ ਤਰ੍ਹਾਂ ਕੰਮ ਕਰੇਗਾ। ਇਹ ਨਵਾਂ ਬਦਲਾਅ ਉਦੋਂ ਆਇਆ ਹੈ ਜਦੋਂ ਗੂਗਲ ਨੇ ਪਲੇਅ ਸਟੋਰ 'ਚ ਵੱਡੇ ਡਿਜ਼ਾਈਨ ਪਰਿਵਰਤਨ ਕੀਤੇ ਹਨ, ਜਿਸ ਵਿਚ ਸਕਰੀਨ ਦੇ ਸਰਚ ਬਾਰ ਨੂੰ ਹਟਾ ਕੇ ਹੇਠਲੇ ਹਿੱਸੇ 'ਚ ਨਵਾਂ ਸਰਚ ਟੈਬ ਜੋੜਿਆ ਗਿਆ ਹੈ।
ਹਾਲ ਹੀ 'ਚ 9to5Google ਨੇ ਆਪਣੀ ਇਕ ਰਿਪੋਰਟ 'ਚ ਕਿਹਾ ਹੈ ਕਿ ਗੂਗਲ ਇਕ ਨਵਾਂ ਅਪਡੇਟ ਜਾਰੀ ਕਰ ਰਿਹਾ ਹੈ ਜੋ ਐਂਡਰਾਇਡ 'ਤੇ ਸਰਚ ਬਾਰ ਵਿਜ਼ੇਟ ਨੂੰ ਕਸਟਮਾਈਜ਼ ਕਰਨ ਦੀ ਯੂਜ਼ਰਜ਼ ਦੀ ਸਮਰਥਾ ਨੂੰ ਸੀਮਿਤ ਕਰੇਗਾ। ਇਹ ਅਪਡੇਟ ਸਭ ਤੋਂ ਪਹਿਲਾਂ ਪਿਕਸਲ ਅਤੇ ਸੈਮਸੰਗ ਡਿਵਾਈਸਾਂ 'ਤੇ ਜਾਰੀ ਕੀਤਾ ਜਾਵੇਗਾ।
BSNL ਦੇ ਇਸ ਸਸਤੇ ਪਲਾਨ 'ਚ ਗਾਹਕਾਂ ਨੂੰ ਫਾਇਦੇ ਹੀ ਫਾਇਦੇ, ਮਿਲਦੀ ਹੈ 105 ਦਿਨਾਂ ਦੀ ਮਿਆਦ
NEXT STORY