ਜਲੰਧਰ— ਗੂਗਲ ਨੇ ਐਂਡ੍ਰਾਇਡ ਐਪ 'ਚ ਨਵਾਂ ਅਪਡੇਟ ਜਾਰੀ ਕਰ ਦਿੱਤਾ ਹੈ। ਇਸ ਨਵੇਂ ਅਪਡੇਟ ਦੀ ਮਦਦ ਨਾਲ ਹੁਣ ਗੂਗਲ ਟ੍ਰਾਂਸਲੇਸ਼ਨ ਦੀ ਵਰਤੋਂ ਪਹਿਲਾਂ ਨਾਲੋਂ ਜ਼ਿਆਦਾ ਆਸਾਨ ਹੋ ਗਈ ਹੈ। ਹੁਣ ਕਿਸੇ ਵੀ ਐਪ 'ਚ ਬਿਨਾਂ ਗੂਗਲ ਟ੍ਰਾਂਸਲੇਟ 'ਚ ਸਵਿੱਚ ਕੀਤੇ ਹੀ ਟ੍ਰਾਂਸਲੇਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਆਈ.ਓ.ਐੱਸ. 'ਤੇ ਆਫਲਾਈਨ ਟ੍ਰਾਂਸਲੇਸ਼ਨ ਦਾ ਨਵਾਂ ਫੀਚਰ ਵੀ ਸ਼ਾਮਲ ਹੋ ਗਿਆ ਹੈ।
ਗੂਗਲ ਟ੍ਰਾਂਸਲੇਟ ਐਪ 'ਚ ਹੁਣ ਐਂਡ੍ਰਾਇਡ ਫੋਨ 'ਤੇ ਕਿਸੇ ਵੀ ਐਪ 'ਚ ਸਿਰਫ ਇਕ ਟੈਪ 'ਤੇ ਇੰਸਟੈਂਟ ਟ੍ਰਾਂਸਲੇਸ਼ਨ ਦੀ ਸੁਵਿਧਾ ਮਿਲਦੀ ਹੈ। ਐਪ 'ਚ ਇਕ ਾਰ ਟੈਕਸਟ ਨੂੰ ਕਾਪੀ ਕਰਕੇ ਨਵਾਂ ਟ੍ਰਾਂਸਲੇਟ ਬਟਨ ਸਾਹਮਣੇ ਦਿਸਦਾ ਹੈ। ਇਸ ਫੀਚਰ ਦਾ ਐਲਾਨ ਪਿਛਲੇ ਸਾਲ ਐਂਡ੍ਰਾਇਡ 6.0 ਮਾਰਸ਼ਮੈਲੋ ਡਿਵਾਈਸ ਲਈ ਹੋਇਆ ਸੀ। ਹੁਣ ਇਹ ਫੀਚਰ ਐਂਡ੍ਰਾਇਡ 4.2 (ਜੈਲੀਬੀਨ) ਅਤੇ ਬਾਅਦ ਦੇ ਵਰਜ਼ਨ ਲਈ ਵੀ ਉਪਲੱਬਧ ਹੈ। ਹੁਣ ਕਿਸੇ ਵੀ ਐਪ 'ਚ ਚੈਟ, ਕੁਮੈਂਟ ਜਾਂ ਗਾਣੇ ਦੇ ਬੋਲ ਨੂੰ ਕਾਪੀ ਕਰਨ 'ਤੇ ਗੂਗਲ ਟ੍ਰਾਂਸਲੇਸ਼ਨ ਆਈਕਨ ਜਾ ਜਾਵੇਗਾ। ਉਸ 'ਤੇ ਕਲਿੱਕ ਕਰਕੇ ਟ੍ਰਾਂਸਲੇਸ਼ਨ ਕਰ ਸਕਦੇ ਹੋ।
ਅੱਜ ਤੋਂ ਸ਼ੁਰੂ ਹੋਈ ਇਸ ਸਮਾਰਟਫੋਨ ਦੀ ਫਲੈਸ਼ ਸੇਲ
NEXT STORY