ਜਲੰਧਰ : ਚੀਨ ਦੀ ਟੈਕਨਾਲੋਜੀ ਕੰਪਨੀ Leeco ਦੇ Le 1s Eco ਸਮਾਰਟਫੋਨ ਦੀ ਪਹਿਲੀ ਫਲੈਸ਼ ਸੇਲ ਅੱਜ ਤੋਂ ਆਯੋਜਿਤ ਹੋਵੇਗੀ। ਇਸ ਸੇਲ ਨੂੰ ਦੁਪਹਿਰ 2 ਵਜੇ ਈ-ਕਾਮਰਸ ਸਾਇਟ ਫਲਿੱਪਕਾਰਟ 'ਤੇ ਆਯੋਜਿਤ ਕੀਤੀ ਜਾਵੇਗੀ। ਹੈਂਡਸੈੱਟ ਲਈ ਰਜਿਸਟਰ ਕਰਨ ਵਾਲੇ ਯੂਜ਼ਰਸ ਹੀ ਇਸ ਫਲੈਸ਼ ਸੇਲ 'ਚ ਹਿੱਸਾ ਲੈ ਸਕਣਗੇ। ਇਸ ਫਲੈਸ਼ ਸੇਲ 'ਚ 1 ਲੱਖ ਸਮਾਰਟਫੋਨਸ ਆਫਰ ਦੇ ਤਹਿਤ 9,999 ਰੁਪਏ 'ਚ ਉਪਲੱਬਧ ਹੋਣਗੇ।
ਇਸ ਸਮਾਰਟਫੋਨ ਨਾਲ ਗਾਹਕਾਂ ਨੂੰ ਐੱਲ. ਈ. ਈਕੋ ਮੈਂਬਰਸ਼ਿਪ ਦੀ 1 ਸਾਲ ਦੀ ਮੁਫਤ ਸਬਸਕਰਿਪਸ਼ਨ ਵੀ ਮਿਲੇਗੀ ਜਿਸ ਦੀ ਕੀਮਤ 4,900 ਰੁਪਏ ਹੋਵੇਗੀ। ਕੰਪਨੀ ਨੇ ਲਾਂਚ ਦੇ ਦੌਰਾਨ ਕਿਹਾ ਸੀ ਕਿ ਇਹ ਮੇਡ ਇਨ ਇੰਡੀਆ ਸਮਾਰਟਫੋਨ ਹੋਣ ਦੇ ਨਾਲ-ਨਾਲ ਮੇਡ ਫਾਰ ਇੰਡੀਆ ਵੀ ਹੈ। ਇਸ 'ਚ 10 ਭਾਰਤੀ ਭਾਸ਼ਾਵਾਂ ਦੀ ਸਪੋਰਟ ਮੌਜੂਦ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ-ਐੱਚ. ਡੀ 1080x1920 ਪਿਕਸਲ 'ਤੇ ਕੰਮ ਕਰਨ ਵਾਲੀ ਡਿਸਪਲੇ ਦਿੱਤੀ ਗਈ ਹੈ। ਐਂਡ੍ਰਾਇਡ 5.0 ਲਾਲੀਪਾਪ 'ਤੇ ਆਧਾਰਿਤ ਇਸ ਸਮਾਰਟਫੋਨ 'ਚ 1.85 ਗੀਗਾਹਰਟਜ਼ 64-ਬਿੱਟ ਆਕਟਾ-ਕੋਰ ਮੀਡੀਆਟੈੱਕ ਹੈਲੀਓ ਐੱਕਸ10 ਚਿੱਪਸੈੱਟ ਮੌਜੂਦ ਹੈ। 3 ਜੀ.ਬੀ ਰੈਮ ਨਾਲ ਇਸ ਸਮਾਰਟਫੋਨ 'ਚ 32 ਜੀ. ਬੀ ਦੀ ਇਨ-ਬਿਲਟ ਸਟੋਰੇਜ਼ ਦਿੱਤੀ ਗਈ ਹੈ।
ਬੈਟਰੀ ਦੀ ਗੱਲ ਕੀਤੀ ਜਾਵੇ ਤਾਂ 3000 mAh ਦੀ ਬੈਟਰੀ ਇਸ ਡਿਵਾਇਸ ਨੂੰ ਪਾਵਰ ਦੇਣ ਦਾ ਕੰਮ ਕਰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ 'ਚ ਸੁਪਰਚਾਰਜ ਫੀਚਰ ਸ਼ਾਮਿਲ ਹੈ ਜਿਸ ਦੀ ਬਦੌਲਤ ਸਿਰਫ 5 ਮਿੰਟ ਤੱਕ ਚਾਰਜ ਕਰਨ 'ਤੇ ਫੋਨ 3.5 ਘੰਟੇ ਦਾ ਟਾਕਟਾਇਮ ਦਵੇਗਾ। 4ਜੀ ਐੱਲ.ਟੀ. ਈ ਇਲਾਵਾ ਇਸ ਸਮਾਰਟਫੋਨ 'ਚ ਵਾਈ- ਫਾਈ 802.11ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ 4.1, ਜੀ. ਪੀ.ਐੱਸ/ਏ-ਜੀ. ਪੀ. ਐੱਸ, 3.5ਐੱਮ. ਐੱਮ ਆਡੀਓ ਜੈੱਕ ਅਤੇ ਯੂ. ਐੱਸ. ਬੀ ਟਾਈਪ-ਸੀ ਪੋਰਟ ਮੌਜੂਦ ਹਨ।
Instagram ਨੇ ਬਦਲੀ ਆਪਣੀ ਲੁੱਕ (ਵੀਡੀਓ)
NEXT STORY