ਗੈਜੇਟ ਡੈਸਕ– ਗੂਗਲ ਨੇ ਆਪਣੀ ਜੀਮੇਲ ਐਪ ਦੇ ਲਾਈਟ ਵਰਜ਼ਨ ਜੀਮੇਲ ਗੋ ਨੂੰ ਪੇਸ਼ ਕਰ ਦਿੱਤਾ ਹੈ ਜਿਸ ਨੂੰ ਜਲਦੀ ਹੀ ਪਲੇਅ ਸਟੋਰ ’ਤੇ ਮੁਹੱਈਆ ਕੀਤਾ ਜਾਵੇਗਾ। ਜੀਮੇਲ ਗੋ ਐਪ ਨੂੰ ਖ਼ਾਸਤੌਰ ’ਤੇ ਘੱਟ ਰੈਮ ਵਾਲੇ ਅਤੇ ਐਂਡਰਾਇਡ ਗੋ ਐਡੀਸ਼ਨ ਨਾਲ ਆਉਣ ਵਾਲੇ ਸਮਾਰਟਫੋਨਾਂ ਲਈ ਬਣਾਇਆ ਗਿਆ ਹੈ। ਅਜਿਹਾ ਕਰਨ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਗੂਗਲ ਦੀ ਫ੍ਰੀ ਈਮੇਲ ਸੇਵਾ ਦੀ ਵਰਤੋਂ ਕਰ ਸਕਣਗੇ।
ਇਸ ਲਾਈਟ ਜੀਮੇਲ ਗੋ ’ਚ ਸਾਰੇ ਫੀਚਰਜ਼ ਮੁੱਖ ਜੀਮੇਲ ਐਪ ਵਾਲੇ ਹੀ ਹਨ ਅਤੇ ਯੂਜ਼ਰ ਨੂੰ ਇਸ ਦਾ ਇਸਤੇਮਾਲ ਕਰਦੇ ਸਮੇਂ ਵੀ ਇਕ ਅਜਿਹਾ ਹ ਅਨੁਭਵ ਮਿਲੇਗਾ ਪਰ ਇਸ ਐਪ ’ਚ ਸਕਰੀਨ ’ਤੇ ਹੇਠਲੇ ਪਾਸੇ ਵਿਖਣ ਵਾਲਾ ਮੀਟ ਬਟਨ ਨਹੀਂ ਦਿੱਤਾ ਗਿਆ। ਯਾਨੀ ਗੂਗਲ ਮੀਟ ਇੰਟੀਗ੍ਰੇਸ਼ਨ ਇਸ ਵਿਚ ਨਹੀਂ ਮਿਲੇਗਾ। ਜੀਮੇਲ ਗੋ ਐਪ ਨਾਲ 15 ਜੀ.ਬੀ. ਮੁਫ਼ਤ ਕਲਾਊਡ ਸਟੋਰੇਜ ਆਫਰ ਕੀਤੀ ਜਾ ਰਹੀ ਹੈ।
ਐਪਲ ਮੁਫ਼ਤ ਦੇ ਰਹੀ 18,900 ਰੁਪਏ ਵਾਲਾ AirPods, ਇੰਝ ਚੁੱਕੋ ਆਫਰ ਦਾ ਲਾਭ
NEXT STORY