ਗੈਜੇਟ ਡੈਸਕ-ਪਾਸਵਰਡ ਤੁਹਾਡੇ ਅਕਾਊਂਟ ਦੀ ਚਾਬੀ ਵਰਗੇ ਹੁੰਦੇ ਹਨ ਅਤੇ ਇਕ ਵਾਰ ਪਾਸਵਰਡ ਲੀਕ ਜਾਂ ਹੈਕ ਹੋ ਜਾਵੇ ਤਾਂ ਤੁਹਾਡਾ ਪਰਸਨਲ ਡਾਟਾ ਅਤੇ ਬਾਕੀ ਡਿਟੇਲਸ ਆਸਾਨੀ ਨਾਲ ਗਲਤ ਹੱਥਾਂ 'ਚ ਆ ਸਕਦੇ ਹਨ। ਗੂਗਲ ਨੇ ਯੂਜ਼ਰਸ ਨੂੰ ਪਾਸਵਰਡ ਲੀਕ ਜਾਂ ਕਿਸੇ ਤਰ੍ਹਾਂ ਦੀ ਹੈਕਿੰਗ ਤੋਂ ਬਚਣ ਦਾ ਇਕ ਖਾਸ ਟੂਲ ਕ੍ਰੋਮ ਬ੍ਰਾਊਜਰ 'ਚ ਇੰਟੀਗ੍ਰੇਟ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਨੂੰ ਰੀਅਲ ਟਾਈਮ ਪ੍ਰੋਟੈਕਸ਼ਨ ਮਿਲੇਗੀ ਅਤੇ ਨਾਲ ਹੀ ਇਹ ਵੀ ਦੱਸਿਆ ਜਾਵੇਗਾ ਕਿ ਉਨ੍ਹਾਂ ਦਾ ਪਾਸਵਰਡ ਪਹਿਲੇ ਕਦੇ ਲੀਕ ਤਾਂ ਨਹੀਂ ਹੋਇਆ ਜਾਂ ਉਹ ਡਾਟਾ ਹੈਕਿੰਗ ਦੇ ਸ਼ਿਕਾਰ ਤਾਂ ਨਹੀਂ ਹੋਏ।
ਗੂਗਲ ਨੇ ਪਹਿਲੇ ਪਾਸਵਰਡ ਸੇਫ ਰੱਖਣ ਲਈ ਇਕ ਐਕਸਟੈਂਸ਼ਨ ਲਾਂਚ ਕੀਤਾ ਸੀ ਅਤੇ ਹੁਣ ਇਸ ਨੂੰ ਇੰਟੀਗ੍ਰੇਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਨਵੇਂ ਟੂਲ ਦੀ ਮਦਦ ਨਾਲ ਯੂਜ਼ਰਸ ਦੀ ਹਰ ਟੈਂਸ਼ਨ ਦਾ ਇਲਾਜ ਕਰਨ ਜਾ ਰਿਹਾ ਹੈ। ਗੂਗਲ ਪਾਸਵਰਡ ਐਂਡ੍ਰਾਇਡ ਅਤੇ ਕ੍ਰੋਮ ਨਾਲ ਸਿੰਕ ਹੁੰਦਾ ਹੈ ਅਤੇ ਇਸ 'ਤੇ ਆਉਣ ਵਾਲਾ ਨਵਾਂ ਪਾਸਵਰਡ ਚੈਕਅਪ ਟੂਲ ਯੂਜ਼ਰਸ ਨੂੰ ਦੱਸਦਾ ਹੈ ਕਿ ਉਨ੍ਹਾਂ ਲਾਗ-ਇਨ ਕਿਸੇ ਵੱਡੇ ਡਾਟਾ ਲੀਕ ਜਾਂ ਹੈਕਿੰਗ ਦਾ ਹਿੱਸਾ ਤਾਂ ਨਹੀਂ ਬਣਿਆ। ਇਸ ਤਰ੍ਹਾਂ ਪਾਸਵਰਡ ਪੂਰੀ ਤਰ੍ਹਾਂ ਸੇਫ ਰਹੇਗਾ। ਇਹ ਟੂਲ ਯੂਜ਼ਰਸ ਨੂੰ ਸਲਾਹ ਦੇਵੇਗਾ ਕਿ ਉਨ੍ਹਾਂ ਨੂੰ ਕਦੋ ਆਪਣਾ ਪਾਸਵਰਡ ਬਦਲ ਲੈਣਾ ਚਾਹੀਦਾ।
ਲਾਂਚ ਕੀਤਾ ਸੀ ਐਕਸਟੈਂਸ਼ਨ
ਮਸ਼ਹੂਰ ਗੂਗਲ ਕ੍ਰੋਮ ਬ੍ਰਾਊਜਰ 'ਤੇ ਇਹ ਟੂਲ ਯੂਜ਼ਰਸ ਦੀ ਪ੍ਰਾਈਵੇਸੀ ਅਤੇ ਸਕਿਓਰਟੀ ਦਾ ਧਿਆਨ ਰੱਖੇਗਾ। ਦੱਸ ਦੇਈਏ ਕਿ ਗੂਗਲ ਨੇ ਇਸ ਸਾਲ ਫਰਵਰੀ 'ਚ ਆਪਣੇ ਬ੍ਰਾਊਜਰ ਲਈ ਵੱਖ ਤੋਂ ਪਾਸਵਰਡ ਚੈਕਅਪ ਐਕਸਟੈਂਸ਼ਨ ਲਾਂਚ ਕੀਤਾ ਸੀ, ਜਿਸ ਨੂੰ 10 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਹੁਣ ਯੂਜ਼ਰਸ ਨੂੰ ਇਸ ਐਕਸਟੈਂਸ਼ਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਬਿਲਟ-ਇਨ ਟੂਲ ਨੂੰ ਬ੍ਰਾਊਜਰ ਦਾ ਹਿੱਸਾ ਬਣਾ ਦਿੱਤਾ ਜਾਵੇਗਾ। ਗੂਗਲ ਦਾ ਕਹਿਣਾ ਹੈ ਕਿ ਇਸ ਨਵੇਂ ਟੂਲ ਨੂੰ ਸਕਿਓਰਟੀ ਨਾਲ ਜੁੜੇ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ। ਗੂਗਲ ਅਕਾਊਂਟ 'ਚ ਹੀ ਯੂਜ਼ਰਸ ਨੂੰ ਚੈਕਅਪ ਦਾ ਆਪਸ਼ਨ ਵੀ ਮਿਲੇਗਾ, ਜਿਸ ਤੋਂ ਪਤਾ ਚੱਲ ਸਕੇਗਾ ਕਿ ਪਾਸਵਰਡ ਕਿਸੇ ਹੈਂਕਿੰਗ 'ਚ ਕਾਮਪ੍ਰੋਮਾਈਜ ਤਾਂ ਨਹੀਂ ਹੋਇਆ ਹੈ।
ਇੰਝ ਕੰਮ ਕਰਦਾ ਹੈ ਟੂਲ
ਮੌਜੂਦਾ ਪਾਸਵਰਡ ਚੈਕਅਪ ਟੂਲ ਯੂਜ਼ਰਸ ਦੇ ਅਕਾਊਂਟ ਜਾਂ ਸਰਵਿਸ 'ਤੇ ਲਾਗ-ਇਨ ਕਰਨ 'ਤੇ ਆਟੋਮੈਟਿਕਲੀ ਅਕਾਊਂਟ ਦੇ ਪਾਸਵਰਡ ਨੂੰ ਮਾਨਿਟਰ ਕਰਦਾ ਹੈ। ਜੇਕਰ ਇਹ ਐਕਸਟੈਂਸ਼ਨ ਸਕਿਓਰਟੀ 'ਚ ਕਿਸੇ ਪ੍ਰਕਾਰ ਦੀ ਗੜਬੜੀ ਜਾਂ ਪਾਸਵਰਡ ਲੀਕ ਨੂੰ ਡਿਟੈਕਟ ਕਰਦਾ ਹੈ ਤਾਂ ਉਹ ਲਾਲ ਰੰਗ ਦੀ ਵਾਰਨਿੰਗ ਬਾਕਸ 'ਚ ਯੂਜ਼ਰ ਨੂੰ ਤੁਰੰਤ ਉਸ ਅਕਾਊਂਟ ਦਾ ਪਾਸਵਰਡ ਬਦਲਣ ਦਾ ਮੈਸੇਜ ਦਿੰਦਾ ਹੈ। ਜੇਕਰ ਇਸ ਮੈਸੇਜ ਨੂੰ ਕਿਸੇ ਕਾਰਣ ਨਾਲ ਯੂਜ਼ਰ ਅਣਦੇਖਾ ਕਰਦੇ ਹਨ ਤਾਂ ਉਹ ਉਦੋ ਤਕ ਲਾਲ ਰਹੇਗਾ ਜਦੋਂ ਤਕ ਉਸ ਨੂੰ ਬਦਲ ਨਹੀਂ ਦਿੱਤਾ ਜਾਵੇ। ਪਾਸਵਰਡ ਸੇਫ ਹੋਣ ਦੀ ਸਥਿਤੀ 'ਚ ਇਹ ਰਹੇ ਰੰਗ ਦਾ ਰਹਿੰਦਾ ਹੈ।
iLife ਦੀ ਭਾਰਤ 'ਚ ਫਿਰ ਹੋਈ ਵਾਪਸੀ, 20 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਲਾਂਚ ਕੀਤਾ ਲੈਪਟਾਪ
NEXT STORY