ਗੈਜੇਟ ਡੈਸਕ- ਬੈਟਰੀ ਨੂੰ ਲੈ ਕੇ ਲਗਭਗ ਸਾਡੇ ਸਮਾਰਟਫੋਨ ਯੂਜ਼ਰਜ਼ ਪਰੇਸ਼ਾਨ ਰਹਿੰਦੇ ਹਨ। ਆਈਫੋਨ ਵਾਲਿਆਂ ਨੂੰ ਤਾਂ ਬੈਟਰੀ ਦੀ ਹੈਲਥ ਫੋਨ 'ਚ ਹੀ ਨਜ਼ਰ ਆ ਜਾਂਦੀ ਹੈ ਕਿ ਉਨ੍ਹਾਂ ਦੀ ਬੈਟਰੀ ਦੀ ਕੰਡੀਸ਼ਨ ਕੀ ਹੈ ਪਰ ਐਂਡਰਾਇਡ ਲਈ ਇਹ ਸਹੂਲਤ ਉਪਲੱਬਧ ਨਹੀਂ ਹੈ। ਐਂਡਰਾਇਡ ਯੂਜ਼ਰਜ਼ ਆਪਣੀ ਬੈਟਰੀ ਦੀ ਲਾਈਫ ਅਤੇ ਹੈਲਥ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਗੂਗਲ ਆਪਣੇ ਯੂਜ਼ਰਜ਼ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਜਾ ਰਿਹਾ ਹੈ।
ਐਂਡਰਾਇਡ ਲਈ ਵੀ ਜਾਰੀ ਹੋਵੇਗਾ ਬੈਟਰੀ ਹੈਲਥ ਫੀਚਰ
ਰਿਪੋਰਟ ਮੁਤਾਬਕ, ਗੂਗਲ ਆਪਣੇ ਐਂਡਰਾਇਡ ਫੋਨ ਲਈ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਹ ਫੀਚਰ ਵੀ ਆਈਫੋਨ ਦੀ ਤਰ੍ਹਾਂ ਐਂਡਰਾਇਡ ਫੋਨ ਦੀ ਬੈਟਰੀ ਹੈਲਥ ਬਾਰੇ ਜਾਣਕਾਰੀ ਦੇਵੇਗਾ। ਐਂਡਰਾਇਡ ਅਥਾਰਿਟੀ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਹੈ ਕਿ ਗੂਗਲ ਐਂਡਰਾਇਡ 14 ਦੇ ਨਾਲ ਬੈਟਰੀ ਹੈਲਥ ਫੀਚਰ 'ਤੇ ਕੰਮ ਕਰ ਰਿਹਾ ਹੈ। ਐਂਡਰਾਇਡ 14 'ਚ ਬੈਟਰੀ ਸਟੇਟਸ ਦਿਸੇਗਾ ਅਤੇ ਇਸਦੀ ਅਪਡੇਟ ਜਲਦੀ ਹੀ ਜਾਰੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ
ਪਿਕਸਲ ਫੋਨ ਲਈ ਜਾਰੀ ਹੋਈ ਅਪਡੇਟ
ਗੂਗਲ ਨੇ ਆਪਣੇ ਪਿਕਸਲ ਫੋਨ ਲਈ ਬੈਟਰੀ ਹੈਲਥ ਦਾ ਫੀਚਰ ਜਾਰੀ ਕੀਤਾ ਹੈ। ਪਿਕਸਲ ਫੋਨ 'ਚ ਨਵੇਂ ਫੀਚਰ ਨੂੰ 'ਬੈਟਰੀ ਇਨਫਾਰਮੇਸ਼ਨ' ਦੇ ਨਾਂ ਨਾਲ ਦੇਖਿਆ ਜਾ ਸਕਦਾ ਹੈ। ਇਸ ਵਿਚ ਬੈਟਰੀ ਬਾਰੇ ਪੂਰੀ ਜਾਣਕਾਰੀ ਹੋਵੇਗੀ ਜਿਵੇਂ ਬੈਟਰੀ ਨੂੰ ਕਿੰਨੀ ਵਾਰ ਚਾਰਜ ਕੀਤਾ ਗਿਆ ਹੈ, ਇਸਦੀ ਹੈਲਥ ਕਿੰਨੀ ਬਚੀ ਹੈ। ਇਸਤੋਂ ਇਲਾਵਾ ਇਸ ਵਿਚ ਇਹ ਵੀ ਜਾਣਕਾਰੀ ਮਿਲੇਗੀ ਕਿ ਤੁਸੀਂ ਪਹਿਲੀ ਵਾਰ ਆਪਣੇ ਫੋਨ ਨੂੰ ਕਦੋਂ ਇਸਤੇਮਾਲ ਕੀਤਾ ਸੀ। ਕੁੱਲ ਮਿਲਾ ਕੇ ਕਹੀਏ ਤਾਂ ਗੂਗਲ ਐਂਡਰਾਇਡ ਦੇ ਬੈਟਰੀ ਹੈਲਥ ਦੀ ਜਾਣਕਾਰੀ ਐਪਲ ਦੇ ਆਈਫੋਨ ਦੇ ਮੁਕਾਬਲੇ ਬਿਹਤਰ ਤਰੀਕੇ ਨਾਲ ਦੇਣ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ- WhatsApp ਯੂਜ਼ਰਜ਼ ਹੁਣ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਸਕਣਗੇ ਸਟੇਟਸ, ਆ ਰਹੀ ਨਵੀਂ ਅਪਡੇਟ
ਸਵਰਾਜ ਟਰੈਕਟਰਜ਼ ਨੇ ਪੇਸ਼ ਕੀਤਾ ਸਵਰਾਜ 8200 ਸਮਾਰਟ ਹਾਰਵੈਸਟਰ, ਮਿਲੀ ਉਤਸ਼ਾਹਜਨਕ ਪ੍ਰਤੀਕਿਰਿਆ
NEXT STORY