ਜਲੰਧਰ- ਐਕਸ਼ਨ ਕੈਮਰਾ ਬਣਾਉਣ ਲਈ ਫੇਮਸ ਕੰਪਨੀ ਗੋਪ੍ਰੋ ਨੇ ਆਪਣੀ ਕਲਾਊਡ-ਬੇਸਡ ਸਬਸਕ੍ਰਿਪਸ਼ਨ ਸਰਵਿਸ ਗੋਪ੍ਰੋ ਪਲਸ ਨੂੰ ਭਾਰਤ 'ਚ ਉਪਲੱਬਧ ਕਰਵਾ ਦਿੱਤਾ ਹੈ। ਗੋਪ੍ਰੋ ਪਲਸ ਦੀ ਮਦਦ ਨਾਲ ਯੂਜ਼ਰਸ ਕਿਤੇ ਵੀ ਕਿਸੇ ਵੀ ਸਮੇਂ ਆਪਣੇ ਗੋਪ੍ਰੋ ਕੰਟੈਂਟ ਨੂੰ ਐਕਸੇਸ ਕਰ ਸਕਣਗੇ। ਇਸ ਸਰਵਿਸ ਤੋਂ ਬਾਅਦ ਲੋਕ ਆਟੋਮੈਟਿਕਲੀ ਆਪਣੇ ਕੰਟੈਂਟ ਨੂੰ HERO5 ਕੈਮਰੇ 'ਚ ਉਪਲੱਬਧ ਆਟੋ ਅਪਲੋਡ ਫੀਚਰ ਦੀ ਮਦਦ ਨਾਲ ਗੋਪ੍ਰੋ ਪਲਸ 'ਤੇ ਸ਼ੇਅਰ ਕਰ ਸਕਦੇ ਹਨ।
ਸ਼ੁਰੂਆਤ 'ਚ ਗੋਪ੍ਰੋ 30 ਦਿਨ ਦਾ ਗੋਪ੍ਰੋ ਪਲਸ ਦਾ ਫਰੀ ਟਰਾਇਲ ਦੇ ਰਹੀ ਹੈ। ਇਸ ਤੋਂ ਬਾਅਦ ਮਹੀਨੇਵਾਰ ਸਬਸਕ੍ਰਿਪਸ਼ਨ ਲਈ ਯੂਜ਼ਰਸ ਨੂੰ 350 ਰੁਪਏ ਚੁੱਕਾਉਣੇ ਪੈਣਗੇ। ਗੋਪ੍ਰੋ ਦੇ ਚੀਫ ਆਪਰੇਟਿੰਗ ਆਫਿਸਰ ਸੀਜੇ ਪ੍ਰੋਬਰ ਦਾ ਕਹਿਣਾ ਹੈ ਕਿ ਸਾਡਾ ਟੀਚਾ ਉਨ੍ਹਾਂ ਪ੍ਰੋਡਕਟਸ ਨੂੰ ਬਣਾਉਣਾ ਹੈ ਜੋ ਲੋਕਾਂ ਨੂੰ ਬਿਹਤਰੀਨ ਅਨੁਭਵ ਲੈਣ ਲਈ ਅਤੇ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਸ਼ੇਅਰ ਕਰਨ ਲਈ ਕਹਾਣੀਆਂ ਬਣਾਉਣ 'ਚ ਸਮਰੱਥ ਹੋਣ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਗੋਪ੍ਰੋ ਪਲਸ ਦੀ ਮਦਦ ਨਾਲ ਆਪਣੇ ਯੂਜ਼ਰਸ ਨੂੰ ਮੋਬਾਇਲ ਫੋਨ ਨਾਲ ਕਿਤੇ ਵੀ ਅਤੇ ਕਦੇ ਵੀ ਵੀਡੀਓ ਬਣਾਉਣ ਦੀ ਸਮਰੱਥ ਬਣਾ ਕੇ ਪ੍ਰਦਾਨ ਕਰ ਰਹੇ ਹਾਂ।
ਦੱਸ ਦਈਏ ਕਿ ਗੋਪ੍ਰੋ ਕੰਪਨੀ 'ਚ ਕੁੱਝ ਸਮਾਂ ਪਹਿਲਾਂ ਹੀ ਆਪਣਾ ਨਵਾਂ Fusion Camera ਬਾਜ਼ਾਰ 'ਚ ਉਤਾਰਿਆ ਸੀ। ਇਹ ਇੱਕ ਸਪੈਰਿਕਲ ਕੈਮਰਾ ਹੈ ਜੋ ਕਿ 360- ਡਿਗਰੀ ਫੋਟੋ ਅਤੇ ਵੀਡੀਓ ਨੂੰ 5.2k ਰੈਜ਼ੋਲਿਊਸ਼ਨ 'ਚ ਕੈਪਚਰ ਕਰਨ 'ਚ ਸਮਰੱਥ ਹੋਵੇਗਾ ਇਸ ਦੀ ਖਾਸਿਅਤ ਇਹ ਹੈ ਕਿ ਕੈਮਰਾ ਵਰਚੁਅਲ ਰਿਐਲਟੀ ਕੰਟੈਂਟ ਕੈਪਚਰ ਕਰਨ ਦੇ ਨਾਲ ਨਾਲ-ਵੀ-ਆਰ ਵੀਡੀਓ ਅਤੇ ਸਟੈਂਡਰਡ ਸਟੀਲ ਫੋਟੋ ਨੂੰ ਵੀ ਲੈ ਸਕਦਾ ਹੈ।
ਪ੍ਰੀਮੀਅਮ ਸਮਾਰਟਫੋਨ ਦੀ ਜੰਗ 'ਚ ਐਪਲ ਨੂੰ ਪਛਾੜ ਸੈਮਸੰਗ ਬਣੀ ਨੰਬਰ ਵਨ
NEXT STORY