ਨਵੀਂ ਦਿੱਲੀ— ਡਾਟਾ ਲੀਗ ਮਾਮਲੇ 'ਚ ਸਰਕਾਰ ਨੇ ਫੇਸਬੁੱਕ ਅਤੇ ਕੈਬ੍ਰਿਜ਼ ਐਨਾਲਿਟਿਕਾ ਨੂੰ ਬੁੱਧਵਾਰ ਨੂੰ ਦੂਜੀ ਵਾਰ ਨੋਟਿਸ ਜਾਰੀ ਕੀਤਾ। ਇਸ ਦੀ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਸਰਕਾਰ ਨੇ ਕੈਬ੍ਰਿਜ਼ ਐਨਾਲਿਟਿਕਾ ਦੇ ਪਿਛਲੇ ਜਵਾਬ ਨੂੰ 'ਗੋਲਮੋਲ' ਮੰਨਦੇ ਹੋਏ ਸਖਤ ਰਵੱਇਆ ਅਪਣਾਇਆ ਹੈ ਅਤੇ ਦੋਵੇਂ ਕੰਪਨੀਆਂ ਨੂੰ ਫਿਰ ਨੋਟਿਸ ਦਿੱਤਾ ਹੈ। ਨੋਟਿਸ 'ਚ ਦੋਵਾਂ ਤੋਂ ਕਈ ਹੋਰ ਸਵਾਲ ਪੁੱਛੇ ਗਏ ਸਨ।
10 ਮਈ ਤੱਕ ਦੇਣਾ ਹੋਵੇਗਾ ਜਵਾਬ
ਸਰਕਾਰ ਨੇ ਫੇਸਬੁੱਕ ਨੂੰ ਸੁਰੱਖਿਆ ਦੇ ਲਈ ਆਪਣੇ ਵਲੋਂ ਕੀਤੇ ਗਏ ਉਨ੍ਹਾਂ ਉਪਾਅ ਦੀ ਸੂਚੀ ਮੁਹੱਇਆ ਕਰਵਾਉਣ ਨੂੰ ਕਿਹਾ ਹੈ ਜੋ ਭਾਰਤੀ ਲੋਕਾਂ ਨਾਲ ਜੁੜੀ ਸੂਚਨਾ ਦਾ ਕਿੱਸਾ ਬਾਹਰੀ ਪਾਰਟੀ ਵਲੋਂ ਚੋਣ ਨੂੰ ਪ੍ਰਭਾਵਿਤ ਕਰਨ ਸਮੇਤ ਕਿਸੇ ਹੋਰ ਉਦੇਸ਼ ਲਈ ਦੂਰਵਰਤੋ ਰੋਕਣ ਲਈ ਹੈ। ਸਰਕਾਰ ਨੇ ਨੋਟਿਸ ਦਾ ਜਵਾਬ ਦੇਣ ਲਈ 10 ਮਈ ਤੱਕ ਦਾ ਸਮਾਂ ਦਿੱਤਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਦੋਵਾਂ ਕੰਪਨੀਆਂ ਨੇ ਪਹਿਲੇ ਨੋਟਿਸ ਦਾ ਜਵਾਬ ਦਿੱਤਾ ਸੀ। ਇਸ ਤੋਂ ਬਾਅਦ ਸਰਕਾਰ ਨੇ ਹੋਰ ਸਵਾਲਾਂ ਦੇ ਨਾਲ ਦੂਜਾ ਨੋਟਿਸ ਭੇਜਿਆ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਫੇਸਬੁੱਕ ਡਾਟਾ ਚੋਰੀ ਮਾਮਲੇ 'ਚ ਯੂਕੇ ਦੀ ਕੈਬ੍ਰਿਜ਼ ਐਨਾਲਿਟਿਕਾ ਨੂੰ ਨੋਟਿਸ ਭੇਜ ਕੇ 31 ਮਾਰਚ ਜਵਾਬ ਦੇਣ ਨੂੰ ਕਿਹਾ ਸੀ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਨੋਟਿਸ ਦਾ ਜਵਾਬ ਦੇਣ ਲਈ ਕੰਪਨੀ ਨੇ ਹੋਰ ਸਮਾਂ ਮੰਗਿਆ ਸੀ। ਇਸ ਦੇ ਨਾਲ ਹੀ ਸਰਕਾਰ ਨੇ ਫੇਸਬੁੱਕ ਨੂੰ ਵੀ ਨੋਟਿਸ ਦੇ ਕੇ 7 ਅਪ੍ਰੈਲ ਤੱਕ ਜਵਾਬ ਦੇਣ ਨੂੰ ਕਿਹਾ ਸੀ।
ਸਰਕਾਰ ਨੇ ਕਬ੍ਰਿਜ਼ ਐਨਾਲਿਟਿਕਾ ਤੋਂ ਪੁੱਛੇ ਸਨ 6 ਸਵਾਲ
1. ਡਾਟਾ ਬ੍ਰੀਚ ਦੇ ਮਾਮਲਿਆਂ 'ਚ ਕਿ ਕੰਪਨੀ ਭਾਰਤੀਆਂ ਦੇ ਡਾਟਾ ਦਾ ਇਸਤੇਮਾਲ ਕਰ ਰਹੀ ਹੈ।
2. ਡਾਟਾ ਬ੍ਰੀਚ ਦੇ ਮਾਮਲਿਆਂ 'ਚ ਕੰਪਨੀ ਕਿਸ ਦੇ ਲਈ ਕੰਮ ਕਰ ਰਹੀ ਹੈ।
3. ਉਸ ਨੂੰ ਇਹ ਡਾਟਾ ਕਿਸ ਤਰ੍ਹਾਂ ਪ੍ਰਾਪਤ ਹੋਇਆ।
4. ਕਿ ਵਿਅਕਤੀਆਂ ਤੋਂ ਲਈ ਗਈ ਮੰਜੂਰੀ।
5. ਇਸ ਚਰ੍ਹਾਂ ਨਾਲ ਜੋ ਡਾਟਾ ਜੁਟਾਇਆ ਗਿਆ, ਉਸ ਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਗਿਆ।
6. ਇਸ ਤਰ੍ਹਾਂ ਦੇ ਡਾਟਾ ਦੇ ਆਧਾਰ 'ਤੇ ਕਿ ਕੋਈ ਪ੍ਰੋਫਾਈਲਿੰਗ ਕੀਤੀ ਗਈ ਸੀ।
ਜਿਓਫੋਨ ਦਾ ਜਲਵਾ, ਹੁਣ ਤੱਕ ਵਿਕੇ 4 ਕਰੋੜ ਫੋਨ : ਰਿਪੋਰਟ
NEXT STORY