ਗੈਜੇਟ ਡੈਸਕ- ਭਾਰਤੀ ਸਾਈਬਰ ਸੁਰੱਖਿਆ ਏਜੰਸੀ Indian Computer Emergency Response Team (CERT-In) ਨੇ ਸਾਰੇ ਗੂਗਲ ਕ੍ਰੋਮ ਯੂਜ਼ਰਜ਼ ਲਈ ਇਕ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ। ਏਜੰਸੀ ਨੇ ਕਿਹਾ ਹੈ ਕਿ ਕ੍ਰੋਮ ਯੂਜ਼ਰਜ਼ ਦੇ ਡੈਸਕਟਾਪ ਵਰਜ਼ਨ 'ਚ ਕਈ ਸੁਰੱਖਿਆ ਖਾਮੀਆਂ ਪਾਈਆਂ ਗਈਆਂ ਹਨ ਜੋ ਹੈਕਰਾਂ ਨੂੰ ਯੂਜ਼ਰਜ਼ ਦਾ ਡਾਟਾ ਚੋਰੀ ਕਰਨ ਅਤੇ ਸਿਸਟਮ 'ਤੇ ਹਮਲਾ ਕਰਨ ਦਾ ਮੌਕਾ ਦੇ ਸਕਦੀਆਂ ਹਨ। ਇਹ ਖਾਮੀਆਂ Mac, Windows ਅਤੇ Linux ਸਿਸਟਮਸ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। CERT-In ਨੇ ਨਾ ਸਿਰਫ ਖਤਰੇ ਦੀ ਜਾਣਕਾਰੀ ਦਿੱਤੀ ਹੈ ਸਗੋਂ ਉਸਦਾ ਹੱਲ ਵੀ ਦੱਸਿਆ ਹੈ। ਏਜੰਸੀ ਨੇ ਕਿਹਾ ਕਿ ਯੂਜ਼ਰਜ਼ ਨੂੰ ਤੁਰੰਤ ਕ੍ਰੋਮ ਬ੍ਰਾਊਜ਼ਰ ਅਪਡੇਟ ਕਰਨਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਸਕਿਓਰਿਟੀ ਲੂਪਹੋਲਸ ਨੂੰ ਬੰਦ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਦੀਵਾਲੀ ਬੰਪਰ 2025 : ਇਸ ਲੱਕੀ ਨੰਬਰ ਦੀ ਚਮਕੀ ਕਿਸਮਤ, ਦੇਖੋ ਪੂਰੀ ਲਿਸਟ
CERT-In ਨੇ ਬਿਆਨ 'ਚ ਕੀ ਕਿਹਾ
CERT-In ਨੇ ਆਪਣੇ ਬਿਆਨ 'ਚ ਕਿਹਾ ਕਿ ਗੂਗਲ ਕ੍ਰੋਮ 'ਚ ਕਈ ਖਾਮੀਆਂ ਪਾਈਆਂ ਗਈਆਂ ਹਨ, ਜੋ ਕਿਸੇ ਰਿਮੋਟ ਅਟੈਕਰ ਨੂੰ ਆਪਣੇ ਸਿਸਟਮ 'ਤੇ ਖਤਰਨਾਕ ਕੋਡ ਚਲਾਉਣ, ਸਕਿਓਰਿਟੀ ਰੂਲਸ ਨੂੰ ਬਾਈਪਾਸ ਕਰਨ, ਡਾਟਾ ਚੋਰੀ ਜਾਂ ਸਪੂਕਿੰਗ ਅਟੈਕ ਕਰਨ ਦੀ ਆਗਿਆ ਦੇ ਸਕਦੀਆਂ ਹਨ।
ਏਜੰਸੀ ਨੇ ਦੱਸਿਆ ਕਿ ਇਹ ਹਾਈ-ਸਕਿਓਰਿਟੀ ਅਲਰਟ ਹੈ। ਉਨ੍ਹਾਂ ਨੇ ਉਨ੍ਹਾਂ ਵਰਜ਼ਨਾਂ ਦੀ ਲਿਸਟ ਵੀ ਜਾਰੀ ਕੀਤੀ ਹੈ ਜਿਨ੍ਹਾਂ 'ਚ ਇਹ ਸਮੱਸਿਆਵਾਂ ਮੌਜੂਦ ਹਨ :
- Linux : 142.0.7444.59 ਤੋਂ ਪਹਿਲਾਂ ਦੇ ਸਾਰੇ ਵਰਜ਼ਨ
- Windows ਅਤੇ Mac : 142.0.7444.59/60 ਤੋਂ ਪਹਿਲਾਂ ਦੇ ਵਰਜ਼ਨ
- Mac : 142.0.7444.60 ਤੋਂ ਪਹਿਲਾਂ ਦੇ ਵਰਜ਼ਨ
CERT-In ਨੇ ਕਿਹਾ ਕਿ ਇਹ ਸਾਰੇ ਵਰਜ਼ਨ ਐਂਡ-ਯੂਜ਼ਰ ਆਰਗਨਾਈਜੇਸ਼ੰਸ ਅੇਤ ਪਰਸਨਲ ਯੂਜ਼ਰਜ਼ ਦੋਵਾਂ ਲਈ ਖਤਰਾ ਬਣ ਸਕਦੇ ਹਨ।
ਇਹ ਵੀ ਪੜ੍ਹੋ- ਭਾਰਤੀ ਕ੍ਰਿਕਟਰ ਦੀ ਮੌਤ! ਭਿਆਨਕ ਸੜਕ ਹਾਦਸੇ 'ਚ ਗੁਆਈ ਜਾਨ
CERT-In ਦੀ ਸਲਾਹ- ਤੁਰੰਤ ਕਰੋ ਕ੍ਰੋਮ ਅਪਡੇਟ
ਏਜੰਸੀ ਨੇ ਗੂਗਲ ਕ੍ਰੋਮ ਯੂਜ਼ਰਜ਼ ਨੂੰ ਸਲਾਹ ਦਿੱਤੀ ਹੈ ਕਿ ਉਹ ਤੁਰੰਤ ਆਪਣੇ ਬ੍ਰਾਊਜ਼ਰ ਨੂੰ ਲੇਟੈਸਟ ਵਰਜ਼ਨ 'ਤੇ ਅਪਡੇਟ ਕਰਨ। ਗੂਗਲ ਨੇ ਇਨ੍ਹਾਂ ਖਾਮੀਆਂ ਨੂੰ ਠੀਕ ਕਰਨ ਲਈ ਸਾਫਟਵੇਅਰ ਪੈਚ ਅਤੇ ਸਕਿਓਰਿਟੀ ਅਪਡੇਟਸ ਜਾਰੀ ਕਰ ਦਿੱਤੇ ਹਨ। CERT-In ਨੇ ਕਿਹਾ ਕਿ ਯੂਜ਼ਰਜ਼ ਨੂੰ ਚਾਹੀਦਾ ਹੈ ਕਿ ਉਹ ਗ੍ਰੋਮ ਦੇ ਸੈਟਿੰਗਸ 'ਚ ਜਾ ਕੇ Help > About Google Chrome 'ਤੇ ਕਲਿੱਕ ਕਰਨ ਅਤੇ ਜੇਕਰ ਅਪਡੇਟ ਉਪਲੱਬਧ ਹੋਵੇ ਤਾਂ ਤੁਰੰਤ ਇੰਸਟਾਲ ਕਰਨ।
ਇਹ ਵੀ ਪੜ੍ਹੋ- Heavy Rain Alert : ਅਗਲੇ 48 ਘੰਟਿਆਂ 'ਚ ਹਨ੍ਹੇਰੀ-ਤੂਫਾਨ ਨਾਲ ਪਵੇਗਾ ਭਾਰੀ ਮੀਂਹ!
WhatsApp ਚੈਟ ਬਣੀ ਮੁਸੀਬਤ! ਸ਼ਖ਼ਸ ਨੂੰ ਮਿਲਿਆ 22 ਕਰੋੜ ਦਾ ਨੋਟਿਸ
NEXT STORY