ਨਵੀਂ ਦਿੱਲੀ– ਸਰਕਾਰ 27.5-28.5 ਗੀਗਾਹਰਟਜ਼ ਫ੍ਰੀਕਵੈਂਸੀ ਦੇ ਸਪੈਕਟ੍ਰਮ ਦੀ ਨੀਲਾਮੀ ਸੰਭਵ ਹੀ ਨਹੀਂ ਕਰੇਗੀ ਅਤੇ ਇਸ ਬੈਂਡ ਨੂੰ ਉਪਗ੍ਰਹਿ ਸੇਵਾਵਾਂ ਲਈ ਰੱਖੇਗੀ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਭਾਰਤ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟ੍ਰਾਈ) ਨੇ ਇਸ ਫ੍ਰੀਕਵੈਂਸੀ ਬੈਂਡ ਲਈ ਆਧਾਰ ਮੁੱਲ ਦੀ ਸਿਫਾਰਿਸ਼ ਕੀਤੀ ਹੈ ਅਤੇ ਸੁਝਾਅ ਦਿੱਤਾ ਹੈ ਕਿ ਇਸ ਦਾ ਇਸਤੇਮਾਲ ਮੋਬਾਇਲ ਦੇ ਨਾਲ-ਨਾਲ ਉਪਗ੍ਰਹਿ ਸੇਵਾਵਾਂ ਲਈ ਵੀ ਕੀਤਾ ਜਾ ਸਕਦਾ ਹੈ।
ਦੋ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਦੂਰਸੰਚਾਰ ਵਿਭਾਗ ਸਿਰਫ 27.5 ਗੀਗਾਹਰਟਜ਼ ਤੱਕ ਦੇ ਸਪੈਕਟ੍ਰਮ ਦੀ ਨੀਲਾਮੀ ’ਤੇ ਵਿਚਾਰ ਕਰ ਰਿਹਾ ਹੈ ਕਿਉਂਕਿ ਦੋਵੇਂ ਸੇਵਾਵਾਂ ਦਰਮਿਆਨ ਇਸ ਨੂੰ ਵੰਡਣਾ ਔਖਾ ਹੋਵੇਗਾ। ਇਕ ਅਧਿਕਾਰਕ ਸੂਤਰ ਨੇ ਕਿਹਾ ਕਿ ਟ੍ਰਾਈ ਨੂੰ ਇਹ ਜਾਣਕਾਰੀ ਹੈ ਕਿ 5ਜੀ ਅਤੇ ਉਪਗ੍ਰਹਿ ਸੇਵਾ ਪ੍ਰੋਵਾਈਡਰਸ ਲਈ ਨਾਲ ਕੰਮ ਕਰਨਾ ਮੁਸ਼ਕਲ ਹੋਵੇਗਾ। ਅਸੀਂ ਸਿਰਫ 27.5 ਗੀਗਾਹਰਟਜ਼ ਤੱਕ ਦੀ ਨੀਲਾਮੀ ਕਰਾਂਗੇ।
ਦੂਰਸੰਚਾਰ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਭਾਗ ’ਚ ਹਾਲੇ ਕਈ ਤਰ੍ਹਾਂ ਦੀਆਂ ਗੱਲਾਂ ’ਤੇ ਵਿਚਾਰ ਚੱਲ ਰਿਹਾ ਹੈ ਅਤੇ ਹਾਲੇ ਤੱਕ ਕੁੱਝ ਵੀ ਤੈਅ ਨਹੀਂ ਹੈ। ਇਕ ਅਧਿਕਾਰੀ ਨੇ ਕਿਹਾ ਕਿ ਡਿਜੀਟਲ ਸੰਚਾਰ ਕਮਿਸ਼ਨ (ਡੀ.ਸੀ. ਸੀ.) ਇਸ ਵਿਸ਼ੇ ’ਚ ਫੈਸਲਾ ਲਵੇਗਾ। ਇਹ ਟ੍ਰਾਈ ਨੂੰ ਆਪਣੀ ਪ੍ਰਤੀਕਿਰਿਆ ਦੇਵੇਗਾ ਅਤੇ ਉਸ ਦੇ ਆਧਾਰ ’ਤੇ ਡੀ. ਸੀ. ਸੀ. ਆਪਣੇ ਫੈਸਲੇ ਲਵੇਾ। ਆਖਰੀ ਫੈਸਲਾ ਮੰਤਰੀ ਮੰਡਲ ਦਾ ਹੋਵੇਗਾ। ਹਾਲੇ ਤੱਕ ਕੁੱਝ ਵੀ ਤੈਅ ਨਹੀਂ ਹੈ।
ਸਭ ਤੋਂ ਸਸਤਾ 5G ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY