ਗੈਜੇਟ ਡੈਸਕ– ਜੇਕਰ ਤੁਸੀਂ ਵੀ ਕਿਸੇ ਸਸਤੇ 5ਜੀ ਸਮਾਰਟਫੋਨ ਦੀ ਭਾਲ ’ਚ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਪੋਕੋ ਇੰਡੀਆ ਨੇ ਭਾਰਤ ’ਚ ਹੁਣ ਤਕ ਦਾ ਸਭ ਤੋਂ ਸਸਤਾ 5ਜੀ ਸਮਾਰਟਫੋਨ ਲਾਂਚ ਕਰਦਿੱਤਾ ਹੈ। Poco M4 5G ਨੂੰ ਭਾਰਤ ’ਚ ਡਿਊਲ ਰੀਅਰ ਕੈਮਰਾ ਅਤੇ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਹੈ। Poco M4 5G ਦੇ ਨਾਲ 7 5ਜੀ ਬੈਂਡ ਦਿੱਤੇ ਗਏ ਹਨ। ਫੋਨ ’ਚ ਯੂ.ਐੱਫ.ਐੱਸ. 2.2 ਸਟੋਰੇਜ ਦੇ ਨਾਲ 6 ਜੀ.ਬੀ. ਰੈਮ ਦੇ ਨਾਲ ਟਰਬੋ ਰੈਮ ਵੀ ਹੈ ਜਿਸਦੀ ਮਦਦ ਨਾਲ 2 ਜੀ.ਬੀ. ਤਕ ਰੈਮ ਵਧਾਇਆ ਜਾ ਸਕੇਗਾ। Poco M4 5G ਦੇ ਨਾਲ Hypnotic Swirl Design ਡਿਜ਼ਾਇਨ ਮਿਲੇਗਾ। ਫੋਨ ਨੂੰ ਵਾਟਰਪਰੂਫ ਲਈ IP52 ਦੀ ਰੇਟਿੰਗ ਮਿਲੀ ਹੈ।
ਇਹ ਵੀ ਪੜ੍ਹੋ– ਹੁਣ ਗੂਗਲ ਤੁਹਾਡੇ ਆਦੇਸ਼ ’ਚ ਹਟਾਏਗਾ ਤੁਹਾਡੀ ਜਾਣਕਾਰੀ, ਇਹ ਹੈ ਤਰੀਕਾ
Poco M4 5G ਦੀ ਕੀਮਤ
Poco M4 5G ਦੇ 6 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,999 ਰੁਪਏ ਹੈ। ਉੱਥੇ ਹੀ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ। ਜੇਕਰ ਤੁਹਾਡੇ ਕੋਲ ਐੱਸ.ਬੀ.ਆਈ. ਦਾ ਕਾਰਡ ਹੈ ਤਾਂ ਤੁਹਾ 2,000 ਰੁਪਏ ਦੀ ਛੋਟ ਮਿਲੇਗੀ ਜਿਸਦੇ ਨਾਲ ਫੋਨ ਦੀ ਪ੍ਰਭਾਵੀ ਕੀਮਤ 10,999 ਰੁਪਏ ਅਤੇ 12,999 ਰੁਪਏ ਹੋ ਜਾਵੇਗੀ। ਪੋਕੋ ਦੇ ਇਸ ਫੋਨ ਦੀ ਵਿਕਰੀ 5 ਅਪ੍ਰੈਲ ਤੋਂ ਦੁਪਹਿਰ 12 ਵਜੇ ਤੋਂ ਫਲਿਪਕਾਰਟ ’ਤੇ ਕੂਲ ਬਲਿਊ, ਪਾਵਰ ਬਲੈਕ ਅਤੇ ਯੈਲੋ ’ਚ ਹੋਵੇਗੀ।
ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ
Poco M4 5G ਦੇ ਫੀਚਰਜ਼
Poco M4 5G ਦੇ ਨਾਲ ਐਂਡਰਾਇਡ 12 ਆਧਾਰਿਤ MIUI 13 ਹੈ। ਇਸ ਵਿਚ 6.58 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1080X2400 ਪਿਕਸਲ ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਵੀ ਮਿਲੇਗਾ। ਪੋਕੋ ਦੇ ਇਸ ਫੋਨ ਦੇ ਨਾਲ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਦੇ ਨਾਲ 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ। ਇਸਦੇ ਨਾਲ 2 ਜੀ.ਬੀ. ਤਕ ਵਰਚੁਅਲ ਰੈਮ ਵੀ ਮਿਲੇਗੀ।
ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਪੋਟਰੇਟ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
Poco M4 5G ਦੇ ਨਾਲ ਵਾਈ-ਫਾਈ, ਬਲੂਟੁੱਥ 5.1, ਯੂ.ਐੱਸ.ਬੀ. ਟਾਈਪ-ਸੀ ਪੋਰਟ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 18 ਵਾਟ ਦੀ ਫਾਸਟ ਚਾਰਜਿੰਗ ਮਿਲੇਗੀ। ਫੋਨ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਲੱਗਾ ਹੈ।
ਇਹ ਵੀ ਪੜ੍ਹੋ– ਗੂਗਲ ਦੀ ਨਵੀਂ ਪਾਲਿਸੀ ਦਾ ਅਸਰ, ਹੁਣ Truecaller ’ਚ ਵੀ ਨਹੀਂ ਹੋਵੇਗੀ ਕਾਲ ਰਿਕਾਰਡਿੰਗ
Realme Pad Mini ਭਾਰਤ ’ਚ ਲਾਂਚ, ਕੀਮਤ 10,999 ਰੁਪਏ ਤੋਂ ਸ਼ੁਰੂ
NEXT STORY