ਗੈਜੇਟ ਡੈਸਕ—ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿੱਟਰ ਨੇ ਇਕ ਨਵਾਂ ਫੀਚਰ ਜਾਰੀ ਕੀਤਾ ਹੈ। ਇਹ ਫੀਚਰ ਉਨ੍ਹਾਂ ਲੋਕਾਂ ਲਈ ਬੇਹਦ ਫਾਇਦੇਮੰਦ ਸਾਬਤ ਹੋਵੇਗਾ ਜੋ ਟਵਿੱਟਰ 'ਤੇ ਆਨਲਾਈਨ ਬੁਲੀਂਗ ਕਾਰਣ ਪ੍ਰੇਸ਼ਾਨ ਰਹਿੰਦੇ ਹਨ। ਹੁਣ ਤੱਕ ਟਵਿੱਟਰ 'ਤੇ ਪਬਲਿਕ ਟਵੀਟ 'ਤੇ ਕੋਈ ਵੀ ਰਿਪਲਾਈ ਕਰ ਸਕਦਾ ਹੈ ਪਰ ਇਸ ਫੀਚਰ ਤੋਂ ਬਾਅਦ ਹੁਣ ਟਵੀਟ ਰਿਪਲਾਈ ਦਾ ਐਕਸਪੀਰੀਅੰਸ ਬਦਲ ਜਾਵੇਗਾ। ਇਸ ਫੀਚਰ ਦੀ ਟੈਸਟਿੰਗ ਕੰਪਨੀ ਮਈ ਤੋਂ ਹੀ ਕਰ ਰਹੀ ਹੈ। ਟਵਿੱਟਰ 'ਤੇ ਰਿਪਲਾਈ ਲਿਮਿਟ ਆ ਚੁੱਕਿਆ ਹੈ। ਇਹ ਸਾਰੇ ਯੂਜ਼ਰਸ ਲਈ ਹੈ ਅਤੇ ਭਾਰਤ 'ਚ ਵੀ ਹੁਣ ਇਹ ਫੀਚਰ ਯੂਜ਼ ਕੀਤਾ ਜਾ ਸਕਦਾ ਹੈ। ਕੰਪਨੀ ਨੇ ਕਿਹਾ ਕਿ ਇਹ ਫੀਚਰ ਕਨਵਰਸੇਸ਼ਨ 'ਚ ਲੋਕਾਂ ਨੂੰ ਜ਼ਿਆਦਾ ਕੰਟਰੋਲ ਦੇਣ ਲਈ ਲਿਆਇਆ ਜਾ ਰਿਹਾ ਹੈ।
ਟਵਿੱਟਰ ਦਾ ਇਹ ਨਵਾਂ ਫੀਚਰ ਇੰਡ ਕਰੇਗਾ ਕੰਮ
ਟਵੀਟ ਕੰਪੋਜ਼ ਕਰਦੇ ਸਮੇਂ ਹੇਠਾਂ ਤੁਹਾਨੂੰ Who can reply ਆਪਸ਼ਨ ਦਿਖੇਗਾ। ਇਥੇ ਟੈਪ ਕਰਦੇ ਹੀ ਤੁਹਾਨੂੰ ਕਈ ਹੋਰ ਵੀ ਆਪਸ਼ਨ ਦਿਖਣਗੇ। Everyone, People you follow ਤੇ Only People You mention ਸ਼ਾਮਲ ਹਨ। ਹੁਣ ਇਥੇ ਤੁਸੀਂ ਸਲੈਕਟ ਕਰ ਸਕੋਗੇ ਕਿ ਤੁਹਾਡੇ ਟਵਿੱਟਰ 'ਤੇ ਕੌਣ ਰਿਪਲਾਈ ਕਰ ਸਕਦਾ ਹੈ। ਪਹਿਲਾਂ ਆਪਸ਼ਨ ਸਲੈਕਟ ਕਰਨ 'ਤੇ ਕੋਈ ਵੀ ਤੁਹਾਡੇ ਟਵੀਟ ਦਾ ਰਿਪਲਾਈ ਕਰ ਸਕਦਾ ਹੈ।
ਦੂਜੇ ਆਪਸ਼ਨ 'ਚ ਸਿਰਫ ਉਹ ਯੂਜ਼ਰ ਹੀ ਰਿਪਲਾਈ ਕਰ ਸਕਣਗੇ ਜਿਨ੍ਹਾਂ ਨੂੰ ਤੁਸੀਂ ਫਾਲੋਅ ਕਰਦੇ ਹੋ। ਤੀਸਰੇ ਆਪਸ਼ਨ ਤਹਿਤ ਸਿਰਫ ਉਹ ਯੂਜ਼ਰਸ ਰਿਪਲਾਈ ਕਰ ਸਕਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਉਸ ਟਵੀਟ 'ਚ ਮੈਂਸ਼ਨ ਕੀਤਾ ਹੈ। ਟਵਿੱਟਰ ਦੇ ਡਾਇਰੈਕਟਰ ਆਫ ਪ੍ਰੋਡਕਟ ਮੈਨੇਜਮੈਂਟ ਨੇ ਇਕ ਬਲਾਗ 'ਚ ਕਿਹਾ ਕਿ ਕੰਪਨੀ ਨੇ ਇਹ ਪਾਇਆ ਹੈ ਕਿ ਜਿਨ੍ਹਾਂ ਯੂਜ਼ਰਸ ਨੂੰ ਲਿਮਟਿਡ ਰਿਪਲਾਈ ਦਾ ਫੀਚਰ ਦਿੱਤਾ ਗਿਆ ਸੀ ਉਹ ਟਵੀਟ ਕਰਨ ਨੂੰ ਲੈ ਕੇ ਜ਼ਿਆਦਾ ਕੰਫਰਟੇਬਲ ਸਨ।
ਫੇਸਬੁੱਕ ਬੰਦ ਕਰ ਰਿਹੈ ਆਪਣਾ ਇਹ ਮਸ਼ਹੂਰ ਐਪ, ਜਾਣੋ ਕਾਰਣ
NEXT STORY