ਗੈਜੇਟ ਡੈਸਕ- ਆਈਫੋਨ ਦੀ ਨਵੀਂ ਸੀਰੀਜ਼ ਲਾਂਚ ਹੋਣ ਤੋਂ ਬਾਅਦ ਹਮੇਸ਼ਾ ਹੀ ਪੁਰਾਣੀ ਆਈਫੋਨ ਸੀਰੀਜ਼ ਦੀਆਂ ਕੀਮਤਾਂ ਤੇਜ਼ੀ ਨਾਲ ਹੇਠਾਂ ਡਿੱਗਦੀਆਂ ਹਨ। ਜੇਕਰ ਤੁਸੀਂ ਵੀ ਨਵਾਂ ਆਈਫੋਨ ਖਰੀਦਣ ਬਾਰੇ ਸੋਚ ਰਹੇ ਹਨ ਤਾਂ ਤੁਹਾਡੇ ਕੋਲ ਫਰਵਰੀ-ਮਾਰਚ ਦੇ ਮਹੀਨੇ ਨਵਾਂ ਆਈਫੋਨ ਖਰੀਦਣ ਦਾ ਸ਼ਾਨਦਾਰ ਮੌਕਾ ਹੈ। ਤੁਸੀਂ ਪ੍ਰੀਮੀਅਮ ਆਈਫੋਨ 14 ਨੂੰ ਬੇਹੱਦ ਘੱਟ ਕੀਮਤ 'ਚ ਖਰੀਦ ਸਕਦੇ ਹੋ।
ਈ-ਕਾਮਰਸ ਸਾਈਟਾਂ 'ਤੇ ਆਈਫੋਨ 14 ਨੂੰ ਵੱਡੇ ਡਿਸਕਾਊਂਟ ਦੇ ਨਾਲ ਵੇਚਿਆ ਜਾ ਰਿਹਾ ਹੈ। ਆਈਫੋਨ 14 ਈ-ਕਾਮਰਸ ਵੈੱਬਸਾਈਟ ਫਲਿਪਕਾਰਟ 'ਤੇ 69,900 ਦੀ ਕੀਮਤ 'ਤੇ ਲਿਸਟਿਡ ਹੈ ਪਰ ਇਸ ਮਾਡਲ 'ਤੇ ਅਜੇ ਗਾਹਕਾਂ ਨੂੰ 15 ਫੀਸਦੀ ਦੀ ਛੋਟ ਆਫਰ ਕੀਤੀ ਜਾ ਰਹੀ ਹੈ। ਫਲੈਟ ਡਿਸਕਾਊਂਟ ਤੋਂ ਬਾਅਦ ਤੁਸੀਂ ਇਸਨੂੰ ਕਰੀਬ 11 ਹਜ਼ਾਰ ਰੁਪਏ ਦੀ ਬਚਤ ਦੇ ਨਾਲ 58,999 ਰੁਪਏ 'ਚ ਖਰੀਦ ਸਕਦੇ ਹੋ।
ਜੇਕਰ ਤੁਸੀਂ ਇਸਨੂੰ ਫਲਿਪਕਾਰਟ ਤੋਂ ਖਰੀਦਦੇ ਹੋ ਤਾਂ ਤੁਹਾਨੂੰ 42 ਹਜ਼ਾਰ ਰੁਪਏ ਤਕ ਦਾ ਐਕਸਚੇਂਜ ਆਫਰ ਵੀ ਮਿਲੇਗਾ। ਜੇਕਰ ਤੁਸੀਂ ਇਸ ਆਫਰ ਦੀ ਪੂਰੀ ਵੈਲਿਊ ਹਾਸਲ ਕਰ ਲੈਂਦੇ ਹੋ ਤਾਂ ਆਈਫੋਨ 14 ਦਾ 128 ਜੀ.ਬੀ. ਵੇਰੀਐਂਟ ਸਿਰਫ 17 ਹਜ਼ਾਰ ਰੁਪਏ 'ਚ ਤੁਹਾਡਾ ਹੋ ਸਕਦਾ ਹੈ।
ਸਿਲੈਕਟਿਡ ਬੈਂਕ ਕਾਰਡ 'ਤੇ ਤੁਸੀਂ 1500 ਰੁਪਏ ਦਾ ਵਾਧੂ ਡਿਸਕਾਊਂਟ ਹਾਸਿਲ ਕਰ ਸਕਦੇ ਹੋ। ਜੇਕਰ ਤੁਹਾਨੂੰ ਸਾਰੇ ਆਫਰਜ਼ ਦੀ ਪੂਰੀ ਵੈਲਿਊ ਮਿਲ ਜਾਂਦੀ ਹੈ ਤਾਂ ਤੁਸੀਂ 15,500 ਰੁਪਏ 'ਚ ਆਈਫੋਨ ਖਰੀਦ ਸਕਦੇ ਹੋ।
ਭਾਰਤ 'ਚ ਲਾਂਚ ਹੋਇਆ Moto G04 ਸਮਾਰਟਫੋਨ, ਜਾਣੋ ਕੀਮਤ ਤੇ ਖੂਬੀਆਂ
NEXT STORY