ਜਲੰਧਰ- ਵਿਸ਼ਵ ਦੀ ਮਸ਼ਹੂਰ ਅਮਰੀਕਨ ਟੂ- ਵੀ੍ਹਲਰ ਕੰਪਨੀ ਹਾਰਲੇ-ਡੇਵਿਡਸਨ ਨੇ ਭਾਰਤ 'ਚ ਆਪਣੇ 2017 ਮਾਡਲ ਰੇਂਜ ਨੂੰ ਲਾਂਚ ਕੀਤਾ। ਇਸ ਰੇਂਜ 'ਚ ਹਾਰਲੇ- ਡੇਵਿਡਸਨ ਸਟਰੀਟ 750 ਦੇ ਅਪਗ੍ਰੇਡਡ ਵਰਜਨ ਸਹਿਤ ਦੋ ਨਵੀਆਂ ਬਾਈਕ ਵੀ ਲਾਂਚ ਕੀਤੀ ਗਈ। ਹਾਰਲੇ-ਡੇਵਿਡਸਨ ਸਟਰੀਟ 750 ਦੇ ਅਪਗ੍ਰੇਰਡਡ ਮਾਡਲ ਨੂੰ ਏ.ਬੀ. ਐੱਸ ਸਹਿਤ ਕਾਸਮੈਟਿਕ ਬਦਲਾਵ ਦੇ ਨਾਲ ਉਤਾਰਿਆ ਗਿਆ ਹੈ ਉਥੇ ਹੀ, ਦੋ ਨਵੀਂ ਬਾਇਕ 'ਚ ਹਾਰਲੇ-ਡੇਵਿਡਸਨ ਰੋਡਸਟਰ ਅਤੇ ਹਾਰਲੇ-ਡੇਵਿਡਸਨ ਰੋਡ ਗਲਾਇਡ ਸਪੈਸ਼ਲ ਸ਼ਾਮਿਲ ਹਨ।
ਹਾਰਲੇ-ਡੇਵਿਡਸਨ ਰੋਡਸਟਰ 'ਚ ਵੀ-ਟਵਿਨ 1,200 ਸੀ. ਸੀ, ਏਅਰ-ਕੂਲਡ ਇੰਜਣ ਲਗਾ ਹੈ। ਇਹ ਇੰਜਣ 96Nm ਦਾ ਅਧਿਕਤਮ ਟਾਰਕ ਦਿੰਦਾ ਹੈ। ਕੰਪਨੀ ਦੀ ਪਾਲਿਸੀ ਦੇ ਤਹਿਤ ਹਾਰਲੇ-ਡੇਵਿਡਸਨ ਕਦੇ ਵੀ ਆਪਣੀ ਮੋਟਰਸਾਈਕਲਾਂ ਦੇ ਪਾਵਰ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੰਦਾ। ਇਸ ਬਾਇਕ 'ਚ 4-ਇੰਚ ਡਿਜ਼ੀਟਲ ਇੰਸਟਰੂਮੇਂਟੇਸ਼ਨ ਲਗਾਇਆ ਗਿਆ ਹੈ ਜਿਸ 'ਚ ਸਪੀਡ, ਆਰ. ਪੀ. ਐੱਮ, ਟਾਇਮ, ਟ੍ਰੀਪ ਮੀਟਰ, ਗਿਅਰ ਇੰਡੀਕੇਟਰ ਆਦਿ ਦੀ ਜਾਣਕਾਰੀ ਮਿਲਦੀ ਹੈ।ਹਾਰਲੇ-ਡੇਵਿਡਸਨ ਰੋਡਸਟਰ ਦੀ ਕੀਮਤ 9.70 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਰੱਖੀ ਗਈ ਹੈ।
ਨਵੀਂ ਹਾਰਲੇ-ਡੇਵਿਡਸਨ ਰੋਡ ਗਲਾਇਡ ਸਪੇਸ਼ਲ 'ਚ ਨਵਾਂ 1,700 ਸੀ. ਸੀ ਵੀ- ਟਵਿਨ ਇੰਜਣ ਲਗਾ ਹੈ ਜੋ 150Nm ਦਾ ਅਧਿਕਤਮ ਟਾਰਕ ਦਿੰਦਾ ਹੈ। ਬਾਈਕ 'ਚ 6.5-ਇੰਚ ਟਚਸਕ੍ਰੀਨ ਇੰਫੋਟੇਨਮੇਂਟ ਸਿਸਟਮ, 2OOM ! “M 6.5 ਜੀ.ਟੀ ਆਡੀਓ ਸਿਸਟਮ ਅਤੇ ਐੱਡਜਸਟੇਬਲ ਰਿਅਰ ਸਸਪੇਂਸ਼ਨ ਲਗਾਇਆ ਗਿਆ ਹੈ। ਹਾਰਲੇ-ਡੈਵਿਡਸਨ ਰੋਡ ਗਲਾਇਡ ਸਪੈਸ਼ਲ ਦੀ ਦਿੱਲੀ 'ਚ ਐਕਸ-ਸ਼ੋਰੂਮ ਕੀਮਤ 32.81 ਲੱਖ ਰੁਪਏ ਰੱਖੀ ਗਈ ਹੈ। ਦੋਨੋਂ ਹੀ ਬਾਈਕਸ ਇਸ ਮਹੀਨੇ ਦੇ ਅੰਤ ਤੱਕ ਵਿਕਰੀ ਲਈ ਉਪਲੱਬਧ ਹੋਣਗੀਆਂ।
ਸੈਮਸੰਗ ਨੇ ਇਸ ਟੈਬਲੇਟ ਲਈ ਪੇਸ਼ ਕੀਤਾ ਮਾਰਸ਼ਮੈਲੋ ਅਪਡੇਟ
NEXT STORY