ਜਲੰਧਰ— ਖੋਜਕਾਰਾਂ ਨੇ ਪ੍ਰਿਥਵੀ ਦੀ ਅੰਦਰੂਨੀ ਚਟਾਨੀ ਸਤਹ 'ਚ ਤਣਾਅ ਅਤੇ ਹੀਲੀਅਮ ਗੈਸ ਦੇ ਸਤਰ ਦੇ ਵਿਚਕਾਰ ਸੰਬੰਧ ਲੱਭਦੇ ਹੋਏ ਦਾਅਵਾ ਕੀਤਾ ਹੈ ਕਿ ਜ਼ਮੀਨ 'ਚ ਹੀਲੀਅਮ ਦੀ ਸਤਰ ਨਾਲ ਭੂਚਾਲ ਦੇ ਸੰਭਾਵੀ ਖਤਰੇ ਦਾ ਸੰਕੇਤ ਮਿਲ ਸਕਦਾ ਹੈ। ਜਾਪਾਨ ਸਥਿਤ ਟੀਕਯੋ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਹ ਖੋਜ ਅਜਿਹੀ ਨਿਗਰਾਨੀ ਪ੍ਰਣਾਲੀ ਦੇ ਵਿਕਾਸ 'ਚ ਸਹਾਇਕ ਹੋਵੇਗੀ ਜੋ ਵੱਡੇ ਭੂਚਾਲ ਦੇ ਆਉਣ ਤੋਂ ਪਹਿਲਾਂ ਤਣਾਅ 'ਚ ਹੋਣ ਵਾਲੀ ਤਬਦੀਲੀ ਦਾ ਪਤਾ ਲਾ ਸਕਦੀ ਹੈ।
ਜਾਪਾਨ ਦੇ ਕੋਬੇ 'ਚ ਸਾਲ 1995 'ਚ ਆਏ ਵੱਡੇ ਭੂਚਾਲ ਸਮੇਤ ਹੋਰ ਭੂਚਾਲ ਦਾ ਅਧਿਐਨ ਕਰਨ 'ਤੇ ਸੰਕੇਤ ਮਿਲਿਆ ਹੈ ਕਿ ਭੂਚਾਲ ਦੇ ਆਉਣ ਤੋਂ ਪਹਿਲਾਂ ਜ਼ਮੀਨ ਦੀ ਰਸਾਇਣਿਕ ਬਣਤਰ 'ਚ ਸ਼ਾਇਦ ਬਦਲਾਅ ਹੋ ਜਾਂਦਾ ਹੈ। ਖੋਜਕਾਰਾਂ ਨੇ ਪਾਇਆ ਹੈ ਕਿ ਜਦੋਂ ਤਣਾਅ ਪ੍ਰਿਥਵੀ ਦੀ ਅੰਦਰੂਨੀ ਸਤਹ 'ਚ ਜ਼ਿਆਦਾ ਹੁੰਦਾ ਹੈ ਤਾਂ ਉਦੋਂ ਹੀਲੀਅਮ ਦਾ ਆਈਸੋਟੋਪ ਹੀਲੀਅਮ 4 ਬਹੁਲਤਾ 'ਚ ਜ਼ਮੀਨ 'ਚ ਪਹੁੰਚਦੀ ਹੈ।
ਸਾਲ 2016 'ਚ ਜਾਪਾਨ ਦੇ ਦੱਖਣੀ-ਪੱਛਮੀ ਸਥਿਤ ਕੂਮਮੋਟੋ 'ਚ ਆਏ 7.3 ਤੀਬਰਤਾ ਦੇ ਭੂਚਾਲ ਦੇ ਕੇਂਦਰ ਦੇ ਆਲੇ-ਦੁਆਲੇ ਵੀ ਹੀਲੀਅਮ 4 ਦੀ ਬਹੁਲਤਾ ਪਾਈ ਗਈ ਸੀ।
ਇਸ ਭੂਚਾਲ ਦੇ ਕਾਰਨ 50 ਲੋਕ ਮਾਰੇ ਗਏ ਸੀ ਅਤੇ ਗੰਭੀਰ ਨੁਕਸਾਨ ਵੀ ਹੋਇਆ ਸੀ। ਆਪਣੇ ਅਧਿਐਨ 'ਚ ਖੋਜਕਾਰਾਂ ਨੇ ਅਪ੍ਰੈਲ 2016 'ਚ ਆਏ ਭੂਚਾਲ ਦੇ 11 ਦਿਨ ਬਾਅਦ ਇਸ ਕੇਂਦਰ ਦੇ ਆਲੇ-ਦੁਆਲੇ 'ਫਾਲਟ ਜ਼ੋਨ' 'ਚ 7 ਜਗ੍ਹਾ 'ਤੇ 280 ਮੀਟਰ ਤੋਂ ਲੈ ਕੇ 1,300 ਮੀਟਰ ਦੀ ਗਹਿਰਾਈ ਨਾਲ ਜ਼ਮੀਨ ਦੇ ਨਮੂਨੇ ਲੈਣ ਦੇ ਵਜ੍ਹਾ ਤੋਂ ਇਕ ਸਬਮਰਸੀਬਲ ਪੰਪ ਦਾ ਉਪਯੋਗ ਕੀਤਾ। ਉਨ੍ਹਾਂ ਨੇ ਇੰਨ੍ਹਾਂ ਨਮੂਨਿਆਂ ਦੇ ਰਸਾਇਣਿਕ ਵਿਸ਼ਲੇਸ਼ਣਾਂ ਦੇ ਰਾਹੀ ਹੀਲੀਅਮ 4 ਦੇ ਸਤਰ 'ਚ ਪਰਿਵਰਤਨ ਦੀ ਤੁਲਨਾ ਸਾਲ 2010 'ਚ ਕੀਤਾ ਗਏ ਵਿਸ਼ਲੇਸ਼ਣਾਂ ਨਾਲ ਕੀਤੀ।
ਖੋਜ ਦੇ ਮੁੱਖ ਲੇਖਕ ਯੂ. ਜੀ. ਸਾਨੋ ਨੇ ਦੱਸਿਆ, ''ਸਾਵਧਾਨੀਪੂਰਵਕ ਵਿਸ਼ਲੇਸ਼ਣ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ 'ਤੇ ਪਹੁੰਚੇ ਹਾਂ ਕਿ ਹੀਲੀਅਮ 4 ਦਾ ਸਤਰ ਉਨ੍ਹਾਂ ਨਮੂਨਿਆਂ 'ਚ ਜ਼ਿਆਦਾ ਸੀ ਜੋ ਅਸੀਂ ਭੂਚਾਲ ਦੇ ਕੇਂਦਰ ਦੇ ਆਲੇ-ਦੁਆਲੇ ਤੋਂ ਇਕੱਠੇ ਕੀਤੇ ਗਏ ਸੀ। ਅਜਿਹਾ ਇਸ ਲਈ ਹੋਇਆ ਸੀ ਕਿਉਂਕਿ ਭੂਚਾਲ ਦੀ ਵਜ੍ਹਾ ਨਾਲ ਚਟਾਨਾ 'ਚ ਦਰਾਰਾਂ ਆਈਆਂ ਅਤੇ ਗੈਸ ਨਿਕਲੀ ਸੀ।'' ਯੂ. ਜੀ. ਯੂਨੀਵਰਸਿਟੀ ਆਫ ਟੀਕਯੋ 'ਚ ਪ੍ਰੋਫੈਸਰ ਹੈ।
ਸ਼ਾਨਦਾਰ ਸਪੈਸੀਫਿਕੇਸ਼ਨ ਅਤੇ ਵਧੀਆਂ ਪਰਫਾਂਰਮੇਂਸ ਨਾਲ ਲੈਸ 2016 ਦੇ ਬੈਸਟ ਸਮਾਰਟਫੋਨ
NEXT STORY