ਜਲੰਧਰ : ਨਵੇਂ ਆਈਫੋਨ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਹਮੇਸ਼ਾ ਗਰਮ ਰਹਿੰਦਾ ਹੈ ਤੇ ਇਹੀ ਕਾਰਨ ਹੈ ਕਿ ਲੋਕ ਆਈਫੋਨ ਨੂੰ ਇੰਨਾ ਪਸੰਦ ਕਰਦੇ ਹਨ। ਹੁਣ ਜੋ ਖਬਰ ਸਾਹਮਣੇ ਆਈ ਹੈ ਉਹ ਆਈਫੋਨ 7 ਦੀ ਨਹੀਂ ਹੈ, ਜੀ ਹਾਂ ਅਜੇ ਤੱਕ ਆਈਫੋਨ 7 ਰਿਲੀਜ਼ ਨਹੀਂ ਹੋਇਆ ਹੈ ਤੇ 2017 ਦੇ ਫਲੈਗਸ਼ਿਪ ਆਈਫੋਨ ਦੀਆਂ ਖਬਰਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਜਾਣਕਾਰੀ ਮਿਲੀ ਹੈ ਕਿ ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ (ਟੀ. ਐੱਸ. ਐੱਮ. ਸੀ.) ਨੇ 10 ਐੱਨ. ਐੱਮ. ਫਿਨਫਿੱਟ ਪ੍ਰੋਸੈਸਰ 'ਤੇ ਐਪਲ ਦੇ ਏ 11 ਚਿਪਸੈੱਟ ਦਾ ਡਿਜ਼ਾਈਨ ਬਣਾਉਣਾ ਸ਼ੁਰੂ ਕੀਤਾ ਹੈ ਤੇ ਇਸ ਤੋਂ ਪਹਿਲਾਂ ਜੋ ਜਾਣਕਾਰੀ ਆਈ ਸੀ ਉਸ 'ਚ ਕਿਹਾ ਗਿਆ ਸੀ ਕਿ 2017 'ਚ ਆਉਣ ਵਾਲੇ ਆਈਫੋਨ 'ਚ ਇਹੀ ਚਿਪਸੈੱਟ ਹੋਵੇਗਾ। ਐਪਲ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਬਿਨਾਂ ਕ੍ਰੈਡਿਟ ਜਾਂ ਡੈਬਿਟ ਕਾਰਡ ਦੇ ਇਸ ਐਪ ਨਾਲ ਕਰ ਸਕਦੇ ਹੋ ਭੁਗਤਾਨ
NEXT STORY