ਜਲੰਧਰ- ਭਾਰਤੀ ਸਟੇਟ ਬੈਂਕ (SBI) ਵੱਲੋਂ ਗਾਹਕਾਂ ਲਈ ਇਕ ਨਵਾਂ ਅਤੇ ਆਸਾਨ ਮੋਬਾਇਲ ਐਪ ਲਾਂਚ ਕੀਤਾ ਗਿਆ ਹੈ । ਹੁਣ ਤੁਹਾਨੂੰ ਕਿਸੇ ਵੀ ਦੁਕਾਨ ਤੋਂ ਖਰੀਦਾਰੀ ਕਰਨ ਲਈ ਡੇਬਿਟ ਕਾਰਡ ਜਾਂ ਸਿਕਿਓਰਿਟੀ ਪਿੰਨ ਦੀ ਲੋੜ ਨਹੀਂ ਪਵੇਗੀ ਬਲਕਿ ਤੁਸੀਂ ਆਪਣੇ ਮੋਬਾਇਲ ਨਾਲ ਇਕ ਕਿਊਆਰ ਕੋਡ ਨੂੰ ਸਕੈਨ ਕਰ ਕੇ ਪੇਮੈਂਟ ਕਰ ਸਕਦੇ ਹੋ। ਇਹ ਸਰਵਿਸ ਪੇਮੈਂਟ ਸਰਵਿਸ ਦੇਣ ਵਾਲੀ ਕੰਪਨੀ ਵੀਜ਼ਾ ਵੱਲੋਂ ਦਿੱਤੀ ਗਈ ਹੈ ।ਇਸ ਦੀ ਵਰਤੋਂ ਲਈ ਯੂਜ਼ਰ ਨੂੰ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ 'ਤੇ ਜਾ ਕੇ ਐੱਸ.ਬੀ.ਆਈ. ਐਨੀਵੇਅਰ(SBI Anywhere) ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਹੋਵੇਗਾ । ਇਸ ਤੋਂ ਬਾਅਦ ਐਪ 'ਤੇ ਐੱਮਵੀਜ਼ਾ (mVisa) ਆਈਕਨ 'ਤੇ ਕਲਿੱਕ ਕਰ ਕੇ ਐੱਮਵੀਜ਼ਾ ਪੇਮੈਂਟ ਲਈ ਰਜ਼ਿਸਟਰ ਕਰਨਾ ਹੋਵੇਗਾ ।
ਰਜ਼ਿਸਟਰੇਸ਼ਨ ਦੌਰਾਨ ਗਾਹਕ ਦਾ ਡੇਬਿਟ ਜਾਂ ਕ੍ਰੇਡਿਟ ਕਾਰਡ ਐੱਮਵੀਜ਼ਾ ਐਪਲੀਕੇਸ਼ਨ ਨਾਲ ਅਟੈਚ ਹੋ ਜਾਵੇਗਾ ।ਬੈਂਕ ਦੇ ਮੁਤਾਬਕ ਸਭ ਤੋਂ ਪਹਿਲਾਂ ਇਹ ਸਹੂਲਤ ਬੈਂਗਲੁਰੂ 'ਚ ਸ਼ੁਰੂ ਕੀਤੀ ਗਈ ਹੈ ।ਜਲਦ ਹੀ ਦੇਸ਼ ਦੇ ਦੂਜੇ ਸ਼ਹਿਰਾਂ 'ਚ ਵੀ ਇਹ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਸਰਵਿਸ ਦੁਆਰਾ ਪੇਮੈਂਟ ਲੈਣ ਲਈ ਮਰਚੈਂਟ ਨੂੰ ਵੀ ਇਹ ਐਪ ਡਾਊਨਲੋਡ ਕਰਨਾ ਹੋਵੇਗਾ ।ਇਸ ਦੁਆਰਾ ਪੇਮੈਂਟ ਲਈ ਮਰਚੈਂਟ ਦੀ ਮਸ਼ੀਨ 'ਚ ਇਕ ਕਿਊਆਰ ਕੋਡ ਜਨਰੇਟ ਹੋਵੇਗਾ।ਇਸ ਕਿਊਆਰ ਕੋਡ ਨੂੰ ਗਾਹਕ ਆਪਣੀ ਐੱਮਵੀਜ਼ਾ ਐਪ ਨਾਲ ਸਕੈਨ ਕਰੇਗਾ ਅਤੇ ਸਕੈਨਿੰਗ ਪੂਰੀ ਹੁੰਦੇ ਹੀ ਪੇਮੈਂਟ ਪੂਰੀ ਹੋ ਜਾਵੇਗੀ ।
SKODA ਲੈ ਕੇ ਆ ਰਹੀ ਹੈ ਆਪਣੀ ਸ਼ਾਨਦਾਰ ਕਰਾਸਓਵਰ ਐੱਸ. ਯੂ. ਵੀ
NEXT STORY