ਆਟੋ ਡੈਸਕ– ਹੀਰੋ ਇਲੈਕਟ੍ਰਿਕ ਨੇ ਭਾਰਤ ’ਚ Nyx-HX ਇਲੈਕਟ੍ਰਿਕ ਸਕੂਟਰ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਇਲੈਕਟ੍ਰਿਕ ਸਕੂਟਰ ਦਾ ਟਾਪ ਮਾਡਲ ਇਕ ਵਾਰ ਚਾਰਜ ਹੋ ਕੇ 210 ਕੋਲਮੀਟਰ ਤਕ ਦਾ ਰਸਤਾ ਤੈਅ ਕਰ ਸਕਦਾ ਹੈ। Hero Nyx-HX ਇਲੈਕਟ੍ਰਿਕ ਸੀਰੀਜ਼ ਦੇ ਸਕੂਟਰ ਦੀ ਕੀਮਤ 64,640 ਰੁਪਏ (FAME II ਸਬਸਿਡੀ ਦੇ ਨਾਲ ਐਕਸ-ਸ਼ੋਅਰੂਮ) ਤੋਂ ਸ਼ੁਰੂ ਹੁੰਦੀ ਹੈ। ਹੀਰੋ ਨੇ ਇਸ ਸਕੂਟਰ ਦੇ ਕਈ ਮਾਡਲ ਲਾਂਚ ਕੀਤੇ ਹਨ ਜਿਨ੍ਹਾਂ ’ਚੋਂ ਟਾਪ ਮਾਡਲ ਦੀ ਕੀਮਤ 1,09,440 ਰੁਪਏ ਹੈ।
ਇਸ ਇਲੈਕਟ੍ਰਿਕ ਸਕੂਟਰ ਨੂੰ ਖ਼ਾਸ ਤੌਰ ’ਤੇ ਛੋਟੇ-ਮੋਟ ਸਮਾਨ ਦੀ ਡਿਲਿਵਰੀ ਪਹੁੰਚਾਉਣ ਵਾਲਿਆਂ ਲਈ ਲਿਆਇਆ ਗਿਆ ਹੈ। ਇਸ ਦੇ ਸ਼ੁਰੂਆਤੀ ਮਾਡਲ ਨੂੰ ਤੁਸੀਂ ਇਕ ਵਾਰ ਚਾਰਜ ਕਰਕੇ 82 ਕਿਲੋਮੀਟਰ ਤਕ ਚਲਾ ਸਕਦੇ ਹੋ, ਉਥੇ ਹੀ ਟਾਪ ਮਾਡਲ 210 ਕਿਲੋਮੀਟਰ ਤਕ ਦਾ ਰਸਤਾ ਤੈਅ ਕਰ ਸਕਦਾ ਹੈ। ਇਸ ਵਿਚ ਸਵੈਪੇਬਲ ਬੈਟਰੀ ਲੱਗੀ ਹੈ।
ਸਮਾਰਟ ਕੁਨੈਕਟੀਵਿਟੀ ਦੀ ਸਹੂਲਤ
ਹੀਰੋ ਇਲੈਕਟਰਿਕ ਦੇ ਇਸ ਨਵੇਂ ਸਕੂਟਰ ਦੀ ਇਕ ਹੋਰ ਖ਼ਾਸ ਗੱਲ ਇਹ ਹੈ ਕਿ ਤੁਸੀਂ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਹੀ ਇਸ ਨੂੰ ਕਸਟਮਾਈਜ਼ ਵੀ ਕਰਵਾ ਸਕਦੇ ਹੋ। ਇਸ ਸੀਰੀਜ਼ ਦੇ ਸਕੂਟਰ ਦੀ ਰਨਿੰਗ ਕਾਸਟ ਬੇਹੱਦ ਘੱਟ ਹੈ, ਨਾਲ ਹੀ ਇਸ ’ਤੇ ਭਾਰੀ ਸਮਾਨ ਵੀ ਤੁਸੀਂ ਆਸਾਨੀ ਨਾਲ ਲੈ ਕੇ ਜਾ ਸਕਦੇ ਹੋ। ਹੀਰੋ ਇਲੈਕਟ੍ਰਿਕ ਸਕੂਟਰ ’ਚ ਸਮਾਰਟ ਕੁਨੈਕਟੀਵਿਟੀ ਦੀ ਸਹੂਲਤ ਵੀ ਦਿੱਤੀ ਗਈ ਹੈ ਜਿਸ ਰਾਹੀਂ ਤੁਸੀਂ ਸਮਾਰਟਫੋਨ ਨੂੰ ਇਸ ਨਾਲ ਕੁਨੈਕਟ ਕਰ ਸਕਦੇ ਹੋ।
75 ਕਿਲੋਗ੍ਰਾਮ ਹੈ ਸਕੂਟਰ ਦਾ ਭਾਰ
ਕੰਪਨੀ ਨੇ ਇਸ ਸਕੂਟਰ ਦਾ ਕੁੱਲ ਭਾਰ 75 ਕਿਲੋਗ੍ਰਾਮ ਰੱਖਿਆ ਹੈ। ਇਸ ਵਿਚ ਇਕ ਡਿਜੀਟਲ ਸਪੀਡੋਮੀਟਰ, ਪਿਲੀਅਨ ਰਾਈਡਰ ਲਈ ਤਿੰਨ ਗ੍ਰੈਬ ਰੇਲ ਅਤੇ ਬੋਤਲ ਹੋਲਡਰ ਦੇ ਨਾਲ ਇਕ ਗਲਵ ਬਾਕਸ ਵੀ ਦਿੱਤਾ ਗਿਆ ਹੈ।
42 ਕੋਲਮੀਟਰ ਦੀ ਹੈ ਟਾਪ ਸਪੀਡ
ਪਾਵਰ ਦੀ ਗੱਲ ਕਰੀਏ ਤਾਂ Hero Nyx-HX ਇਲੈਕਟ੍ਰਿਕ ਸਕੂਟਰ ’ਚ 0.6 ਕਿਲੋਵਾਟ ਦੀ ਇਲੈਕਟ੍ਰਿਕ ਮੋਟਰ ਲੱਗੀ ਹੈ ਜੋ ਕਿ ਇਸ ਸਕੂਟਰ ਨੂੰ 42 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤਕ ਪਹੁੰਚਣ ’ਚ ਮਦਦ ਕਰਦੀ ਹੈ। ਇਸ ਨਵੇਂ ਸਕੂਟਰ ’ਚ ਕਾਂਬੀ ਬ੍ਰੇਕਸ ਦਿੱਤੇ ਗਏ ਹਨ। ਹੀਰੋ ਇਲੈਕਟ੍ਰਿਕ ਦੇ ਇਹ ਨਵੀਂ ਸੀਰੀਜ਼ ਦੇ ਸਕੂਟਰ ਬਿਜ਼ਨੈੱਸ-ਟੂ-ਬਿਜ਼ਨੈੱਸ ਸਲਿਊਸ਼ਨ ਲਈ ਲਾਂਚ ਕੀਤੇ ਗਏ ਹਨ ਅਤੇ ਬਾਜ਼ਾਰ ’ਚ ਇਨ੍ਹਾਂ ਦਾ ਮੁਕਾਬਲਾ ਬਜਾਜ ਸਮੇਤ ਹੋਰ ਕੰਪਨੀਆਂ ਦੇ ਕਮਰਸ਼ੀਅਲ ਇਲੈਕਟ੍ਰਿਕ ਸਕੂਟਰਾਂ ਨਾਲ ਹੋਵੇਗਾ।
itel ਨੇ ਭਾਰਤ ’ਚ ਲਾਂਚ ਕੀਤੇ ਦੋ ਨਵੇਂ ਸਮਾਰਟਫੋਨ, ਸ਼ੁਰੂਆਤੀ ਕੀਮਤ 4,999 ਰੁਪਏ
NEXT STORY