ਆਟੋ ਡੈਸਕ- ਹੀਰੋ ਇਲੈਕਟ੍ਰਿਕ ਜਲਦ ਹੀ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ ਲਾਂਚ ਕਰਨ ਜਾ ਰਹੀ ਹੈ। ਹਾਲ ਹੀ 'ਚ ਕੰਪਨੀ ਨੇ ਟੀਜ਼ਰ ਜਾਰੀ ਕਰਕੇ ਅਪਕਮਿੰਗ ਸਕੂਟਰ ਦੀ ਝਲਕ ਦਿਖਾਈ ਹੈ, ਜਿਸ ਵਿਚ ਇਹ ਥੋੜ੍ਹਾ-ਬਹੁਤ ਹੀਰੋ ਆਪਟਿਮਾ ਵਰਗਾ ਦਿਸਦਾ ਹੈ।
ਟੀਜ਼ਰ 'ਚ ਹੀਰੋ ਇਲੈਕਟ੍ਰਿਕ ਦੇ ਅਪਕਮਿੰਗ ਈ-ਸਕੂਟਰ 'ਚ ਫਰੰਟ ਕਾਊਲ ਦੇ ਟਾਪ 'ਤੇ ਇਕ ਐੱਲ.ਈ.ਡੀ. ਹੈੱਡਲੈਂਪ ਲੱਗਾ ਹੈ ਅਤੇ ਵਿਚ ਐੱਲ.ਈ.ਡੀ. ਟਰਨ ਇੰਡੀਕੇਟਰ ਹੈ। ਹੈੱਡਲੈਂਪ, ਟਰਨ ਇੰਡੀਕੇਟਰ ਡਿਜ਼ਾਈਨ ਅਤੇ ਫਰੰਟ ਕਾਊਲ ਹੀਰੋ ਆਪਟਿਮਾ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਟੀਜ਼ਰ 'ਚ ਫਰੰਟ ਡਿਸਕ ਬ੍ਰੇਕ, ਕਰਵੀ ਸੀਟ, ਥਿਕ ਗ੍ਰੈਬ ਰੇਲ ਅਤੇ ਬਲਿਊ ਪੇਂਟ ਥੀਮ ਦੇ ਨਾਲ ਅਲੌਏ ਵ੍ਹੀਲਜ਼ ਆਸਾਨੀ ਨਾਲ ਦੇਖੇ ਜਾ ਸਕਦੇ ਹਨ। ਕੰਪਨੀ ਨੇ ਆਪਣੇ ਟਵੀਟ 'ਚ ਇਹ ਸੰਕੇਤ ਦਿੱਤੇ ਹਨ ਕਿ ਅਪਕਮਿੰਗ ਇਲੈਕਟ੍ਰਿਕ ਸਕੂਟਰ ਕੁਨੈਕਟਿਡ ਤਕਨਾਲੋਜੀ ਦੇ ਨਾਲ ਆ ਸਕਦਾ ਹੈ।
ਦੱਸ ਦੇਈਏ ਕਿ ਕੰਪਨੀ ਨੇ ਫਰਵਰੀ 2023 'ਚ 5,861 ਯੂਨਿਟ ਇਲੈਕਟ੍ਰਿਕ ਸਕੂਟਰ ਵੇਚੇ ਹਨ ਜਦਕਿ ਜਨਵਰੀ 'ਚ 6,393 ਈ-ਸਕੂਟਰਾਂ ਦੀ ਵਿਕਰੀ ਹੋਈ ਸੀ। ਉੱਥੇ ਹੀ ਚਾਲੂ ਵਿੱਤੀ ਸਾਲ 'ਚ ਹੀਰੋ ਇਲੈਕਿਟ੍ਰਕ ਨੇ ਕੁੱਲ 80,954 ਯੂਨਿਟ ਇਲੈਕਟ੍ਰਿਕ ਸਕੂਟਰ ਵੇਚੇ ਹਨ।
256GB ਸਟੋਰੇਜ ਨਾਲ Poco X5 5G ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY