ਗੈਜੇਟ ਡੈਸਕ– Honor ਭਾਰਤ ’ਚ ਲੰਬੇ ਸਮੇਂ ਤੋਂ ਬਾਅਦ ਵਾਪਸੀ ਲਈ ਤਿਆਰ ਹੈ। Honor Pad 8 ਦੀ ਲਾਂਚਿੰਗ ਜਲਦ ਹੀ ਭਾਰਤ ’ਚ ਹੋਣ ਵਾਲੀ ਹੈ। Honor Pad 8 ਦੀ ਵਿਕਰੀ ਫਲਿਪਕਾਰਟ ’ਤੇ ਹੋਵੇਗੀ। ਇਸ ਟੈਬਲੇਟ ਨੂੰ ਭਾਰਤ ’ਚ ਓਨਾ ਹੀ ਫੀਚਰਜ਼ ਨਾਲ ਪੇਸ਼ ਕੀਤਾ ਜਾਵੇਗਾ ਜਿਨ੍ਹਾਂ ਨਾਲ ਇਸਨੂੰ ਗਲੋਬਲੀ ਲਾਂਚ ਕੀਤਾ ਗਿਆ ਹੈ।
ਫੋਨਏਰੀਨਾ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ Honor Pad 8 ਨੂੰ ਜਲਦ ਹੀ ਭਾਰਤ ’ਚ ਪੇਸ਼ ਕੀਤਾ ਜਾਵੇਗਾ, ਹਾਲਾਂਕਿ, ਕੀਮਤ ਬਾਰੇ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲੀ। Honor Pad 8 ਨੂੰ ਪਿਛਲੇ ਮਹੀਨੇ 1,399 ਮਲੇਸ਼ੀਆ ਰਿੰਗਿਟ (ਕਰੀਬ 24,600 ਰੁਪਏ) ’ਚ ਲਾਂਚ ਕੀਤਾ ਗਿਆ ਹੈ। Honor Pad 8 ਇਕ ਹੀ ਵੇਰੀਐਂਟ 128 ਜੀ.ਬੀ. ਸਟੋਰੇਜ ’ਚ ਉਪਲੱਬਧ ਹੈ।
Honor Pad 8 ਦੇ ਫੀਚਰਜ਼
Honor Pad 8 ’ਚ MagicUI 6.1 ਤੋਂ ਇਲਾਵਾ ਇਸ ਵਿਚ 12 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1200x2000 ਪਿਕਸਲ ਹੈ। ਟੈਬਲੇਟ ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਹੈ। ਆਨਰ ਦੇ ਇਸ ਟੈਬ ’ਚ 128 ਜੀ.ਬੀ. ਦੀ ਸਟੋਰੇਜ ਹੈ ਅਤੇ ਰੈਮ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।
Honor Pad 8 ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 5 ਮੈਗਾਪਿਕਸਲ ਦਾ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫਰੰਟ ’ਚ ਵੀ 5 ਮੈਗਾਪਿਕਸਲ ਦਾ ਹੀ ਕੈਮਰਾ ਹੈ। Honor Pad 8 ’ਚ ਡਿਊਲ ਬੈਂਡ ਵਾਈ-ਫਾਈ ਅਤੇ ਕੁਨੈਕਟੀਵਿਟੀ ਲਈ ਬਲੂਟੁੱਥ v5.1 ਦੇ ਨਾਲ OTG ਦਾ ਸਪੋਰਟ ਹੈ।
Honor Pad 8 ’ਚ 8 ਸਪੀਕਰ ਹਨ ਜਿਨ੍ਹਾਂ ਦੇ ਨਾਲ Honor Histen ਅਤੇ DTS:X Ultra ਦਾ ਸਪੋਰਟ ਹੈ। ਇਸਦਾ ਡਿਜ਼ਾਈਨ ਯੂਨੀਬਾਡੀ ਹੈ। ਇਸ ਟੈਬ ’ਚ 7250mAh ਦੀ ਬੈਟਰੀ ਹੈ ਜਿਸਦੇ ਨਾਲ 22.5W ਦੀ ਚਾਰਟਿੰਗ ਦਾ ਸਪੋਰਟ ਹੈ।
Vivo ਨੇ ਲਾਂਚ ਕੀਤਾ ਨਵਾਂ 5ਜੀ ਫੋਨ, ਘੱਟ ਕੀਮਤ ’ਚ ਮਿਲੇਗਾ 50MP ਦਾ ਕੈਮਰਾ
NEXT STORY