ਆਟੋ ਡੈਸਕ- ਹੀਰੋ ਮੋਟੋਕਾਰਪ ਨੇ ਆਪਣੇ ਪਹਿਲੇ ਇਲੈਕਟ੍ਰਿਕ ਸਕੂਟਰ ਨੂੰ 7 ਅਕਤੂਬਰ ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਇਸ ਇਲੈਕਟ੍ਰਿਕ ਸਕੂਟਰ ਨੂੰ Vida ਬ੍ਰਾਂਡ ਤਹਿਤ ਉਤਾਰਿਆ ਸੀ। ਇਸਨੂੰ ਦੋ ਵੇਰੀਐਂਟ Vida 1 Plus ਅਤੇ Vida 1 Pro 'ਚ ਪੇਸ਼ ਕੀਤਾ ਗਿਆ ਹੈ। Vida 1 Plus ਦੀ ਕੀਮਤ 1.45 ਲੱਖ ਰੁਪਏ ਅਤੇ Vida 1 Pro ਦੀ ਕੀਮਤ 1.59 ਲੱਖ ਰੁਪਏ ਐਕਸ-ਸ਼ੋਅਰੂਮ ਹੈ। ਹੁਣ ਕੰਪਨੀ ਨੇ ਇਸਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ।
ਹੀਰੋ ਮੋਟੋਕਾਰਪ ਨੇ ਪਹਿਲੇ ਇਲੈਕਟ੍ਰਿਕ ਸਕੂਟਰ ਦੀ ਡਿਲਿਵਰੀ ਬੈਂਗਲੁਰੂ 'ਚ ਸ਼ੁਰੂ ਕੀਤੀ ਹੈ। ਕੰਪਨੀ ਨੇ ਦੱਸਿਆ ਕਿ ਡਿਲਿਵਰੀ ਜੈਪੁਰ ਅਤੇ ਦਿੱਲੀ 'ਚ ਵੀ ਸ਼ੁਰੂ ਹੋ ਜਾਵੇਗੀ। ਕੰਪਨੀ ਦੇ ਚੇਅਰਮੈਨ ਅਤੇ ਸੀ.ਈ.ਓ. ਪਵਨ ਮੁੰਜਾਲ ਨੇ ਕਿਹਾ ਕਿ ਵੀਡਾ ਦੇ ਨਾਲ ਸਾਡਾ ਵਿਜ਼ਨ ਇਲੈਕਟ੍ਰਿਕ ਮੋਬਾਲਿਟੀ ਦੇ ਟ੍ਰੈਂਡ ਨੂੰ ਸਥਾਪਿਤ ਕਰਨ ਦਾ ਹੈ, ਜੋ ਗਾਹਕਾਂ ਦੇ ਨਾਲ-ਨਾਲ ਸਾਨੂੰ ਵੀ ਕਾਫੀ ਲਾਭ ਦੇਵੇਗਾ। ਇਸ ਦੀ ਡਿਲਿਵਰੀ ਦੇ ਨਾਲ ਅਸੀਂ ਆਪਣੇ ਸੁਫਨੇ ਨੂੰ ਸਾਕਾਰ ਕਰਨ 'ਚ ਲੱਗੇ ਹਾਂ।
ਪਾਵਰਟ੍ਰੇਨ
Vida 1 Plus ਇਕ ਵਾਰ ਚਾਰਜ ਕਰਨ 'ਤੇ 143 ਕਿਲੋਮੀਟਰ ਦੀ ਰੇਂਜ ਦਿੰਦਾ ਹੈ। ਇਹ ਇਲੈਕਟ੍ਰਿਕ ਸਕੂਟਰ ਸਿਰਫ 3.4 ਸਕਿੰਟਾਂ 'ਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ। ਇਸਦੀ ਟਾਪ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਹੈ। ਉੱਥੇ ਹੀ Vida 1 Pro ਇਕ ਵਾਰ ਫੁਲ ਚਾਰਜ ਕਰਨ 'ਤੇ 165 ਕਿਲੋਮੀਟਰ ਤਕ ਦੀ ਰੇਂਜ ਦਿੰਦਾ ਹੈ। ਇਹ 3.2 ਸਕਿੰਟਾਂ 'ਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ। ਇਸਦੀ ਟਾਪ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਹੈ।
ਫੀਚਰਜ਼
ਹੀਰੋ ਮੋਟੋਕਾਰਪ ਦੇ ਇਲੈਕਟ੍ਰਿਕ ਸਕੂਟਰ 'ਚ 7 ਇੰਚ ਦਾ ਟਚਸਕਰੀਨ ਇੰਫੋਟੇਨਮੈਂਟ ਸਿਸਟਮ, ਕਰੂਜ਼ ਕੰਟਰੋਲ, ਐੱਸ.ਓ.ਐੱਸ. ਅਲਰਟ, ਟੂ-ਵੇਅ ਥ੍ਰੋਟਲ ਅਤੇ ਕੀਅਲੈੱਸ ਕੰਟਰੋਲਸ ਸਣੇ ਕਈ ਫੀਚਰਜ਼ ਦਿੱਤੇ ਗਏ ਹਨ।
ਸੈਮਸੰਗ ਦਾ ਨਵਾਂ ਲੈਪਟਾਪ Galaxy Book 2 Pro 360 ਲਾਂਚ, ਮਿਲੇਗਾ 5ਜੀ ਦਾ ਸਪੋਰਟ
NEXT STORY