ਗੈਜੇਟ ਡੈਸਕ- ਭਾਰਤ ਦੀ ਪਾਪੂਲਰ ਮੈਸੇਜਿੰਗ ਸਰਵਿਸ ਪ੍ਰੋਵਾਇਡ ਐਪ ਹਾਈਕ ਨੇ ਹਾਲ ਹੀ 'ਚ ਨਵਰਾਤਰੇ, ਦੁਰਗਾ ਪੂਜਾ ਤੇ ਦੁਸਿਹਰੇ ਲਈ ਨਵੇਂ ਐਨੀਮੇਟਿਡ ਸਟਿੱਕਰ ਪੈੱਕ ਜਾਰੀ ਕੀਤੇ ਸਨ। ਉਥੇ ਹੀ ਹੁਣ ਦਿਵਾਲੀ ਨੂੰ ਵੇਖਦੇ ਹੋਏ ਕੰਪਨੀ ਨੇ ਨਵੇਂ ਸਟਿੱਕਰ ਪੈਕ ਨੂੰ ਤਿਉਹਾਰ ਤੇ ਉਸ ਨਾਲ ਜੁੜੇ ਜਸ਼ਨ ਤੇ ਰੀਤੀ-ਰਿਵਾਜਾਂ ਨੂੰ ਦਰਸਾਉਂਦੇ ਹੋਏ ਪੇਸ਼ ਕੀਤਾ ਹੈ।
ਤੁਸੀਂ ਆਪਣੀ ਚੈਟਸ 'ਚ ਦੀਵੇ ਤੇ ਪਟਾਕਿਆਂ, ਸਪਾਰਕਲਰਸ, ਜਗਮਗਾਉਂਦੀ ਚਾਨਣ, ਰਿਵਾਇਤੀ ਰੰਗੋਲੀਆਂ, ਮਠਿਆਈਆਂ ਵਾਲੇ ਸਟਿੱਕਰਸ ਨੂੰ ਭੇਜ ਸਕਦੇ ਹੋ। ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਸ ਨੂੰ ਇਨ੍ਹਾਂ ਮਜ਼ੇਦਾਰ ਸਟਿੱਕਰਸ ਦੇ ਨਾਲ ਸ਼ੁਭਕਾਮਨਾਵਾਂ ਭੇਜ ਸਕਦੇ ਹੋ।
ਸਟਿੱਕਰਸ ਹਾਈਕ ਦਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਫੀਚਰ ਹੈ। ਹਾਈਕ ਰਾਹੀਂ 40 ਤੋਂ ਜ਼ਿਆਦਾ ਭਾਸ਼ਾਵਾਂ 'ਚ 20,000 ਤੋਂ ਜ਼ਿਆਦਾ ਸਟਿੱਕਰਸ ਦੀ ਇਕ ਲਾਇਬ੍ਰੇਰੀ ਹੈ। 500 ਤੋਂ ਜ਼ਿਆਦਾ ਸਟਿੱਕਰਸ ਪੈਕਸ 'ਚ ਕਈ ਜੋਨਰ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਹਾਈਕ ਚੈਟ 'ਤੇ ਨਿਫਟੀ ਟੈਕਸਟ-ਟੂ-ਸਟਿੱਕਰਸ ਫੀਚਰ ਵੀ ਹੈ, ਜੋ ਤੁਹਾਡੇ ਦੁਆਰਾ ਟਾਈਪ ਕੀਤੇ ਗਏ ਕਿਸੇ ਵੀ ਮੈਸੇਜ ਨੂੰ ਇਕ ਮਜ਼ੇਦਾਰ ਸਟਿੱਕਰ 'ਚ ਬਦਲ ਸਕਦਾ ਹੈ। ਹਾਈਕ 'ਚ ਕਾਫ਼ੀ ਮਸ਼ਹੂਰ ਪਿਆਰ, ਸਮਾਇਲ ਤੇ ਮੌਜ-ਮਸਤੀ ਵਾਲੇ ਸਟਿਕਰਸ ਹਨ।
ਐਪਲ ਵਾਚ ਨੂੰ ਅਪਡੇਟ ਕਰਨ ਪਿੱਛੋਂ ਯੂਜ਼ਰਸ ਹੋਏ ਨਿਰਾਸ਼
NEXT STORY