ਜਲੰਧਰ-ਅੱਜ ਮਦਰਜ਼ ਡੇ ਦੇ ਮੌਕੇ 'ਤੇ ਹਰ ਸੋਸ਼ਲ ਸਾਈਟ ਅਤੇ ਮੈਸੇਜਿੰਗ ਐਪਸ ਕੁਝ ਨਾ ਕੁਝ ਵੱਖਰਾ ਕਰ ਰਹੀਆਂ ਹਨ। ਇਸੇ ਤਹਿਤ ਭਾਰਤ ਦਾ ਪਹਿਲਾ ਹੋਮਗ੍ਰਾਊਨ ਮੈਸੇਜਿੰਗ ਐਪ ਹਾਈਕ ਮੈਸੇਂਜਰ ਨੇ ਮਦਰਜ਼ ਡੇ ਦੇ ਮੌਕੇ 'ਤੇ ਮਾਈਕ੍ਰੋਐਪ ਲਾਂਚ ਕੀਤਾ ਹੈ। ਹਾਈਕ ਦੇ ਇਕ ਬਿਆਨ ਅਨੁਸਾਰ ਮਦਰਜ਼ ਡੇ ਨੂੰ ਹੋਰ ਵੀ ਖਾਸ ਬਣਾਉਣ ਲਈ ਹਾਈਕ ਆਪਣੇ 100 ਮਿਲੀਅਨ ਯੂਜ਼ਰਜ਼ ਲਈ ਮਾਈਕ੍ਰੋਐਪ ਪੇਸ਼ ਕਰ ਰਹੀ ਹੈ ਜਿਸ 'ਚ ਯੂਜ਼ਰ ਆਪਣੀ ਮਦਰ ਨੂੰ ਮੈਸੇਜ਼ ਭੇਜਣ ਲਈ ਈਮੇਜ਼ ਐਡ ਕਰਨ ਦੇ ਨਾਲ -ਨਾਲ ਵਿਚਾਰ ਐਡ ਕਰ ਸਕਦੇ ਹਨ ਜਾਂ ਪਿਆਰ ਭਰਿਆ ਕੋਈ ਮੈਸੇਜ ਐਡ ਕਰ ਸਕਦੇ ਹਨ।
ਇਨ੍ਹਾਂ ਹੀ ਨਹੀਂ ਯੂਜ਼ਰਜ਼ ਆਪਣੀ ਪਸੰਦ ਦੇ ਈ-ਕਾਰਡਜ਼ ਅਤੇ ਸਟਿਕਰਜ਼ ਨੂੰ ਆਪਣੀ ਟਾਈਮਲਾਈਨ 'ਤੇ ਸ਼ੇਅਰ ਕਰ ਸਕਦੇ ਹਨ। ਇਨ੍ਹਾਂ ਸਟਿਕਰਜ਼ ਅਤੇ ਈ-ਕਾਰਡਜ਼ ਨੂੰ ਯੂਜ਼ਰਜ਼ ਹਾਈਕ ਤੋਂ ਇਲਾਵਾ ਹੋਰਨਾਂ ਪਲੈਟਫਾਰਮਜ਼ 'ਤੇ ਵੀ ਸ਼ੇਅਰ ਕਰ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਖਾਸ ਫੀਚਰ ਸਿਰਫ 2 ਦਿਨ ਲਈ ਲਾਈਵ ਰਹੇਗਾ।
ਮਦਰਜ਼ ਡੇ 'ਤੇ ਤੁਸੀਂ ਵੀ ਆਪਣੀ ਮਾਂ ਨੂੰ ਗਿਫਟ ਕਰ ਸਕਦੇ ਹੋ ਇਹ Gadgets
NEXT STORY