ਗੈਜੇਟ ਡੈਸਕ– ਨੋਕੀਆ ਬ੍ਰਾਂਡ ਨੂੰ ਮੈਨੇਜ ਕਰਨ ਵਾਲੀ HMD ਗਲੋਬਲ ਨੇ ਇਸ ਸਾਲ ਭਾਰਤ ਸਮੇਤ ਗਲੋਬਲ ਬਾਜ਼ਾਰ ’ਚ ਕਈ ਸਮਾਰਟਫੋਨ ਲਾਂਚ ਕੀਤੇ ਹਨ। ਕੰਪਨੀ ਸਾਲ ਦੇ ਅੰਤ ਨੂੰ ਵੀ ਹਾਈ ਨੋਟ ਦੇ ਨਾਲ ਖਤਮ ਕਰਨਾ ਚਾਹੁੰਦੀ ਹੈ। HMD ਗਲੋਬਲ ਨੇ 5 ਦਸੰਬਰ ਨੂੰ ਦੁਬਈ ’ਚ ਇਕ ਈਵੈਂਟ ਦਾ ਆਯੋਜਨ ਕੀਤਾ ਹੈ, ਜਿਥੇ ਤਿੰਨ ਸਮਾਰਟਫੋਨ ਲਾਂਚ ਕੀਤੇ ਜਾ ਸਕਦੇ ਹਨ। ਕੰਪਨੀ ਦੇ ਚੀਫ ਪ੍ਰੋਡਕਟ ਆਫੀਸਰ Juho Sarvikas ਨੇ ਈਵੈਂਟ ਦੇ ਟੀਜ਼ਰ ਨੂੰ ਟਵੀਟ ਕੀਤਾ ਹੈ। ਟੀਜ਼ਰ ਈਵੈਂਟ ਦੇ ਕੈਪਸ਼ਨ ’ਚ #ExpectMore ਦਾ ਨਾਂ ਲਿਖਿਆ ਹੈ।
https://twitter.com/sarvikas/status/1063044903171575809
NokiaPowerUser ਦੀ ਰਿਪੋਰਟ ਮੁਤਾਬਕ ਇਸ ਟੀਜ਼ਰ ’ਚ ਤਿੰਨ ਸਮਾਰਟਫੋਨ ਦੇ ਸਾਈਡ ਪੈਨਲ ਦਿਖਾਈ ਦੇ ਰਹੇ ਹਨ। ਇਹ ਸਮਾਰਟਫੋਨ Nokia 2.1 Plus, Nokia 8.1 ਅਤੇ ਫਲੈਗਸ਼ਿੱਪ ਨੋਕੀਆ 9 ਹੋ ਸਕਦੇ ਹਨ। ਕੰਪਨੀ ਨੇ ਜੋ ਟੀਜ਼ਰ ਦਿਖਾਇਆ ਹੈ ਉਸ ਵਿਚ ਸਮਾਰਟਫੋਨ ਦੇ ਟਾਪ ’ਤੇ ਨੌਚ ਡਿਸਪਲੇਅ ਦਿਖਾਈ ਦੇ ਰਹੀ ਹੈ। ਨੋਕੀਆ 8.1 ਅਤੇ ਨੋਕੀਆ2.1 ਪਲੱਸ ’ਚ ਨੌਚ ਡਿਸਪਲੇਅ ਆ ਸਕਦੀ ਹੈ। ਉਥੇ ਹੀ ਨੋਕੀਆ 2.1 ਪਲੱਸ ਐਂਟਰੀ ਲੈਵਲ ਸਮਾਰਟਫੋਨ ਹੋ ਸਕਦਾ ਹੈ। ਨੋਕੀਆ 8.1 ਨੂੰ ਅੱਪਰ ਮਿਡ ਰੇਂਜ ਸਮਾਰਟਫੋਨ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਡਿਊਲ ਰੀਅਰ ਕੈਮਰਾ ਨਾਲ ZEISS lens ਦਿੱਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਖਬਰ ਸੀ ਕਿ ਨੋਕੀਆ 8.1 ਨੂੰ ਭਾਰਤ ’ਚ 28 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਇਹ ਸਮਾਰਟਫੋਨ ਨੋਕੀਆ X7 ਦਾ ਰਿਬ੍ਰਾਂਡਿਡ ਵਰਜਨ ਹੈ ਜਿਸ ਨੂੰ ਹਾਲ ਹੀ ’ਚ ਲਾਂਚ ਕੀਤਾ ਗਿਆ ਹੈ। ਨੋਕੀਆ 9 ਦੇ ਬੈਕ ’ਚ ਪੈਂਟਾ ਕੈਮਰਾ ਸੈੱਟਅਪ ਆ ਸਕਦਾ ਹੈ। ਫੋਨ ’ਚ 5.9-ਇੰਚ QHD+ ਡਿਸਪਲੇਅ, ਸਨੈਪਡ੍ਰੈਗਨ 845SoC ਅਤੇ 8 ਜੀ.ਬੀ. ਰੈਮ ਹੈ।
ਭਾਰਤ 'ਚ ਸ਼ਾਓਮੀ ਰੈਡਮੀ 6 ਪ੍ਰੋ ਲਈ ਰੋਲ ਆਊਟ ਹੋਈ MIUI 10 ਸਟੇਬਲ ਅਪਡੇਟ
NEXT STORY