ਗੈਜੇਟ ਡੈਸਕ- ਪਿਛਲੇ ਕਈ ਦਿਨਾਂ ਤੋਂ ਯੂਜ਼ਰਸ MIUI 10 ਸਾਫਟਵੇਅਰ ਰਿਲੀਜ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਉਹ ਆਪਣੇ ਡਿਵਾਇਸ 'ਚ ਐਂਡ੍ਰਾਇਡ 8.1 ਓਰੀਓ ਹਾਸਲ ਕਰ ਸਕਣ। ਉਨ੍ਹਾਂ ਦੇ ਲਈ ਖੁਸ਼ਖਬਰੀ ਕਿ ਭਾਰਤ 'ਚ ਸ਼ਾਓਮੀ ਰੈਡਮੀ 6 ਪ੍ਰੋ ਨੂੰ ਐਂਡ੍ਰਾਇਡ 8.1 ਓਰੀਓ ਅਧਾਰਿਤ miui 10 ਸਟੇਬਲ ਅਪਡੇਟ ਮਿਲਣ ਸ਼ੁਰੂ ਹੋ ਗਈ ਹੈ।
MIUI10 ਸਾਫਟਵੇਅਰ ਪਹਿਲਾਂ ਹੀ ਸ਼ਾਓਮੀ ਦੇ ਕਈ ਡਿਵਾਈਸਿਜ਼ 'ਚ ਆ ਚੁੱਕਿਆ ਹੈ। ਹੁਣ ਰੈਡਮੀ 6 ਪ੍ਰੋ ਲਈ ਇਹ ਓਟੀਏ ਮਤਲਬ ਓਵਰ ਦ ਏਅਰ ਦੇ ਰਾਹੀਂ MI805DISI ਮਾਡਲ ਨੰਬਰ ਦੇ ਨਾਲ ਰੋਲਆਊਟ ਹੋ ਰਿਹਾ ਹੈ। ਇਸ ਸਾਫਟਵੇਅਰ ਅਪਡੇਟ 'ਚ ਲੇਟੈਸਟ ਨਵੰਬਰ ਸਕਿਓਰਿਟੀ ਪੈਚ ਵੀ ਸ਼ਾਮਲ ਹੈ। ਰੈਡਮੀ ਨੋਟ 6 ਪ੍ਰੋ ਦੇ ਪਹਿਲੇ Redmi 5 ਤੇ 5S, Redmi 5A, Note 4, ਤੇ Mi Max 2 ਜਿਹੇ ਸਾਰੀਆਂ ਡਿਵਾਈਸਿਜ਼ 'ਚ ਸਾਫਟਵੇਅਰ ਅਪਡੇਟ ਆ ਚੁਕੀ ਹੈ।
MIUI 10 ਦੀ ਖੂਬੀਆਂ
ਨਾਲ ਹੀ ਨਾਲ ਯੂਜ਼ਰ ਨੂੰ ਪਹਿਲਾਂ ਤੋਂ ਬਿਹਤਰ ਅਨੁਭਵ ਹਾਸਲ ਹੋਵੇਗਾ, ਕਿਉਂਕਿ MIUI 10 'ਚ ਪ੍ਰਾਇਵੇਸੀ ਤੇ ਸਕਿਓਰਿਟੀ 'ਤੇ ਕਾਫ਼ੀ ਜ਼ੋਰ ਦਿੱਤਾ ਗਿਆ ਹੈ। ਹਿਡੇਨ ਐਪ ਫੀਚਰ, ਲੇਟੈਸਟ ਸਾਫਟਵੇਅਰ ਦੇ ਫੀਚਰਸ 'ਚੋਂ ਇਕ ਹੈ। ਇਸ ਐਪ ਤੋਂ ਯੂਜ਼ਰ ਨੂੰ ਕਿਸੇ ਲੁੱਕੇ ਹੋਏ ਫੋਲਡਰ 'ਚ ਆਪਣੇ ਖਾਸ ਐਪ ਨੂੰ ਦੂਸਰਿਆਂ ਦੀਆਂ ਅੱਖਾਂ ਤੋਂ ਲੁੱਕਾ ਕੇ ਰੱਖਣ ਦੀ ਅਸਾਨੀ ਮਿਲੇਗੀ। ਇਸ ਫੋਲਡਰ ਦੇ ਆਇਕਨ ਤੇ ਐਪ ਹੋਮ ਸਕਰੀਨ 'ਤੇ ਵਿਖਾਈ ਨਹੀਂ ਦੇਣਗੇ। ਅਜਿਹੇ 'ਚ ਇਹੀ ਲੱਗੇਗਾ ਕਿ ਇਨ੍ਹਾਂ ਨੂੰ ਇੰਸਟਾਲ ਹੀ ਨਹੀਂ ਕੀਤਾ ਗਿਆ ਹੈ। ਇਸ ਲੁੱਕੇ ਹੋਏ ਫੋਲਡਰ ਤੋਂ ਜੇਕਰ ਯੂਜ਼ਰ ਨੂੰ ਕੋਈ ਐਪ ਐਕਸੇਸ ਕਰਨਾ ਹੋਵੇਗਾ ਤਾਂ ਉੁਨ੍ਹਾਂ ਨੂੰ ਫੋਲਡਰ 'ਚ ਜਾਣ ਲਈ ਕਿਸੇ ਵੀ ਹੋਮ ਸਕਰੀਨ 'ਤੇ ਆਪਣੀਆਂ ਦੋ ਉਂਗਲੀਆਂ ਫੈਲਾਨੀਆਂ ਹੋਣਗੀਆਂ। ਅਪਡੇਟਿਡ MIUI ਕਲੈਂਡਰ ਐਪ ਵੀ ਨਵੇਂ ਸਾਫਟਵੇਅਰ ਦਾ ਖਾਸ ਫੀਚਰ ਹੈ। ਇਸ ਐਪ 'ਚ ਕਈ ਨਵੇਂ ਫੀਚਰ ਹਨ ਜਿਸ ਦੇ ਨਾਲ ਯੂਜ਼ਰ ਸਿਰਫ ਇਕ ਟੈਪ ਨਾਲ ਫੇਸਟਿਵ ਗਰੀਟਿੰਗਸ ਸ਼ੇਅਰ ਕਰ ਸਕਦੇ ਹਨ।
Kawasaki ਦੀ ਇਸ ਦਮਦਾਰ ਬਾਈਕ ਦੀ ਬੁਕਿੰਗ ਭਾਰਤ ’ਚ ਸ਼ੁਰੂ
NEXT STORY