ਆਟੋ ਡੈਸਕ– ਹੋਂਡਾ ਕਾਰਸ ਨੇ ਨਵੀਂ ਸਿਵਿਕ ਡੀਜ਼ਲ ਬੀ.ਐੱਸ.-6 ਨੂੰ ਆਖ਼ਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਦੇ ਪੈਟਰੋਲ ਮਾਡਲ ਨੂੰ ਮਾਰਚ 2020 ’ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਗਾਹਕਾਂ ਦੀ ਮੰਗ ਨੂੰ ਵੇਖਦੇ ਹੋਏ ਇਸ ਦੇ ਡੀਜ਼ਲ ਮਾਡਲ ਨੂੰ ਲਿਆਇਆ ਗਿਆ ਹੈ। ਹੋਂਡਾ ਸਿਵਿਕ ਡੀਜ਼ਲ ਬੀ.ਐੱਸ.-6 ਨੂੰ ਦੋ ਮਾਡਲਾਂ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਸ ਦੀ ਕੀਮਤ 20.74 ਲੱਖ ਰੁਪਏ VX ਮਾਡਲ ਤੋਂ ਸ਼ੁਰੂ ਹੋ ਕੇ 22.34 ਲੱਖ ਰੁਪਏ ZX ਮਾਡਲ ਤਕ ਜਾਂਦੀ ਹੈ।
ਡੀਜ਼ਲ ਇੰਜਣ
ਹੋਂਡਾ ਸਿਵਿਕ ’ਚ 1.6 ਲੀਟਰ ਦਾ ਆਈ.ਡੀ. ਟੈੱਕ ਡੀਜ਼ਲ ਟਰਬੋ ਇੰਜਣ ਲਗਾਇਆ ਗਿਆ ਹੈ ਜੋ 4000 ਆਰ.ਪੀ.ਐੱਮ. ’ਤੇ 120 ਬੀ.ਐੱਚ.ਪੀ. ਦੀ ਪਾਵਰ ਅਤੇ 300 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ 6 ਸਪੀਡ ਮੈਨੁਅਲ ਗਿਅਰਬਾਕਸ ਲਗਾਇਆ ਗਿਆ ਹੈ।
ਮਾਈਲੇਜ
ਇਸ ਕਾਰ ਦਾ ਡੀਜ਼ਲ ਮਾਡਲ 23.9 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦਾ ਹੈ। ਅਜਿਹਾ ਕੰਪਨੀ ਦਾ ਦਾਅਵਾ ਹੈ।
ਨਵੀਂ ਸਿਵਿਕ ਡੀਜ਼ਲ ’ਚ ਮਿਲਣਗੇ ਇਹ ਖ਼ਾਸ ਫੀਚਰਜ਼
1. ਇੰਜਣ ਅਪਡੇਟ ਦੇ ਨਾਲ ਹੀ ਹੋਂਡਾ ਸਿਵਿਕ ਡੀਜ਼ਲ ਵੀ.ਐਕਸ ’ਚ ਇਸ ਵਾਰ ਵਾਧੂ ਏਅਰਬੈਗ ਜੋੜਿਆ ਗਿਆ ਹੈ। ਹੁਣ ਦੋਵਾਂ ਮਾਡਲਾਂ ’ਚ 6 ਏਅਰਬੈਗ ਸਟੈਂਡਰਡ ਰੂਪ ਨਾਲ ਦਿੱਤੇ ਗਏ ਹਨ।
2. ਸ਼ਾਰਪ ਡਿਜ਼ਾਇਨ ਵਾਲੀ ਇਸ ਕਾਰ ’ਚ ਨਵੀਂ ਫੁਲ ਐੱਲ.ਈ.ਡੀ. ਹੈੱਡਲਾਈਟ ਅਤੇ ‘C’ ਆਕਾਰ ਦੀ ਟੇਲਲਾਈਟ ਸ਼ਾਮਲ ਕੀਤੀ ਗਈ ਹੈ।
3. ਡਿਊਲ-ਟੋਨ 17-ਇੰਚ ਦੇ ਅਲੌਏ ਵ੍ਹੀਲ ਇਸ ਵਿਚ ਲੱਗੇ ਹਨ।
4. ਕਾਰ ਦੇ ਵਿੰਡੋ ਲਾਈਨ, ਡੋਰ ਹੈਂਡਲ, ਗਰਿੱਲ ਅਤੇ ਫੌਗ ਲੈਂਪ ’ਚ ਕ੍ਰੋਮ ਦੀ ਫਿਨਸ਼ਿੰਗ ਦਿੱਤੀ ਗਈ ਹੈ।
ਇੰਟੀਰੀਅਰ ’ਚ ਕੀਤਾ ਗਿਆ ਬਦਲਾਅ
ਇੰਟੀਰੀਅਰ ਦੀ ਗੱਲ ਕਰੀਏ ਤਾਂ ਕਾਰ ’ਚ ਡਿੂਲ ਟੋਨ ਡੈਸ਼ ਬੋਰਡ ਦੇ ਨਾਲ ਆਈਵਰੀ ਟੋਨ ਉਪਹੋਲਸਟਰੀ, 8 ਵੇਅ ਅਡਜਸਟੇਬਲ ਡਰਾਈਵਰ ਸੀਟ, 7-ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਡਿਊਲ ਜ਼ੋਨ ਕਲਾਈਮੇਟ ਕੰਟਰੋਲ ਵਰਗੇ ਫੀਚਰਜ਼ ਮਿਲੇ ਹਨ।
ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 11 ‘ਖ਼ਤਰਨਾਕ’ ਐਪਸ, ਯੂਜ਼ਰਸ ਨੂੰ ਲਗਾ ਰਹੇ ਸਨ ਚੂਨਾ
NEXT STORY